ਅਮਰੀਕੀ ਡਾਕਟਰ ਫਾਊਚੀ ਨੇ ਦੱਸਿਆ ਕੋਰੋਨਾ ਵਾਇਰਸ ਬਾਰੇ ਅਸਲ ਸੱਚ
Thursday, Apr 02, 2020 - 12:13 AM (IST)

ਵਾਸ਼ਿੰਗਟਨ (ਏਜੰਸੀ)- ਕੋਰੋਨਾ ਵਾਇਰਸ ਬਾਰੇ ਕੁਝ ਦਿਨਾਂ ਤੋਂ ਚੱਲ ਰਹੀ ਇਕ ਖਬਰ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਇਹ ਵਾਇਰਸ 27 ਫੁੱਟ ਤੱਕ ਟ੍ਰੈਵਲ ਕਰ ਸਕਦਾ ਹੈ ਅਤੇ ਕਈ ਘੰਟਿਆਂ ਤੱਕ ਹਵਾ ਵਿਚ ਰਹਿ ਸਕਦਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਨੂੰ ਅਮਰੀਕਾ ਦੇ ਮਾਹਰ ਇਨਫੈਕਸ਼ਨ ਐਕਸਪਰਟ ਨੇ ਬੇਬੁਨਿਆਦ ਅਤੇ ਤੱਥਾਂ ਤੋਂ ਪਰ੍ਹੇ ਦੱਸਿਆ ਹੈ। ਉਨ੍ਹਾਂ ਆਖਿਆ ਕਿ ਮੈਨੂੰ ਮੁਆਫ ਕਰ ਦਿਓ ਮੈਂ ਇਸ ਰਿਪੋਰਟ ਤੋਂ ਕਾਫੀ ਹੈਰਾਨ ਹਾਂ ਕਿਉਂਕਿ ਇਹ ਰਿਪੋਰਟ ਗੁੰਮਰਾਹ ਕਰਨ ਵਾਲੀ ਹੈ। ਡਾਕਟਰ ਐਂਥਨੀ ਫਾਉਚੀ ਵ੍ਹਾਈਟ ਹਾਊਸ ਦੇ ਟਾਸਕ ਫੋਰਸ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਖਬਰ ਐਮ.ਆਈ.ਟੀ. ਐਸੋਸੀਏਟ ਪ੍ਰੋਫੈਸਰ ਲਾਇਡੀਆ ਬੌਰੌਇਬਾ ਦੀ ਰਿਸਰਚ 'ਤੇ ਅਧਾਰਿਤ ਹੈ।
ਇਹ ਵੀ ਪੜ੍ਹੋ-ਬ੍ਰਿਟਿਸ਼ ਸਰਕਾਰ ਨੂੰ ਪਈ ਚਿੰਤਾ, ਬੀਤੇ 24 ਘੰਟਿਆਂ 'ਚ 563 ਮੌਤਾਂ
ਬੌਰੌਇਬਾ ਜਿਸ ਦੀ ਖੰਘ ਅਤੇ ਜ਼ੁਕਾਮ 'ਤੇ ਕੀਤੀ ਗਈ ਰਿਸਰਚ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੀ ਰਿਪੋਰਟ 'ਚ ਪ੍ਰਕਾਸ਼ਿਤ ਹੋਈ ਹੈ, 'ਚ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਸੋਸ਼ਲ ਡਿਸਟੈਂਸਿੰਗ ਗਾਈਡਲਾਈਨ ਵਿਚ 6 ਫੁੱਟ ਦੀ ਦੂਰੀ ਵੀ ਕਾਫੀ ਨਹੀਂ ਹੈ। ਵਿਗਿਆਨੀ ਦੀ ਰਿਪੋਰਟ ਵਿਚ ਲਿਖਿਆ ਹੈ ਕਿ ਵਾਇਰਸ ਵਾਲਾ ਇਹ ਡਰਾਪਲੈਟਸ 23 ਤੋਂ 27 ਫੁੱਟ ਤੱਕ ਸਫਰ ਕਰ ਸਕਦਾ ਹੈ। ਪਰ ਫਾਊਚੀ ਵਲੋਂ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਹ ਦੱਸਿਆ ਗਿਆ ਕਿ ਡਰਾਪਲੈਟਸ ਥੋੜ੍ਹੀ ਜਿਹੀ ਵੀ ਦੂਰੀ ਤੈਅ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ-ਬ੍ਰਿਟਿਸ਼ ਸਰਕਾਰ ਨੂੰ ਪਈ ਚਿੰਤਾ, ਬੀਤੇ 24 ਘੰਟਿਆਂ 'ਚ 563 ਮੌਤਾਂ
ਡਾਕਟਰ ਨੇ ਉਦਾਹਰਣ ਦੇ ਤੌਰ 'ਤੇ ਕਿਹਾ ਕਿ ਜਦੋਂ ਜ਼ਬਰਦਸਤ ਛਿੱਕ ਆਉਂਦੀ ਹੈ ਤਾਂ ਉਸ ਵੇਲੇ ਡਰਾਪਲੈਟਸ ਕਿੰਨੀ ਦੂਰੀ ਤੈਅ ਕਰਦੇ ਹਨ ? ਫਾਊਚੀ ਨੇ ਕਿਹਾ ਕਿ ਉਸ ਸਮੇਂ ਪਿੱਛੇ ਹੋ ਜਾਣਾ ਚਾਹੀਦਾ ਹੈ ਪਰ ਕੀ ਉਸ ਦੌਰਾਨ 27 ਫੁੱਟ ਪਿੱਛੇ ਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਵਹਾਰਕ ਨਹੀਂ ਹੈ। ਬੌਰੌਇਬਾ ਨੂੰ ਡਰ ਹੈ ਕਿ ਮੌਜੂਦਾ ਦਿਸ਼ਾ-ਨਿਰਦੇਸ਼ ਘਾਤਕ ਮਹਾਂਮਾਰੀ ਦੇ ਵਿਰੁੱਧ "ਬਹੁਤ ਜ਼ਿਆਦਾ ਸਰਲ" ਹਨ ਅਤੇ "ਪ੍ਰਸਤਾਵਿਤ ਦਖਲਅੰਦਾਜ਼ੀ ਦੇ ਪ੍ਰਭਾਵ ਨੂੰ ਸੀਮਤ ਕਰ ਸਕਦੇ ਹਨ"।