ਕੈਨੇਡਾ ਦੇ ਇਨ੍ਹਾਂ ਸੂਬਿਆਂ 'ਚ ਦਿਖਿਆ ਸੂਰਜ ਗ੍ਰਹਿਣ (ਦੇਖੋ ਤਸਵੀਰਾਂ ਤੇ ਵੀਡੀਓ)

08/22/2017 12:41:23 AM

ਓਟਾਵਾ— ਕੈਨੇਡਾ ਸਮੇਤ ਦੁਨੀਆਂ ਦੇ ਕਈ ਦੇਸ਼ਾਂ 'ਚ ਸੂਰਜ ਗ੍ਰਹਿਣ ਸ਼ੁਰੂ ਹੋ ਗਿਆ ਹੈ। ਕੈਨੇਡਾ 'ਚ ਅਮਰੀਕਾ ਤੋਂ ਉਲਟ ਕੁੱਝ ਥਾਂਵਾਂ ਉੱਤੇ ਹੀ ਸੂਰਜ ਗ੍ਰਹਿਣ ਵੇਖਿਆ ਜਾ ਸਕਿਆ।

PunjabKesari
ਕੈਨੇਡਾ 'ਚ ਸੂਰਜ ਗ੍ਰਹਿਣ ਸਭ ਤੋਂ ਵਧ ਬ੍ਰਿਟਿਸ਼ ਕੋਲੰਬੀਆ 'ਚ 90 ਫੀਸਦੀ ਦੇਖਿਆ ਗਿਆ। ਰੋਇਲ ਐਸਟ੍ਰੋਨੋਮੀਕਲ ਸੋਸਾਇਟੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਇਹ ਸੂਰਜ ਗ੍ਰਹਿਣ ਟੋਰਾਂਟੋ 'ਚ 70 ਫੀਸਦੀ, ਕੈਲਗਿਰੀ 'ਚ 77 ਫੀਸਦੀ ਤੇ ਵੈਨਕੂਵਰ 'ਚ 86 ਫੀਸਦੀ ਦੇਖਿਆ ਗਿਆ। 

PunjabKesari
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੈਨੇਡਾ ਭਰ 'ਚ ਸੂਰਜ ਗ੍ਰਹਿਣ ਆਮ ਲੋਕਾਂ ਨੂੰ ਵਿਖਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਸਨ। ਰੋਇਲ ਐਸਟ੍ਰੋਨੋਮੀਕਲ ਸੋਸਾਇਟੀ ਆਫ ਕੈਨੇਡਾ ਵੱਲੋਂ ਅਜਿਹੀਆਂ ਥਾਂਵਾਂ ਦੀ ਸੂਚੀ ਆਨਲਾਈਨ ਜਾਰੀ ਕੀਤੀ ਗਈ ਸੀ, ਜਿਥੋਂ ਕਿ ਸੂਰਜ ਗ੍ਰਹਿਣ ਦੇਖਿਆ ਜਾ ਸਕਦਾ ਸੀ। 

PunjabKesari
ਵਿਗਿਆਨੀਆਂ ਨੇ ਸੂਰਜ ਗ੍ਰਹਿਣ ਵੇਖਣ ਲਈ ਅਹਿਤਿਆਤ ਤੋਂ ਕੰਮ ਲੈਣ ਦੀ ਲੋੜ ਦੱਸੀ ਸੀ। ਲੋਕ ਵੀ ਇਸ ਗ੍ਰਹਿਣ ਨੂੰ ਦੇਖਣ ਪ੍ਰਤੀ ਬਹੁਤ ਜਾਗਰੂਕ ਰਹੇ ਤੇ ਉਨ੍ਹਾਂ ਨੇ ਗ੍ਰਹਿਣ ਸਬੰਧੀ ਅਹਿਤਿਆਤ ਦਾ ਪੂਰਾ ਧਿਆਨ ਰੱਖਿਆ। ਟੋਰਾਂਟੋ 'ਚ ਡਨਲਪ ਇੰਸਟੀਚਿਊਟ ਵਲੋਂ ਇਸ ਮੌਕੇ ਲਈ ਐਨਕਾਂ ਮੁਹੱਈਆ ਕਰਵਾਈਆਂ ਗਈਆਂ ਸਨ। ਕੈਨੇਡਾ ਵਿੱਚ ਅੰਸ਼ਕ ਸੂਰਜ ਗ੍ਰਹਿਣ ਤਿੰਨ ਘੰਟੇ ਤੱਕ ਰਹੇਗਾ।

 

ਇਸ ਦੇ ਨਾਲ ਹੀ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਸੂਰਜ ਗ੍ਰਹਿਣ ਕੈਨੇਡਾ 'ਚ ਹੁਣ 7 ਸਾਲ ਬਾਅਦ ਮਤਲਬ 2024 'ਚ ਦੇਖਿਆ ਜਾ ਸਕੇਗਾ।


Related News