QUAD ਦੇ ​​ਫ਼ੈਸਲੇ ਨਾਲ ਭੜਕਿਆ ਚੀਨ, ਜਾਪਾਨ ਦੇ US ਅਤੇ ਭਾਰਤ ਨਾਲ ਐਕਸ਼ਨ ''ਤੇ ਪ੍ਰਗਟਾਇਆ ਵਿਰੋਧ

Thursday, Aug 01, 2024 - 07:39 AM (IST)

QUAD ਦੇ ​​ਫ਼ੈਸਲੇ ਨਾਲ ਭੜਕਿਆ ਚੀਨ, ਜਾਪਾਨ ਦੇ US ਅਤੇ ਭਾਰਤ ਨਾਲ ਐਕਸ਼ਨ ''ਤੇ ਪ੍ਰਗਟਾਇਆ ਵਿਰੋਧ

ਬੀਜਿੰਗ : ਚੀਨ ਨੇ ਜਾਪਾਨ 'ਤੇ ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ਦੇ ਨਾਲ ਉੱਚ ਪੱਧਰੀ ਗੱਲਬਾਤ ਦੌਰਾਨ ਉਸ ਖਿਲਾਫ 'ਬਦਨਾਮੀ ਕਰਨ ਵਾਲੇ ਹਮਲੇ' ਕਰਨ ਦਾ ਦੋਸ਼ ਲਗਾਇਆ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਏਸ਼ੀਆਈ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਲਿਊ ਜਿਨਸੋਂਗ ਨੇ ਇਕ ਦਿਨ ਪਹਿਲਾਂ ਜਾਪਾਨੀ ਦੂਤਘਰ 'ਚ ਮਿਸ਼ਨ ਦੇ ਡਿਪਟੀ ਚੀਫ ਅਕੀਰਾ ਯੋਕੋਚੀ ਨਾਲ ਮੁਲਾਕਾਤ ਦੌਰਾਨ ਹਾਲ ਹੀ ਦੇ ਘਟਨਾਕ੍ਰਮ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਬਿਆਨ ਮੁਤਾਬਕ, "ਲਿਊ ਨੇ ਕਿਹਾ ਕਿ ਚੀਨ 'ਤੇ ਜਾਪਾਨ ਦੇ ਬਦਨਾਮੀ ਵਾਲੇ ਹਮਲੇ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਅਤੇ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਦੇ ਉਸ ਦੇ ਰੁਖ ਦੇ ਉਲਟ ਹਨ।"

ਜਾਪਾਨ ਦੀ ਰਾਜਧਾਨੀ ਟੋਕੀਓ 'ਚ ਐਤਵਾਰ ਨੂੰ ਹੋਈ ਬੈਠਕ ਦੌਰਾਨ ਜਾਪਾਨ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨੇ ਅਮਰੀਕਾ ਨਾਲ ਫੌਜੀ ਸਹਿਯੋਗ ਵਧਾਉਣ 'ਤੇ ਸਹਿਮਤੀ ਪ੍ਰਗਟਾਈ। ਇਹ ਬੈਠਕ ਦੋਹਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਵਿਚਾਲੇ ਹੋਈ। ਸੰਯੁਕਤ ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ ਆਪਣੀ ਵਿਦੇਸ਼ ਨੀਤੀ ਦੇ ਜ਼ਰੀਏ ਵਿਸ਼ਵਵਿਆਪੀ ਵਿਵਸਥਾ ਨੂੰ ਆਪਣੇ ਫਾਇਦੇ ਲਈ ਨਵਾਂ ਰੂਪ ਦੇਣਾ ਚਾਹੁੰਦਾ ਹੈ ਅਤੇ ਅਜਿਹਾ ਵਿਵਹਾਰ ਹਿੰਦ-ਪ੍ਰਸ਼ਾਂਤ ਖੇਤਰ ਅਤੇ ਇਸ ਤੋਂ ਬਾਹਰ ਲਈ ਇਕ "ਵੱਡੀ ਰਣਨੀਤਕ ਚੁਣੌਤੀ" ਹੈ। ਅਮਰੀਕਾ ਅਤੇ ਜਾਪਾਨ ਵਿਚਾਲੇ ਗੱਲਬਾਤ ਤੋਂ ਬਾਅਦ ਸੋਮਵਾਰ ਨੂੰ 'ਕਵਾਡ' ਗਰੁੱਪ 'ਚ ਸ਼ਾਮਲ ਦੇਸ਼ਾਂ ਅਮਰੀਕਾ, ਜਾਪਾਨ, ਭਾਰਤ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ।

ਇਹ ਵੀ ਪੜ੍ਹੋ : ਰਾਸ਼ਟਰਪਤੀ ਏਰਦੋਗਨ ਨੇ ਹੱਥ ਨਾ ਚੁੰਮਣ 'ਤੇ ਬੱਚੇ ਨੂੰ ਮਾਰਿਆ ਥੱਪੜ, Video Viral ਹੋਣ 'ਤੇ ਹੋਇਆ ਹੰਗਾਮਾ

ਇਸ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਚੀਨ ਦਾ ਨਾਂ ਨਹੀਂ ਲਿਆ ਗਿਆ, ਪਰ "ਵਿਵਾਦਤ ਮੁੱਦਿਆਂ ਵਿਚ ਵੱਧ ਰਹੀ ਫੌਜੀ ਦਖਲਅੰਦਾਜ਼ੀ ਅਤੇ ਦੱਖਣੀ ਚੀਨ ਸਾਗਰ ਵਿਚ ਧਮਕੀ ਭਰੇ ਅਭਿਆਸ" ਦਾ ਵਿਰੋਧ ਕੀਤਾ ਗਿਆ। ਚੀਨ ਨੇ ਅਮਰੀਕਾ 'ਤੇ ਆਪਣੇ (ਚੀਨ ਦੇ) ਵਧਦੇ ਪ੍ਰਭਾਵ ਨੂੰ ਰੋਕਣ ਲਈ ਦੂਜੇ ਦੇਸ਼ਾਂ ਨਾਲ ਸਬੰਧ ਡੂੰਘੇ ਕਰਨ ਦਾ ਦੋਸ਼ ਲਗਾਇਆ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਚੀਨ ਜਾਪਾਨ ਨੂੰ ਆਪਣੇ (ਚੀਨ ਦੇ) ਅੰਦਰੂਨੀ ਮਾਮਲਿਆਂ ਨੂੰ ਲੈ ਕੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣਾ ਬੰਦ ਕਰਨ ਦੀ ਅਪੀਲ ਕਰਦਾ ਹੈ। ਇਸ ਦੇ ਨਾਲ ਹੀ ਜਾਪਾਨ ਦੂਤਘਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਯੋਕੋਚੀ ਨੇ ਬੈਠਕ 'ਚ ਜਾਪਾਨ ਦਾ ਰੁਖ ਸਪੱਸ਼ਟ ਕੀਤਾ ਅਤੇ ਚੀਨ ਨਾਲ ਜੁੜੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News