ਪਾਕਿ ਸਰਕਾਰ ਤੇ ਰਾਵਲਪਿੰਡੀ ਪ੍ਰਸ਼ਾਸਨ ਦੇ ਬਾਵਜੂਦ ਸੁਜਾਨ ਸਿੰਘ ਹਵੇਲੀ ਦੀ ਮੁਰੰਮਤ ਦਾ ਕੰਮ ਨਹੀਂ ਹੋ ਸਕਿਆ ਸ਼ੁਰੂ

Monday, Feb 27, 2023 - 05:43 PM (IST)

ਪਾਕਿ ਸਰਕਾਰ ਤੇ ਰਾਵਲਪਿੰਡੀ ਪ੍ਰਸ਼ਾਸਨ ਦੇ ਬਾਵਜੂਦ ਸੁਜਾਨ ਸਿੰਘ ਹਵੇਲੀ ਦੀ ਮੁਰੰਮਤ ਦਾ ਕੰਮ ਨਹੀਂ ਹੋ ਸਕਿਆ ਸ਼ੁਰੂ

ਗੁਰਦਾਸਪੁਰ/ਰਾਵਲਪਿੰਡੀ (ਵਿਨੋਦ)- ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਦੀ ਇਤਿਹਾਸਿਕ ਇਨਾਮ ਸੁਜਾਨ ਸਿੰਘ ਹਵੇਲੀ ਲੰਮੇ ਸਮੇਂ ਤੋਂ ਪਾਕਿਸਤਾਨ ਸਰਕਾਰ, ਵਕਫ਼ ਬੋਰਡ ਅਤੇ ਰਾਵਲਪਿੰਡੀ ਪ੍ਰਸ਼ਾਸ਼ਨ ਦੀ ਅਣਦੇਖੀ ਦਾ ਸ਼ਿਕਾਰ ਹੋਣ ਦੇ ਕਾਰਨ ਉਸ ਦੀ ਹਾਲਤ ਖ਼ਸਤਾ ਹੁੰਦੀ ਜਾ ਰਹੀ ਹੈ। ਜਦਕਿ ਲਗਭਗ ਇਕ ਸਾਲ ਪਹਿਲਾਂ ਇਸ ਇਤਿਹਾਸਿਕ ਇਮਾਰਤ ਨੂੰ ਪਾਕਿਸਤਾਨ ਸਰਕਾਰ ਨੇ ਮੁਰੰਮਤ ਕਰਵਾਉਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ- ਗੋਇੰਦਵਾਲ ਸਾਹਿਬ ਜੇਲ੍ਹ ’ਚ ਗੈਂਗਵਾਰ ਨੂੰ ਲੈ ਕੇ ਵੱਡੀ ਖ਼ਬਰ, FIR 'ਚ ਹੋਇਆ ਵੱਡਾ ਖ਼ੁਲਾਸਾ

ਸੂਤਰਾਂ ਅਨੁਸਾਰ ਰਾਵਲਪਿੰਡੀ ਸ਼ਹਿਰ ਵਿਚ ਸੁਜਾਨ ਸਿੰਘ ਹਵੇਲੀ ਇਕ ਇਤਿਹਾਸਿਕ ਸਥਾਨ ਐਲਾਨ ਹੋ ਚੁੱਕੀ ਸੀ ਅਤੇ ਇਸ ਹਵੇਲੀ ਦੇ ਇਕ ਕਿਲੋਮੀਟਰ ਦੀ ਹੱਦ ’ਚ ਸੱਤ ਹਿੰਦੂ ਮੰਦਰ ਵੀ ਹਨ। ਲਗਭਗ ਇਕ ਸਾਲ ਪਹਿਲਾਂ ਰਾਵਲਪਿੰਡੀ ਮੈਟ੍ਰੋਪੋਲੀਅਨ ਕਾਰਪੋਰੇਸ਼ਨ ਨੇ ਇਸ ਇਮਾਰਤ ਸਮੇਤ ਸੱਤਾਂ ਹਿੰਦੂ ਮੰਦਰਾਂ ਦੇ ਨਵੀਨੀਕਰਨ ਕਰਵਾਉਣ ਦਾ ਐਲਾਨ ਕੀਤਾ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਕ ਸਾਲ ਬੀਤ ਜਾਣ ਦੇ ਬਾਵਜੂਦ ਇਸ ਸਬੰਧੀ ਇਕ ਵੀ ਹਵੇਲੀ ਜਾਂ ਮੰਦਰਾਂ ’ਤੇ ਕੁਝ ਵੀ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ- ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਦੇ ਕਤਲ 'ਚ ਵੱਡਾ ਖੁਲਾਸਾ, ਔਰਤ ਨੇ ਮਾਰੀਆਂ ਸਨ ਗੋਲੀਆਂ

