ਸਾਊਦੀ ਅਰਬ ਵਿਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 50 ਹਜ਼ਾਰ ਤੋਂ ਪਾਰ

05/17/2020 2:22:48 AM

ਰਿਆਦ (ਸ਼ਿਨਹੁਆ)- ਸਾਊਦੀ ਅਰਬ ਵਿਚ ਸੰਸਾਰਕ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਇਨਫੈਕਸ਼ਨ ਦੇ 2840 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 50 ਹਜ਼ਾਰ ਦਾ ਅੰਕੜਾ ਪਾਰ ਕਰਕੇ 52016 ਹੋ ਗਈ ਹੈ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਟਵੀਟ ਮੁਤਾਬਕ ਸਾਊਦੀ ਅਰਬ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 10 ਲੋਕਾਂ ਦੀ ਮੌਤ ਹੋਣ ਨਾਲ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 302 ਹੋ ਗਈ ਹੈ।

ਇਸ ਦੌਰਾਨ ਕੋਰੋਨਾ ਦੇ 1797 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੇਸ਼ ਵਿਚ ਹੁਣਤੱਕ ਕੋਰੋਨਾ ਦੇ 23,666 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਸਾਊਦੀ ਅਰਬ ਦੇ ਉਦਯੋਗ ਅਤੇ ਖਣਿਜ ਸੰਸਾਧਨ ਮੰਤਰੀ ਬੰਦਾਰ ਬਿਨ ਇਬ੍ਰਾਹਿਮ ਅਲ-ਖੋਰਾਯੇਫ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਸੰਸਾਰਕ ਆਰਥਿਕ ਲੈਂਡਸਕੇਪ ਪੂਰੀ ਤਰ੍ਹਾਂ ਨਾਲ ਬਦਲ ਜਾਵੇਗਾ ਅਤੇ ਸੰਸਾਰਕ ਪੱਧਰ 'ਤੇ ਹੋਣ ਵਾਲੇ ਕਾਰੋਬਾਰ ਦੇ ਨਿਯਮਾਂ ਅਤੇ ਕੀਮਤਾਂ ਵਿਚ ਵਿਆਪਕ ਪੱਧਰ 'ਤੇ ਬਦਲਾਅ ਆਉਣਗੇ।


Sunny Mehra

Content Editor

Related News