ਅਮਰੀਕਾ ਨੇ 9 ਦਿਨਾਂ ''ਚ ਲਗਭਗ 4,000 ਹੈਤੀ ਵਾਸੀਆਂ ਨੂੰ ਕੀਤਾ ਡਿਪੋਰਟ

Thursday, Sep 30, 2021 - 02:13 AM (IST)

ਅਮਰੀਕਾ ਨੇ 9 ਦਿਨਾਂ ''ਚ ਲਗਭਗ 4,000 ਹੈਤੀ ਵਾਸੀਆਂ ਨੂੰ ਕੀਤਾ ਡਿਪੋਰਟ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਟੈਕਸਾਸ 'ਚ ਇੱਕ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ 'ਚੋਂ ਬਾਈਡੇਨ ਪ੍ਰਸ਼ਾਸਨ ਨੇ ਸਿਰਫ 9 ਦਿਨਾਂ 'ਚ ਲਗਭਗ 4,000 ਹੈਤੀਆਈ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਹੈ। ਇਨਾਂ 'ਚ ਸੈਂਕੜੇ ਪਰਿਵਾਰ ਬੱਚਿਆਂ ਸਮੇਤ ਸਨ ਅਤੇ ਉਨ੍ਹਾਂ ਨੂੰ ਸ਼ਰਣ ਮੰਗਣ ਦੀ ਆਗਿਆ ਦਿੱਤੇ ਬਗੈਰ ਵਾਪਸ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ

ਬਾਈਡੇਨ ਪ੍ਰਸ਼ਾਸਨ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਟਰੰਪ ਪ੍ਰਸ਼ਾਸਨ ਦੁਆਰਾ ਬਣਾਈ ਐਮਰਜੈਂਸੀ ਨੀਤੀ ਦੇ ਤਹਿਤ ਜਨਤਕ ਤੌਰ 'ਤੇ ਡਿਪੋਰਟ ਕੀਤਾ ਗਿਆ ਹੈ ਜਿਸ ਨੂੰ ਟਾਈਟਲ 42 ਵਜੋਂ ਜਾਣਿਆ ਜਾਂਦਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ, 19 ਸਤੰਬਰ ਅਤੇ 27 ਸਤੰਬਰ ਦੇ ਵਿਚਕਾਰ, 37 ਡਿਪੋਰਟ ਉਡਾਣਾਂ 3,936 ਪ੍ਰਵਾਸੀਆਂ ਦੇ ਨਾਲ ਹੈਤੀ 'ਚ ਉੱਤਰੀਆਂ, ਜਿਨ੍ਹਾਂ 'ਚ 2,300 ਮਾਪੇ ਅਤੇ ਬੱਚੇ ਸ਼ਾਮਲ ਸਨ।

ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ

ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗਰੇਸ਼ਨ (ਆਈ.ਓ.ਐੱਮ.) ਅਨੁਸਾਰ ਡਿਪੋਰਟ ਕੀਤੇ ਗਏ ਹੈਤੀ ਵਾਸੀਆਂ 'ਚੋਂ ਕੁੱਝ ਪਹਿਲਾਂ ਚਿਲੀ, ਬ੍ਰਾਜ਼ੀਲ ਅਤੇ ਹੋਰ ਦੱਖਣੀ ਅਮਰੀਕੀ ਦੇਸ਼ਾਂ 'ਚ ਰਹਿੰਦੇ ਸਨ। ਇਸ ਦੇ ਇਲਾਵਾ ਆਈ.ਓ.ਐੱਮ. ਦੇ ਅਨੁਸਾਰ ਡਿਪੋਰਟ ਕੀਤੇ ਨਿਵਾਸੀਆਂ 'ਚ 44% ਔਰਤਾਂ ਅਤੇ ਬੱਚੇ ਹਨ ਅਤੇ 210 ਤੋਂ ਵੱਧ ਬੱਚੇ ਚਿਲੀ, ਬ੍ਰਾਜ਼ੀਲ, ਵੈਨੇਜ਼ੁਏਲਾ ਅਤੇ ਪਨਾਮਾ 'ਚ ਪੈਦਾ ਹੋਏ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਹੈਤੀਆਈ ਜੰਮਪਲ ਮਾਪਿਆਂ ਨਾਲ ਡਿਪੋਰਟ ਕੀਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News