ਰਾਵਲਪਿੰਡੀ ਦੇ ਭਾਰੀ ਭੀੜ ਵਾਲੀਆਂ ਗਲੀਆਂ ’ਚ ਸਥਿਤੀ 130 ਸਾਲ ਪੁਰਾਣੀ ਇਸ ਹਵੇਲੀ ਨੂੰ ਇਕ ਸਿੱਖ ਰਾਜਨੀਤਿਕ ਵਿਅਕਤੀ ਸੁਜਾਨ ਸਿੰਘ ਨੇ ਬਣਾਇਆ ਸੀ। ਸਰਕਾਰ ਨੇ ਕੁਝ ਸਾਲ ਪਹਿਲਾਂ ਇਸ ਹਵੇਲੀ ਵਿਚ ਫ਼ਾਤਿਮਾ ਜਿੰਹਾ ਵੁਮੈਨ ਯੂਨੀਵਰਸਿਟੀ ਵਿਚ ਬਦਲ ਦਿੱਤਾ ਸੀ। ਜਿਸ ਵਿਚ ਔਰਤਾਂ ਦੇ ਲਈ ਸਭਿਆਚਾਰਕ , ਵਿਰਾਸਤ ਅਤੇ ਆਰਚੀਟੈਕਟ ਸਕੂਲ ਸ਼ੁਰੂ ਕਰਨ ਦੀ ਯੋਜਨਾ ਸੀ, ਪਰ ਬਾਅਦ ’ਚ ਇਹ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ। ਇਸ ਹਵੇਲੀ ਵਿਚ 45 ਕਮਰੇ ਹਨ ਅਤੇ ਦਰਵਾਜ਼ੇ ਅਤੇ ਖਿੜਕੀਆਂ ਤੇ ਕਸ਼ਮੀਰੀ ਲੱਕੜ ਨਾਲ ਕੰਮ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੀਤਾ ਕਤਲ

ਇਸ ਸਬੰਧੀ ਰਾਵਲਪਿੰਡੀ ਮੈਟ੍ਰੋਪੋਲੀਅਨ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਦੇ ਅਨੁਸਾਰ ਅਪ੍ਰੈਲ ਤੋਂ ਅਗਸਤ 2022 ਤੱਕ ਸਰਕਾਰ ’ਚ ਕਈ ਤਰ੍ਹਾਂ ਦੇ ਬਦਲਾਅ ਹੋਣ ਦੇ ਕਾਰਨ ਇਸ ਹਵੇਲੀ ਦੇ ਸੱਤਾਂ ਮੰਦਰਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਦੂਜਾ ਕੁਝ ਮੁਸਲਿਮ ਨੇਤਾ ਮੰਦਰਾਂ ਦੇ ਨਵੀਨੀਕਰਨ ਦਾ ਵਿਰੋਧ ਕਰ ਰਹੇ ਹਨ। ਕਾਰਪੋਰੇਸ਼ਨ ਦੇ ਬੈਂਕ ਖਾਤੇ ਵੀ ਕਿਸੇ ਕਾਰਨ ਸੀਲ ਕਰ ਦਿੱਤੇ ਗਏ ਸੀ। ਜਿਸ ਕਾਰਨ ਇਹ ਕੰਮ ਨੂੰ ਰੱਦ ਕੀਤਾ ਗਿਆ ਸੀ।ਅਧਿਕਾਰੀ ਅਜਮਦ ਹੁਸੈਨ ਦੇ ਅਨੁਸਾਰ ਹੁਣ ਫਿਰ ਤੋਂ ਇਸ ਹਵੇਲੀ ਅਤੇ ਮੰਦਰਾਂ ਦੇ ਨਵੀਨੀਕਰਨ ਦੇ ਕਾਰਨ ਸਰਕਾਰ ਦੇ ਆਦੇਸ਼ਾਂ ਨੂੰ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਜਾਜਤ ਮਿਲਣ ਦੇ ਬਾਅਦ ਹੀ ਕੁਝ ਹੋਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News