ਅੱਤਵਾਦੀ ਪੰਜਵੜ ਦੇ ਪੁੱਤਰ ਦਾ ਜਰਮਨੀ ਦੇ ਇਕ ਗੁਰਦੁਆਰੇ ''ਚ ਹੋਇਆ ਵਿਆਹ

01/23/2022 8:39:44 PM

ਫਰੈਕਫੋਰਟ-(ਜ.ਬ)- ਭਾਰਤ ਲਈ ਅਤਿ ਲੋੜੀਂਦੇ ਖ਼ਤਰਨਾਕ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਦੇ ਪੁੱਤਰ ਦਾ ਜਰਮਨੀ ਦੇ ਇਕ ਗੁਰਦੁਆਰੇ 'ਚ ਸਿੱਖ ਰਹਿਤ ਮਰਿਯਾਦਾ 'ਚ ਵਿਆਹ ਹੋਇਆ। ਅਤਿ ਖ਼ਤਰਨਾਕ ਅੱਤਵਾਦੀਆਂ ਦੀ ਸੂਚੀ 'ਚ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਪੰਜਵੜ ਗੁਆਂਢੀ ਮੁਲਕ 'ਚ ਸ਼ਰੇਆਮ ਬੈਠਾ ਦੱਸਿਆ ਜਾਂਦਾ ਹੈ ਅਤੇ ਉਸ ਦਾ ਪਰਿਵਾਰ ਜਰਮਨ 'ਚ ਚੰਗੀਆਂ ਸਹੂਲਤਾਂ ਦਾ ਆਨੰਦ ਮਾਣ ਰਿਹਾ ਹੈ। ਜਰਮਨ 'ਚ ਪੰਜਵੜ ਦੀ ਪਤਨੀ ਅਤੇ ਦੋ ਪੁੱਤਰ ਰਹਿੰਦੇ ਦੱਸੇ ਜਾਂਦੇ ਹਨ। ਪੰਜਾਬ 'ਚ ਲੋਕਾਂ ਦੇ ਮੁੰਡੇ ਮਰਵਾ ਕੇ ਉਸ ਦਾ ਪਰਿਵਾਰ ਵਿਦੇਸ਼ਾਂ 'ਚ ਪੱਕੇ ਤੌਰ 'ਤੇ ਰਹਿ ਰਿਹਾ ਹੈ ਅਤੇ ਉਸ ਦੇ ਨਾਲ ਤੁਰਨ ਵਾਲਿਆਂ ਦੇ ਘਰਾਂ 'ਚ ਅੱਜ ਰੋਟੀ ਦੇ ਲਾਲੇ ਪਏ ਹੋਏ ਹਨ ਜਾਂ ਪੁਲਸ ਦੇ ਡਰ ਕਾਰ ਅਨੇਕਾਂ ਪਰਿਵਾਰ ਅਤਿ ਗਰੀਬੀ ਦੀ ਜ਼ਿੰਦਗੀ ਜੀਅ ਰਹੇ ਹਨ।

ਇਹ ਵੀ ਪੜ੍ਹੋ : ਦਿੱਲੀ ਕਮੇਟੀ ਚੋਣਾਂ 'ਤੇ ਵਿਰੋਧੀਆਂ ਨੇ ਚੁੱਕੇ ਸਵਾਲ, ਗੁਰੂਘਰ 'ਚ ਪੁਲਸ ਦੇ ਦਾਖ਼ਲੇ ਨੂੰ ਦੱਸਿਆ ਗਲਤ

PunjabKesari

ਜਰਮਨ ਦੇ ਸ਼ਹਿਰ ਫਰੈਂਕਫੋਰਟ ਦੇ ਗੁਰਦੁਆਰੇ 'ਚ ਪਰਮਜੀਤ ਸਿੰਘ ਪੰਜਵੜ ਦੇ ਮੁੰਡੇ ਮਨਵੀਰ ਸਿੰਘ ਦੇ ਅਨੰਦ ਕਾਰਜ ਸਮੇਂ ਜਰਮਨੀ, ਫਰਾਂਸ, ਬੈਲਜੀਅਮ, ਇੰਗਲੈਂਡ ਤੋਂ ਅਨੇਕਾਂ ਭਾਰਤ ਲਈ ਲੋੜੀਂਦੇ ਅੱਤਵਾਦੀਆਂ ਨੇ ਜਰਮਨ ਪਹੁੰਚ ਕੇ ਪੰਜਵੜ ਦੀ ਪਤਨੀ ਪਾਲਜੀਤ ਕੌਰ ਤੇ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਦੇਸ਼ਾਂ-ਵਿਦੇਸ਼ਾਂ 'ਚੋਂ ਵੱਡੀ ਗਿਣਤੀ 'ਚ ਭਾਰਤ ਵਿਰੋਧੀ ਸ਼ਖ਼ਸੀਅਤਾਂ ਅਤੇ ਸਮੂਹ ਬੰਦੀ ਸਿੰਘਾਂ ਵੱਲੋਂ ਵੀ ਵਧਾਈ ਦੇ ਭੇਜੇ ਸੰਦੇਸ਼ ਵੀ ਸੰਗਤਾਂ ਨਾਲ ਸਾਂਝੇ ਕੀਤੇ ਗਏ।

ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਸਬੰਧੀ ਚਾਰ ਵਿਰੁੱਧ ਮਾਮਲਾ ਦਰਜ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News