ਭਾਰਤ ਨੂੰ ਇਸ ਕਾਰਣ ਵੈਕਸੀਨ ਨਹੀਂ ਦੇਵੇਗਾ ਬ੍ਰਿਟੇਨ
Friday, Apr 30, 2021 - 01:53 AM (IST)
ਲੰਡਨ-ਬ੍ਰਿਟੇਨ ਨੇ ਫਿਲਹਾਲ ਭਾਰਤ ਨੂੰ ਕੋਵਿਡ-19 ਵੈਕਸੀਨ ਨਾ ਦੇਣ ਦਾ ਫੈਸਲਾ ਕੀਤਾ ਹੈ। ਬ੍ਰਿਟੇਨ ਨੇ ਕਿਹਾ ਕਿ ਉਸ ਕੋਲ ਵੈਕਸੀਨ ਦੀ ਇੰਨੀ ਮਾਤਰਾ ਨਹੀਂ ਹੈ ਕਿ ਉਹ ਭਾਰਤ ਨੂੰ ਦੇ ਸਕੇ। ਸਿਹਤ ਮੰਤਰੀ ਮੈਟ ਹੈਂਕਾਕ ਨੇ ਕਿਹਾ ਕਿ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਚੱਲਦੇ ਹਸਪਤਾਲਾਂ 'ਤੇ ਭਾਰੀ ਦਬਾਅ ਹੈ ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ-ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਸੁਖਬੀਰ ਬਾਦਲ ਵਿਰੁੱਧ ਮਾਮਲਾ ਦਰਜ
ਦੇਸ਼ ਇਸ ਵੇਲੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਰੋਜ਼ਾਨਾ ਸਾਢੇ ਤਿੰਨ ਲੱਖ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ 'ਚ ਦੂਜੇ ਦੇਸ਼ ਭਾਰਤ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਦੌਰਾਨ ਕੈਨੇਡਾ ਨੇ 10 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਤਾਂ ਸਾਊਥ ਕੋਰੀਆ ਨੇ ਮੈਡੀਕਲ ਸਪਲਾਈ ਭੇਜਣ ਦੀ ਗੱਲ ਕੀਤੀ। ਨਿਊਜ਼ੀਲੈਂਡ ਨੇ ਕਰੀਬ 7 ਲੱਖ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨਨਾਈਆ ਮਹੁਤਾ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ।
ਇਹ ਵੀ ਪੜ੍ਹੋ-ਦੁਨੀਆਭਰ 'ਚ iPhone ਦੇ ਇਸ ਮਾਡਲ ਦੀ ਹੋਈ ਖੂਬ ਵਿਕਰੀ, ਐਪਲ ਨੂੰ ਹੋਈ ਰਿਕਾਰਡ ਕਮਾਈ
ਇਹ ਦੇਸ਼ ਵੀ ਕਰ ਰਹੇ ਮਦਦ
ਦੱਸ ਦੇਈਏ ਕਿ ਭਾਰਤ ਦੀ ਮਦਦ ਕਰਨ ਵਾਲੇ ਦੇਸ਼ਾਂ 'ਚ ਅਮਰੀਕਾ, ਫਰਾਂਸ, ਜਰਮਨੀ, ਰੂਸ ਅਤੇ ਬ੍ਰਿਟੇਨ ਦੇ ਨਾਲ-ਨਾਲ ਆਸਟ੍ਰੇਲੀਆ, ਸਿੰਗਾਪੁਰ, ਚੀਨ, ਕੈਨੇਡਾ, ਥਾਈਲੈਂਡ ਆਦਿ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਨਾਲ ਆਕਸੀਜਨ ਤੋਂ ਇਲਾਵਾ ਵੈਂਟੀਲੇਟਰ ਅਤੇ ਮਾਸਕ ਵੀ ਆ ਰਹੇ ਹਨ। ਸਿੰਗਾਪੁਰ ਨੇ ਭਾਰਤ ਲਈ ਆਕਸੀਜਨ ਨਾਲ ਭਰੇ ਦੋ ਜਹਾਜ਼ ਭੇਜੇ ਤਾਂ ਕੈਨੇਡਾ ਨੇ 60 ਕਰੋੜ ਦੀ ਮਦਦ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਬ੍ਰਿਟੇਨ ਨੇ 100 ਵੈਂਟੀਲੇਟਰ ਅਤੇ 95 ਆਕਸੀਜਨ ਕੰਸਟ੍ਰੈਟਰਸ ਦੀ ਪਹਿਲੀ ਖੇਪ ਭੇਜ ਚੁੱਕਿਆ ਹੈ।
ਇਹ ਵੀ ਪੜ੍ਹੋ-'ਭਾਰਤ ਦੀ ਕੋਰੋਨਾ ਸਥਿਤੀ ਨੂੰ ਦੇਖਦੇ ਹੋਏ ਅਫਰੀਕਾ ਨੂੰ ਪਹਿਲਾਂ ਤੋਂ ਕਰਨੀ ਚਾਹੀਦੀ ਤਿਆਰੀ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।