ਪਾਕਿਸਤਾਨੀ ਤੇ ਅਮਰੀਕੀ ਫੌਜ ਦੇ ਚੋਟੀ ਦੇ ਅਧਿਕਾਰੀਆਂ ਨੇ ਕੀਤੀ ਬੈਠਕ, ਸੁਰੱਖਿਆ ਸਹਿਯੋਗ ''ਤੇ ਹੋਈ ਚਰਚਾ
Friday, Aug 19, 2022 - 02:10 AM (IST)

ਇਸਲਾਮਾਬਾਦ-ਪਾਕਿਸਤਾਨ ਅਤੇ ਅਮਰੀਕਾ ਦੇ ਚੋਟੀ ਦੇ ਫੌਜੀ ਕਮਾਂਡਰਾਂ ਨੇ ਵੀਰਵਾਰ ਨੂੰ ਰੱਖਿਆ, ਸੁਰੱਖਿਆ ਸਹਿਯੋਗ, ਆਪਸੀ ਹਿੱਤਾਂ ਅਤੇ ਖੇਤਰੀ ਸੁਰੱਖਿਆ ਦੇ ਹੋਰ ਮੁੱਦਿਆਂ 'ਤੇ ਗੱਲਬਾਤ ਕੀਤੀ। ਅਮਰੀਕਾ ਦੀ ਕੇਂਦਰੀ ਕਮਾਨ ਦੇ ਮੁਖੀ ਜਨਰਲ ਮਾਈਕਲ ਏਰਿਕ ਕੁਰੀਲਾ ਨੇ ਆਪਣੇ ਵਫਦ ਨਾਲ ਰਾਲਵਪਿੰਡੀ ਸਥਿਤ ਪਾਕਿਸਤਾਨੀ ਫੌਜ ਦੇ ਮੁੱਖ ਦਫਤਰ (ਜੀ.ਐੱਚ.ਕਿਉ.) ਦਾ ਦੌਰਾ ਕੀਤਾ ਅਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਬੈਠਕ ਕੀਤੀ। ਪਾਕਿਸਤਾਨੀ ਫੌਜ ਵੱਲੋਂ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਬੈਠਕ ਦੌਰਾਨ ਉਨ੍ਹਾਂ ਆਪਸੀ ਹਿੱਤਾਂ, ਖੇਤਰੀ ਸੁਰੱਖਿਆ ਸਥਿਤੀ ਅਤੇ ਸਥਿਰਤਾ, ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਮਾਮਲਿਆਂ 'ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : Strike : ਰੇਲ ਸੇਵਾਵਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