ਚੀਨ ’ਚ ਦੇਸ਼ ਭਗਤਾਂ ਦੀ ਕਮੀ! ਸਕੂਲੀ ਸਿਲੇਬਸ ’ਚ ਸ਼ਾਮਲ ਕੀਤਾ ਜਾਵੇਗਾ ਦੇਸ਼ ਭਗਤੀ ਕਾਨੂੰਨ
Monday, Jan 08, 2024 - 01:06 PM (IST)
ਬੀਜਿੰਗ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਨਿਰਾਸ਼ਾ ਹੁਣ ਦੁਨੀਆ ਦੇ ਸਾਹਮਣੇ ਨਜ਼ਰ ਆ ਰਹੀ ਹੈ। ਦੇਸ਼ ਇਕ ਤੋਂ ਬਾਅਦ ਇਕ ਚੁਣੌਤੀਆਂ ਵਿਚ ਘਿਰਦਾ ਜਾ ਰਿਹਾ ਹੈ। ਕਦੇ ਦੇਸ਼ ਵਿਚ ਰੋਜ਼ਗਾਰ ਦੀ ਘਟ ਰਹੀ ਗਿਣਤੀ ਸਬੰਧੀ ਨੌਜਵਾਨਾਂ ਵਿਚ ਰੋਸ ਹੈ ਅਤੇ ਕਦੇ ਆਰਥਿਕ ਮੰਦੀ ਕਾਰਨ ਦੇਸ਼ ਦੇ ਵਪਾਰੀ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਤਾਈਵਾਨ ਪ੍ਰਤੀ ਚੀਨ ਦੀ ਦੁਸ਼ਮਣੀ ਸਭ ਨੂੰ ਪਤਾ ਹੈ। ਤਾਈਵਾਨ ਵਿਚ ਹੋਣ ਵਾਲੀਆਂ ਚੋਣਾਂ ਨੇ ਵੀ ਜਿਨਪਿੰਗ ਦੀ ਸਿਰਦਰਦੀ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਮਾਲਦੀਵ ਨੂੰ ਭਾਰਤ ਨਾਲ ਪੰਗਾ ਪਿਆ ਮਹਿੰਗਾ, EaseMyTrip ਨੇ ਸਾਰੀਆਂ ਉਡਾਣਾਂ ਦੀ ਬੁਕਿੰਗ ਕੀਤੀ ਰੱਦ
ਇਸ ਦੌਰਾਨ ਚੀਨੀ ਸਰਕਾਰ ਨੂੰ ਲੱਗਦਾ ਹੈ ਕਿ ਚੀਨੀ ਲੋਕ ਹੁਣ ਦੇਸ਼ ਭਗਤੀ ਨੂੰ ਤਰਜੀਹ ਨਹੀਂ ਦੇ ਰਹੇ ਹਨ। ਸਰਕਾਰ ਦਾ ਮੰਨਣਾ ਹੈ ਕਿ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਨਹੀਂ ਹੈ, ਇਸ ਲਈ ਜਿਨਪਿੰਗ ਦੀ ਸਰਕਾਰ ਵੱਲੋਂ ਚੀਨ ’ਚ ਅਗਲੇ ਹਫਤੇ ਦੇਸ਼ ਭਗਤੀ ਸਿੱਖਿਆ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਹੱਜ' ਲਈ ਭਾਰਤ ਤੇ ਸਾਊਦੀ ਅਰਬ ਦਰਮਿਆਨ ਦੁਵੱਲਾ ਸਮਝੌਤਾ, 1 ਲੱਖ ਤੋਂ ਵਧੇਰੇ ਸ਼ਰਧਾਲੂ ਕਰ ਸਕਣਗੇ ਯਾਤਰਾ
ਦੇਸ਼ ਭਗਤੀ ਸਿੱਖਿਆ ਕਾਨੂੰਨ ਦਾ ਮੰਤਵ ਰਾਸ਼ਟਰੀ ਏਕਤਾ ਨੂੰ ਵਧਾਉਣਾ ਹੈ। ਇਸ ਕਾਨੂੰਨ ਮੁਤਾਬਕ ਛੋਟੇ ਬੱਚਿਆਂ ਤੋਂ ਲੈ ਕੇ ਮਜ਼ਦੂਰਾਂ ਅਤੇ ਸਾਰੇ ਖੇਤਰਾਂ ਦੇ ਪੇਸ਼ੇਵਰਾਂ ਤੱਕ ਹਰ ਕਿਸੇ ਨੂੰ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਵਿਚ ਆਪਣਾ ਵਿਸ਼ਵਾਸ ਦਿਖਾਉਣਾ ਪਵੇਗਾ। ਬੱਚਿਆਂ ਦੇ ਸਕੂਲਾਂ ਵਿਚ ਵੀ ਦੇਸ਼ ਭਗਤੀ ਕਾਨੂੰਨ ਨੂੰ ਸਿਲੇਬਸ ਵਿਚ ਸ਼ਾਮਲ ਕੀਤਾ ਜਾਵੇਗਾ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਦਾ ਮੰਤਵ ਚੀਨ ਦੇ ਵਿਚਾਰਾਂ ਨੂੰ ਇਕਜੁੱਟ ਅਤੇ ਮਜ਼ਬੂਤ ਕਰਨ, ਰਾਸ਼ਟਰੀ ਪੁਨਰ-ਸੁਰਜੀਤੀ ਲਈ ਲੋਕਾਂ ਦੀ ਤਾਕਤ ਇਕੱਠੀ ਕਰਨ ਵਿਚ ਮਦਦ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।