ਮਾਂ ਨੇ ਕਰਜ਼ 'ਚ ਡੁੱਬੀ ਧੀ ਨੂੰ ਫੀਸ ਲਈ ਵੀ ਨਹੀਂ ਦਿੱਤਾ ਕੋਈ ਪੈਸਾ, 6 ਕਰੋੜ ਕੀਤੇ ਦਾਨ

11/27/2022 2:19:46 PM

ਬੀਜਿੰਗ (ਬਿਊਰੋ) ਚੀਨ ਦੀ ਇੱਕ ਔਰਤ ਨੇ ਆਪਣੀ ਸਾਰੀ ਜਾਇਦਾਦ ਦਾਨ ਕਰ ਦਿੱਤੀ ਹੈ। ਕਰੀਬ 6 ਕਰੋੜ ਰੁਪਏ ਚੈਰਿਟੀ ਲਈ ਦਾਨ ਕਰਨ ਤੋਂ ਬਾਅਦ ਉਹ ਸੜਕਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ। ਇਹ ਔਰਤ ਇਸ ਲਈ ਚਰਚਾ 'ਚ ਹੈ ਕਿਉਂਕਿ ਉਸ ਨੇ ਆਪਣੀ ਧੀ ਨੂੰ ਇਕ ਪੈਸੇ ਦੀ ਵੀ ਮਦਦ ਨਹੀਂ ਦਿੱਤੀ। ਉਸ ਦੀ ਧੀ ਸਕੂਲ ਦੀ ਫੀਸ ਭਰਨ ਲਈ ਚਿੰਤਾ ਵਿਚ ਸੀ ਪਰ ਇਸ ਦੇ ਬਾਵਜੂਦ ਔਰਤ ਨੇ ਧੀ ਜਾਂ ਪਰਿਵਾਰ ਲਈ ਕੁਝ ਨਹੀਂ ਛੱਡਿਆ। ਦਰਅਸਲ ਹਾਲ ਹੀ ਵਿੱਚ ਇਸ ਔਰਤ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਹੈ। ਇਸ 'ਚ ਔਰਤ ਨੇ ਦੱਸਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਜਾਂ ਧੀ ਲਈ ਕੁਝ ਨਹੀਂ ਛੱਡਿਆ।ਕਰਜ਼ ਵਿਚ ਡੁੱਬੀ ਆਪਣੀ ਧੀ ਦੀ ਮਦਦ ਕਰਨ ਦੀ ਬਜਾਏ, ਉਸਨੇ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਉਸ ਤੋਂ ਜੋ ਪੈਸਾ ਮਿਲਿਆ, ਉਸਨੂੰ ਦਾਨ ਕਰ ਦਿੱਤਾ। ਚੀਨ ਵਿੱਚ ਇਸ ਔਰਤ ਦੀ ਆਲੋਚਨਾ ਹੋ ਰਹੀ ਹੈ।

PunjabKesari

ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਇੱਕ ਵਲੌਗਰ ਨੇ ਸ਼ੰਘਾਈ ਦੀ ਇੱਕ ਸੜਕ 'ਤੇ ਘੁੰਮ ਕਰ ਰਹੀ ਇੱਕ ਔਰਤ ਦਾ ਇੰਟਰਵਿਊ ਲਿਆ। ਇਸ ਇੰਟਰਵਿਊ ਵਿੱਚ ਔਰਤ ਨੇ ਦੱਸਿਆ ਕਿ ਉਸਨੇ 2019 ਵਿੱਚ ਬੁੱਧ ਧਰਮ ਅਪਣਾ ਲਿਆ ਸੀ ਅਤੇ ਫਿਰ ਭਿਕਸ਼ੂ ਬਣ ਗਈ ਸੀ। ਮੀਡੀਆ ਮੁਤਾਬਕ ਔਰਤ ਨੇ ਆਪਣਾ ਸਾਰਾ ਪੈਸਾ ਦਾਨ ਕਰ ਦਿੱਤਾ। ਉਸਨੇ ਆਪਣਾ ਘਰ, ਕਾਰ ਸਭ ਕੁਝ ਵੇਚ ਦਿੱਤਾ। ਸਭ ਕੁਝ ਵੇਚ ਕੇ ਉਸਨੂੰ ਲਗਭਗ 5.88 ਮਿਲੀਅਨ ਯੂਆਨ (6 ਕਰੋੜ 69 ਲੱਖ ਰੁਪਏ ਤੋਂ ਵੱਧ) ਮਿਲੇ, ਜੋ ਉਸਨੇ ਚੈਰਿਟੀ ਲਈ ਦਾਨ ਕਰ ਦਿੱਤੇ।

