ਕੈਨੇਡਾ ''ਚ ਬਣਾਇਆ ਗਿਆ ਸਭ ਤੋਂ ਵੱਡਾ ''ਸਨੋ ਮੇਜ਼'', 4200 ਟਨ ਬਰਫ ਦੀ ਹੋਈ ਵਰਤੋਂ

02/24/2021 2:30:01 AM

ਓਟਾਵਾ - ਕੈਨੇਡਾ ਵਿਚ ਬਰਫ ਦੀ ਸਭ ਤੋਂ ਵੱਡੀ ਭੂਲ ਭੁਲੱਈਆ (ਸਨੋ ਮੇਜ਼) ਬਣਾਈ ਗਈ, ਜਿਸ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਸਨੋ ਮੇਜ਼ ਦੀ ਮਾਲਕਣ ਐਂਗੀ ਮੈਸੀ ਮੁਤਾਬਕ ਕੋਰੋਨਾ ਕਾਲ ਕਾਰਣ ਹੁਣ ਸਾਨੂੰ ਹਰ ਕੁਝ ਵੱਡਾ ਹੀ ਚਾਹੀਦਾ ਹੈ, ਜਿਸ ਕਾਰਣ ਇਸ ਸਾਲ ਸਨੋ ਮੇਜ਼ ਨੂੰ 91 ਫੀਸਦੀ ਹੋਰ ਵੱਡਾ ਬਣਾਇਆ ਗਿਆ ਹੈ। ਇਸ ਨੂੰ ਇਸ ਲਈ ਇੰਨਾ ਵਿਸ਼ਾਲ ਬਣਾਇਆ ਗਿਆ ਹੈ ਤਾਂ ਜੋ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਰੱਖਿਆ ਜਾ ਸਕੇ।

PunjabKesari

ਤੁਹਾਨੂੰ ਦੱਸ ਦਈਏ ਕਿ ਸਨੋ ਮੇਜ਼ ਤਕਰੀਬਨ 57,600 ਸਕੁਏਅਰ ਫੁੱਟ ਵਿਚ ਬਣਾਇਆ ਗਿਆ ਹੈ, ਜਿਸ ਨੂੰ 10 ਲੋਕਾਂ ਦੀ ਟੀਮ ਨੇ 6 ਹਫਤਿਆਂ ਵਿਚ ਬਣਾਇਆ ਹੈ। ਆਯੋਜਕਾਂ ਨੇ ਦੱਸਿਆ ਕਿ ਇਸ ਵਿਚ 300 ਟਰੱਕਾਂ ਦੇ ਬਰਾਬਰ 4200 ਟਨ ਬਰਫ ਦੀ ਵਰਤੋਂ ਕੀਤੀ ਗਈ ਹੈ। ਇਸ ਭੂਲ ਭੁਲੱਈਆ ਨੇ ਆਪਣਾ ਹੀ 2 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ, ਜੋ 2019 ਵਿਚ ਬਣਿਆ ਸੀ।
 


Khushdeep Jassi

Content Editor

Related News