ਅਮਰੀਕਾ ਦੇ ਤਾਈਵਾਨ ਨੂੰ ਸਮਰਥਨ 'ਤੇ ਬੌਖਲਿਆ ਉੱਤਰ ਕੋਰੀਆ

Saturday, Oct 23, 2021 - 06:04 PM (IST)

ਪਿਯੋਂਗਪਆਂਗ- ਉੱਤਰ ਕੋਰੀਆ ਨੇ ਸ਼ਨੀਵਾਰ ਨੂੰ ਬਾਈਡੇਨ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਹੈ ਕਿ ਉਹ ਬਿਨ੍ਹਾਂ ਸੋਚੇ ਸਮਝੇ ਤਾਈਵਾਨ ਦਾ ਸਮਰਥਨ ਕਰਕੇ ਚੀਨ ਦੇ ਨਾਲ ਮਿਲਟਰੀ ਤਣਾਅ ਵਧਾ ਰਹੇ ਹਨ। ਉਸ ਨੇ ਕਿਹਾ ਕਿ ਖੇਤਰ 'ਚ ਅਮਰੀਕਾ ਦੀ ਵਧਦੀ ਮਿਲਟਰੀ ਮੌਜੂਦਰੀ ਉੱਤਰ ਕੋਰੀਆ ਲਈ ਸੰਭਾਵਿਤ ਖਤਰਾ ਉਤਪੰਨ ਕਰ ਰਹੀ ਹੈ। ਸਰਕਾਰੀ ਮੀਡੀਆ 'ਚ ਉੱਤਰ ਕੋਰੀਆ ਦੇ ਉਪ ਵਿਦੇਸ਼ ਮੰਤਰੀ ਪਾਕਿ ਮਯਾਂਗ ਹੋ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਤਾਈਵਾਨ ਜਲਡਮਰੂਮੱਧ 'ਚ ਯੁੱਧ ਪੋਤ ਭੇਜਣ ਅਤੇ ਤਾਇਵਾਨ ਨੂੰ ਆਧੁਨਿਕ ਹਥਿਆਰ ਪ੍ਰਣਾਲੀ ਅਤੇ ਮਿਲਟਰੀ ਸਿਖਲਾਈ ਦੇਣ 'ਤੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ। 
ਇਸ 'ਚ ਕਿਹਾ ਗਿਆ ਹੈ ਕਿ ਤਾਈਵਾਨ ਨਾਲ ਸਬੰਧਤ ਮੁੱਦੇ ਜਿਨ੍ਹਾਂ ਨੂੰ ਉੱਤਰ ਕੋਰੀਆ ਪੂਰੀ ਤਰ੍ਹਾਂ ਨਾਲ ਅੰਤਰਿਕ ਮਾਮਲਾ ਮੰਨਦਾ ਹੈ। ਉਨ੍ਹਾਂ 'ਚ ਅਮਰੀਕਾ ਦੀ 'ਬੇਲੋੜੀ ਦਖਲਅੰਦਾਜ਼ ਨਾਲ ਕੋਰੀਆਈ ਪ੍ਰਾਈਦੀਪ ਦੀ ਸੰਵੇਦਨਸ਼ੀਲ ਸਥਿਤੀ ਦੇ ਹੋਰ ਵਿਗੜਣ ਦਾ ਖਤਰਾ ਹੈ। ਪਾਕਿ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਜੋ ਬਾਈਡੇਨ ਨੇ ਸੀ.ਐੱਨ.