ਈਰਾਨ ਨਾਲ ਪ੍ਰਮਾਣੂ ਸਮਝੌਤੇ ਕਰਨ ਵਾਲੇ ਦੇਸ਼ਾਂ ਦੀ ਜੁਲਾਈ ਦੇ ਆਖਿਰ ''ਚ ਹੋਵੇਗੀ ਬੈਠਕ

07/22/2019 2:36:16 AM

ਕਾਰਾਕਾਸ - ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਯਾਬਕੋਵ ਨੇ ਆਖਿਆ ਹੈ ਕਿ ਈਰਾਨ ਅਤੇ ਉਸ ਦੇ ਨਾਲ ਪ੍ਰਮਾਣੂ ਸਮਝੌਤੇ 'ਚ ਸ਼ਾਮਲ 5 ਦੇਸ਼ਾਂ ਦੇ ਰਾਜਨੇਤਾ ਜੁਲਾਈ ਦੇ ਆਖਿਰ 'ਚ ਆਸਟ੍ਰੀਆ ਦੀ ਰਾਜਧਾਨੀ ਵਿਆਨਾ 'ਚ ਬੈਠਕ ਕਰਨਗੇ। ਰਯਾਬਕੋਵ ਨੇ ਐਤਵਾਰ ਨੂੰ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ 'ਚ ਆਖਿਆ ਕਿ ਮੈਂ ਇੰਨਾ ਜਾਣਦਾ ਹਾਂ ਕਿ ਇਹ ਬੈਠਕ ਜਲਦ ਹੋਵੇਗੀ। ਮੈਂ 28 ਜੁਲਾਈ ਨੂੰ ਬੈਠਕ ਹੋਣ ਨੂੰ ਲੈ ਕੇ 100 ਫੀਸਦੀ ਯਕੀਨਨ ਨਹੀਂ ਹਾਂ ਪਰ ਇਹ ਇਸ ਦੇ ਨੇੜੇ-ਤੇੜੇ ਦੀ ਕੋਈ ਵੀ ਤਰੀਕ ਨੂੰ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਈਰਾਨ ਦੇ ਨਾਲ 2015 'ਚ ਹੋਏ ਅੰਤਰਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹੱਟਣ ਅਤੇ ਅਮਰੀਕਾ ਵੱਲੋਂ ਈਰਾਨ 'ਤੇ ਆਰਥਿਕ ਪਾਬੰਦੀਆਂ ਲਾਈਆਂ ਜਾਣ ਤੋਂ ਬਾਅਦ ਵੀ ਰੂਸ, ਚੀਨ, ਫਰਾਂਸ ਅਤੇ ਬ੍ਰਿਟੇਨ ਇਸ ਸਮਝੌਤੇ ਨਾਲ ਜੁੜੇ ਹੋਏ ਹਨ।


Khushdeep Jassi

Content Editor

Related News