ਜੱਜ ਨੇ ਮਿਨੀਆਪੋਲਿਸ ਪ੍ਰਸ਼ਾਸਨ ਨੂੰ ਹੋਰ ਪੁਲਸ ਅਧਿਕਾਰੀ ਭਰਤੀ ਕਰਨ ਦੇ ਦਿੱਤੇ ਹੁਕਮ

Saturday, Jul 03, 2021 - 12:39 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸ਼ਹਿਰ ਮਿਨੀਆਪੋਲਿਸ ਵਿੱਚ ਇੱਕ ਜੱਜ ਨੇ ਸ਼ਹਿਰ ਦੇ ਪ੍ਰਸ਼ਾਸਨ ਨੂੰ ਹੋਰ ਪੁਲਸ ਅਧਿਕਾਰੀਆਂ ਦੀ ਨਿਯੁਕਤੀ ਕਰਨ ਦੇ ਆਰਡਰ ਦਿੱਤੇ ਹਨ। ਜੱਜ ਨੇ ਇਹ ਆਦੇਸ਼ ਇੱਕ ਸਮੂਹ ਦੇ ਹੱਕ ਵਿਚ ਫੈਸਲਾ ਸੁਣਾਉਣ ਤੋਂ ਬਾਅਦ ਦਿੱਤੇ, ਜਿਸ ਨੇ ਸ਼ਹਿਰ ਵਿੱਚ ਜੁਰਮ ਨੂੰ ਵਧਾਉਣ ਦੇ ਦੋਸ਼ ਵਿੱਚ ਸਿਟੀ ਕੌਂਸਲ ਖ਼ਿਲਾਫ਼ ਮੁਕੱਦਮਾ ਕੀਤਾ ਸੀ। ਕੰਜ਼ਰਵੇਟਿਵ ਅੱਪਰ ਮਿਡਵੈਸਟ ਲਾਅ ਸੈਂਟਰ ਨਾਲ ਜੁੜੇ ਅੱਠ ਮੁਕੱਦਮਾ ਕਰਨ ਵਾਲਿਆਂ ਨੇ ਆਪਣੀ ਸ਼ਿਕਾਇਤ ਵਿੱਚ ਸ਼ਹਿਰ 'ਚ ਗੋਲੀਬਾਰੀ ਅਤੇ ਕਤਲੇਆਮ ਵਿੱਚ ਹੋਏ ਵਾਧੇ ਦੇ ਨਾਲ  ਜਾਰਜ ਫਲਾਇਡ ਲਈ ਹੋਏ ਹਿੰਸਕ ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੱਤਾ ਸੀ।

ਇਹ ਵੀ ਪੜ੍ਹੋ : ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ

ਸਿਟੀ ਕੌਂਸਲ ਨੂੰ ਅਗਲੇ ਜੂਨ ਤੱਕ ਸ਼ਹਿਰ ਵਿੱਚ ਤਕਰੀਬਨ 669 ਅਧਿਕਾਰੀ ਹੋਣ ਦੀ ਉਮੀਦ ਹੈ ਪਰ ਹੈਨੇਪਿਨ ਕਾਉਂਟੀ ਦੇ ਜ਼ਿਲ੍ਹਾ ਜੱਜ ਜੈਮੀ ਐਲ ਐਂਡਰਸਨ ਅਨੁਸਾਰ 2020 ਦੀ ਮਰਦਮਸ਼ੁਮਾਰੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਸ਼ਹਿਰ ਨੂੰ 30 ਜੂਨ, 2022 ਤੱਕ ਘੱਟੋ-ਘੱਟ 730 ਜਾਂ ਆਬਾਦੀ ਦੇ 2% ਪੁਲਸ ਕਰਮਚਾਰੀਆਂ ਦੀ ਭਰਤੀ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮਿਨੀਆਪੋਲਿਸ ਵਿੱਚ ਪੁਲਸ ਵਿਰੋਧੀ ਮਾਹੌਲ ਦੇ ਮੱਦੇਨਜ਼ਰ ਅਧਿਕਾਰੀ ਰਿਟਾਇਰਮੈਂਟ ਲੈ ਰਹੇ ਹਨ ਜਾਂ ਨੌਕਰੀ ਛੱਡ ਰਹੇ ਹਨ। ਇਲਾਕੇ ਵਿੱਚ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜਿਆਦਾ ਪੁਲਸ ਅਧਿਕਾਰੀਆਂ ਦੀ ਬਹੁਤ ਜ਼ਰੂਰਤ ਹੈ ਅਤੇ ਸਿਟੀ ਵੱਲੋਂ ਇਨ੍ਹਾਂ ਹੁਕਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।


Manoj

Content Editor

Related News