ਜੰਗਲਾਂ ਦੀ ਅੱਗ ਨੂੰ ਕਾਬੂ ਕਰਨ ਲਈ ਚਿਨੂਕ ਹੈਲੀਕਾਪਟਰਾਂ ਦੀ ਵਰਤੋਂ ਦੀ ਹੈ ਯੋਜਨਾ
Monday, Sep 27, 2021 - 09:27 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਪਿਛਲੇ ਕੁੱਝ ਵਕਫੇ ਤੋਂ ਜੰਗਲਾਂ ਦੀ ਅੱਗ ਨਾਲ ਜੂਝ ਰਿਹਾ ਹੈ। ਰਾਜ ਦੇ ਇਤਿਹਾਸ ਦੀਆਂ ਦੋ ਸਭ ਤੋਂ ਵੱਡੀਆਂ ਅੱਗਾਂ ਨੇ ਉੱਤਰੀ ਕੈਲੀਫੋਰਨੀਆ 'ਚ ਇੱਕ ਮਿਲੀਅਨ ਏਕੜ ਤੋਂ ਵੱਧ ਖੇਤਰ ਨੂੰ ਘੇਰਾ ਪਾ ਲਿਆ ਹੈ, ਜੋਕਿ ਤਾਹੋ ਝੀਲ ਦੇ ਨੇੜੇ ਬਲ ਰਹੀਆਂ ਹਨ। ਇਨ੍ਹਾਂ ਅੱਗਾਂ ਨੂੰ ਕਾਬੂ ਕਰਨ ਲਈ ਫਾਇਰ ਫਾਈਟਰਜ਼ ਮਹੀਨਿਆਂ ਤੋਂ ਜੱਦੋਜਹਿਦ ਕਰ ਰਹੇ ਹਨ। ਜੰਗਲੀ ਅੱਗਾਂ ਨੂੰ ਹੋਰ ਵਧਣ ਤੋਂ ਰੋਕਣ ਲਈ ਫਾਇਰ ਅਧਿਕਾਰੀਆਂ ਅਨੁਸਾਰ ਹੁਭ ਹਾਈ-ਟੈਕ ਹੈਲੀਕਾਪਟਰਾਂ ਨੂੰ ਵਰਤਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ
ਅਧਿਕਾਰੀਆਂ ਅਨੁਸਾਰ ਇਸ ਲਈ ਚਿਨੂਕ ਹੈਲੀਕਾਪਟਰਾਂ ਨੂੰ ਅੱਗ ਬੁਝਾਉਣ ਲਈ ਵਰਤਿਆ ਜਾਵੇਗਾ ਤੇ 18 ਮਿਲੀਅਨ ਡਾਲਰ ਦਾ ਪਾਇਲਟ ਪ੍ਰੋਗਰਾਮ ਇੱਕ ਗੇਮ ਚੇਂਜਰ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਚਿਨੂਕ ਆਮ ਹੈਲੀਕਾਪਟਰਾਂ ਦੇ ਮੁਕਾਬਲੇ 10 ਗੁਣਾਂ ਜਿਆਦਾ 3,000 ਗੈਲਨ ਤੱਕ ਪਾਣੀ ਸੁੱਟ ਸਕਦਾ ਹੈ ਤੇ ਰਾਤ ਦੇ ਸਮੇਂ ਵੀ ਇਸਦੀ ਸੇਵਾ ਲਈ ਜਾ ਸਕਦੀ ਹੈ। ਇਸਦੇ ਇਲਾਵਾ ਫਾਇਰ ਵਿਭਾਗ ਨੇ ਇਸਨੂੰ ਇੱਕ ਮਹਿੰਗਾ ਅਭਿਆਨ ਦੱਸਿਆ ਹੈ। ਜਿਸ ਤਹਿਤ ਇੱਕ ਹੈਲੀਟੈਂਕਰ ਦੀ ਕੀਮਤ 15 ਮਿਲੀਅਨ ਡਾਲਰ ਆ ਸਕਦੀ ਹੈ ਅਤੇ ਇਸਦੇ ਪ੍ਰਤੀ ਘੰਟਾ ਸੰਚਾਲਨ ਲਈ 8,000 ਡਾਲਰ ਦਾ ਖਰਚਾ ਹੈ।
ਇਹ ਖ਼ਬਰ ਪੜ੍ਹੋ- ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।