ਓਬਾਮਾ ਪ੍ਰਸ਼ਾਸਨ ਨੇ 2016 ’ਚ ਮੇਰੀ ਰਾਸ਼ਟਰਪਤੀ ਮੁਹਿੰਮ ਦੀ ਜਾਸੂਸੀ ਕਰਵਾਈ : ਟਰੰਪ

11/23/2019 12:55:44 AM

ਵਾਸ਼ਿੰਗਟਨ (ਭਾਸ਼ਾ)–ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਵਲੋਂ ਮਹਾਦੋਸ਼ ਦੀ ਸੁਣਵਾਈ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਾਬਕਾ ਓਬਾਮਾ ਪ੍ਰਸ਼ਾਸਨ ਨੇ 2016 ਵਿਚ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਮੁਹਿੰਮ ਦੀ ਜਾਸੂਸੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਆਧੁਨਿਕ ਕਾਲ ਦੇ ਵਾਇਰਟੈਪਿੰਗ (ਫੋਨ ਟੈਪਿੰਗ) ਦੇ ਜੋ ਵੀ ਵਰਜਨ ਹੋਣ ਪਰ ਓਬਾਮਾ ਪ੍ਰਸ਼ਾਸਨ ਵਿਚ ਟਰੰਪ ਖਿਲਾਫ ਸਾਜ਼ਿਸ਼ ਵੱਡੀ ਪੱਧਰ ’ਤੇ ਹੋਈ ਹੈ। ਟਰੰਪ ਨੇ ਫਾਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿਚ ਇਹ ਦੋਸ਼ ਲਾਇਆ।


Sunny Mehra

Content Editor

Related News