ਐੱਨ ਟਾਊਨਹਾਲ ਪ੍ਰੋਗਰਾਮ 'ਚ ਕਿਹਾ ਸੀ ਕਿ ਚੀਨ ਤੋਂ ਹਮਲੇ ਦਾ ਖਤਰਾ ਹੋਣ 'ਤੇ ਅਮਰੀਕਾ ਤਾਇਵਾਨ ਦੀ ਰੱਖਿਆ ਕਰਨ ਲਈ ਨਿਰਧਾਰਤ ਹੈ। ਏਸ਼ੀਆ ਪ੍ਰਸ਼ਾਂਤ ਖੇਤਰ 'ਚ, ਪਿਯੋਂਗਯਾਂਗ ਦੇ ਪ੍ਰਮੁੱਖ ਸਹਿਯੋਗੀ ਅਤੇ ਆਰਥਿਕ ਮਦਦਗਾਰ ਚੀਨ ਦੇ ਨਾਲ ਵੱਧਦੇ ਮੁਕਾਬਲੇ ਦੇ ਵਿਚਾਲੇ ਅਮਰੀਕਾ ਦੇ ਖੇਤਰ 'ਚ ਵਿਆਪਕ ਸੁਰੱਖਿਆ ਭੂਮਿਕਾ 'ਚ ਆਉਣ ਦੀ ਉੱਤਰ ਕੋਰੀਆ ਆਲੋਚਨਾ ਕਰਦਾ ਰਿਹਾ ਹੈ। ਪਿਛਲੇ ਮਹੀਨੇ ਬਾਈਡੇਨ ਪ੍ਰਸ਼ਾਸਨ ਵਲੋਂ ਆਸਟ੍ਰੇਲੀਆ ਨੂੰ ਪ੍ਰਮਾਣੂ ਹਥਿਆਰ ਸੰਪੰਨ ਪਨਡੁੱਬੀਆਂ ਦੇਣ ਦੇ ਫ਼ੈਸਲੇ ਤੋਂ ਬਾਅਦ ਉੱਤਰ ਕੋਰੀਆ ਨੇ ਜਵਾਬੀ ਕਦਮ ਚੁੱਕਣ ਦੀ ਧਮਕੀ ਦਿੱਤੀ ਸੀ।
ਪਾਕਿ ਨੇ ਕਿਹਾ ਕਿ ਇਹ ਪ੍ਰਸਿੱਧੀ ਤੱਥ ਹੈ ਕਿ ਅਮਰੀਕੀ ਫੌਜੀਆਂ ਅਤੇ (ਦੱਖਣੀ ਕੋਰੀਆ 'ਚ) ਉਨ੍ਹਾਂ ਦੇ ਫੌਜੀ ਠਿਕਾਣਿਆਂ ਦੀ ਵਰਤੋਂ ਚੀਨ 'ਤੇ ਦਬਾਅ ਬਣਾਉਣ ਲਈ ਕੀਤੀ ਜਾ ਰਹੀ ਹੈ ਅਤੇ ਤਾਈਵਾਨ ਦੇ ਨੇੜੇ ਅਮਰੀਕੀ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀ ਫੌਜ ਜਮਾਵੜੇ ਕਿਸੇ ਵੀ ਸਮੇਂ ਉੱਤਰ ਕੋਰੀਆ ਨੂੰ ਮਿਲਟਰੀ ਮੁਹਿੰਮ ਦੇ ਰਾਹੀਂ ਨਿਸ਼ਾਨਾ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤਰ 'ਚ ਅਮਰੀਕੀ ਨੀਤੀ ਸ਼ਤਰੂ ਪੂਰਨ ਤਾਕਤਾਂ ਵਲੋਂ ਵੱਧਦਾ ਮਿਲਟਰੀ ਜਮਾਵੜਾ ਇਸ ਖੋਖਲੇ ਆਧਾਰ 'ਤੇ ਕੀਤਾ ਜਾ ਰਿਹਾ ਹੈ ਕਿ ਤਾਈਵਾਨ ਅਤੇ ਕੋਰੀਆਈ ਪ੍ਰਾਈਦੀਪ 'ਚ ਉੱਤਰ ਕੋਰੀਆ ਅਤੇ ਚੀਨ ਸੰਕਟ ਪੈਦਾ ਕਰ ਸਕਦੇ ਹਨ।


Aarti dhillon

Content Editor

Related News