ਗੂਗਲ ਨੇ ਜਾਰੀ ਕੀਤੀ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ''ਵਰਡਜ਼'' ਦੀ ਲਿਸਟ, ਭਾਰਤ ''ਚ ਇਹ ਹੈ ਟਾਪ ''ਤੇ

Friday, Dec 15, 2017 - 05:22 AM (IST)

ਗੂਗਲ ਨੇ ਜਾਰੀ ਕੀਤੀ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ''ਵਰਡਜ਼'' ਦੀ ਲਿਸਟ, ਭਾਰਤ ''ਚ ਇਹ ਹੈ ਟਾਪ ''ਤੇ

ਵਾਸ਼ਿੰਗਟਨ — 2017 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਕੀ-ਵਰਡ ਦੀ ਲਿਸਟ ਗੂਗਲ ਨੇ ਜਾਰੀ ਕੀਤੀ ਹੈ। ਇਸ ਲਿਸਟ 'ਚ ਅਮਰੀਕਾ 'ਚ ਆਏ ਤੂਫਾਨ ਹਰੀਕੇਨ ਈਰਮਾ ਦਾ ਨਾਂ ਸਭ ਤੋਂ ਉਪਰ ਹੈ। ਇਸ ਤੂਫਾਨ ਨੂੰ ਦੁਨੀਆ 'ਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। 
ਦੂਜੇ ਅਤੇ ਤੀਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਆਈਫੋਨ-8 ਅਤੇ ਆਈਫੋਨ ਐਕਸ ਨੂੰ ਸਰਚ ਕੀਤਾ ਗਿਆ। ਉਥੇ ਹੀ ਚੌਥੇ ਨੰਬਰ 'ਤੇ ਅਮਰੀਕੀ ਟੀ. ਵੀ. ਜਰਨਲਿਸਟ ਮੇਟ ਲੂਅਰ ਅਤੇ 5ਵੇਂ ਨੰਬਰ 'ਤੇ ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਮੰਗੇਤਰ ਅਤੇ ਅਮਰੀਕੀ ਅਭਿਨੇਤਰੀ ਮੇਗਨ ਮਰਕੇਸ ਦਾ ਨਾਂ ਹੈ। 
ਉਥੇ ਹੀ ਟਾਪ-10 ਸਰਚ 'ਚ ਭਾਰਤੀ ਕ੍ਰਿਕੇਟ ਟੀਮ 10ਵੇਂ ਨੰਬਰ 'ਤੇ ਹੈ। ਜੇਕਰ ਭਾਰਤ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਬਾਹੁਬਲੀ-2 ਫਿਲਮ ਪਹਿਲੇ ਨੰਬਰ ਹੈ। ਉਥੇ ਹੀ ਟਾਪ 10 'ਚ ਸਨੀ ਲਿਓਨੀ ਅਤੇ ਬਿਗ ਬਾਸ ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਦਾ ਨਾਂ ਵੀ ਸ਼ਾਮਲ ਹੈ। 

ਗੂਗਲ ਦੇ ਟਾਪ-10 ਗਲੋਬਲ ਟ੍ਰੇਂਡਿੰਗ ਸਰਚ ਕੀ-ਵਰਡਜ਼ ਦੀ ਲਿਸਟ ਕੁਝ ਇਸ ਤਰ੍ਹਾਂ ਹੈ।

1. Hurricane Irma 
2. iPhone 8 
3. iPhone X 
4. Matt Lauer 
5. Meghan Markle 
6. 13 Reasons Why 
7. Tom Petty 
8. Fidget Spinner 
9. Chester Bennington 
10. India National Cricket Team 


Related News