ਧੀ ਕੋਲ ਫੀਸ ਭਰਨ ਲਈ ਵੀ ਪੈਸੇ ਨਹੀਂ 

ਔਰਤ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਨੇ ਆਪਣਾ ਸਾਰਾ ਪੈਸਾ ਦਾਨ ਕਰ ਦਿੱਤਾ ਸੀ ਤਾਂ ਉਸਦੀ ਧੀ ਯੂਨੀਵਰਸਿਟੀ ਦੀ ਫੀਸ ਭਰਨ ਲਈ ਸੰਘਰਸ਼ ਕਰ ਰਹੀ ਸੀ। ਉਸ 'ਤੇ ਐਜੂਕੇਸ਼ਨ ਲੋਨ ਸੀ। ਇਸ ਤੋਂ ਬਾਅਦ ਵੀ ਉਸਨੇ ਆਪਣੀ ਧੀ ਦੀ ਆਰਥਿਕ ਮਦਦ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਵੱਡੀ ਰਕਮ ਦਾਨ ਕੀਤੀ। ਉਸਨੇ ਮਾਪਿਆਂ ਜਾਂ ਧੀ ਲਈ ਕੁਝ ਨਹੀਂ ਛੱਡਿਆ।

ਪੜ੍ਹੋ ਇਹ ਅਹਿਮ ਖ਼ਬਰ-6 ਸੈਂਟੀਮੀਟਰ ਲੰਬੀ 'ਪੂਛ' ਨਾਲ ਪੈਦਾ ਹੋਈ ਬੱਚੀ, ਡਾਕਟਰ ਵੀ ਹੋਏ ਹੈਰਾਨ (ਤਸਵੀਰਾਂ)

'ਇਹ ਮੇਰੀ ਕਮਾਈ ਸੀ, ਮੈਂ ਕਰ ਦਿੱਤੀ ਦਾਨ'

ਔਰਤ ਦਾ ਕਹਿਣਾ ਹੈ ਕਿ ਉਸ ਦੀ ਧੀ ਨੂੰ ਉਸ ਦਾ ਫ਼ੈਸਲਾ ਪਸੰਦ ਨਹੀਂ ਆਇਆ ਪਰ ਮੇਰੇ ਮਾਤਾ-ਪਿਤਾ ਨੇ ਮੇਰੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਜਿੱਥੇ ਧੀ ਨੂੰ ਮੇਰਾ ਫ਼ੈਸਲਾ ਸਮਝ ਨਹੀਂ ਆਇਆ ਉੱਥੇ ਮਾਪਿਆਂ ਨੇ ਮੇਰਾ ਸਾਥ ਦਿੱਤਾ। ਔਰਤ ਮੁਤਾਬਕ ਉਸ ਨੇ ਆਪਣਾ ਪੈਸਾ ਦਾਨ ਕੀਤਾ ਹੈ। ਇਹ ਉਸ ਦੀ ਕਮਾਈ ਸੀ ਅਤੇ ਇਸ ਨੂੰ ਮਨਮਰਜ਼ੀ ਮੁਤਾਬਕ ਖਰਚ ਕਰਨਾ ਉਸ 'ਤੇ ਨਿਰਭਰ ਸੀ। ਔਰਤ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ 220 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News