ਇਟਲੀ: ਪਿੰਡ 'ਚ 'ਬੋਹੜ' ਹੇਠਾਂ ਬੈਠਣ ਵਾਲਾ ਕੋਈ ਨਹੀਂ, ਕੋਰੋਨਾ ਨੇ ਕਰ 'ਤਾ ਸੁੰਨਸਾਨ
Thursday, Mar 26, 2020 - 12:25 AM (IST)
ਰੋਮ : ਕੋਰੋਨਾ ਵਾਇਰਸ ਸ਼ਾਇਦ ਤੁਹਾਨੂੰ ਹੁਣ ਵੀ ਮਜ਼ਾਕ ਲੱਗ ਰਿਹਾ ਹੋਵੇ ਤੇ ਘਰ ਬੈਠ ਕੇ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨ ਦਾ ਸਮਾਂ ਵੀ ਨਾ ਕੱਢ ਰਹੇ ਹੋਵੇ ਪਰ ਇਟਲੀ ਦੇ ਹਾਲਾਤ ਦੇਖ ਤੁਹਾਡੀ ਰੂਹ ਤੱਕ ਕੰਬ ਜਾਵੇਗੀ। ਹਸਪਤਾਲਾਂ ਵਿਚ ਜਗ੍ਹਾ ਨਹੀਂ, ਬਾਹਰ ਪਾਰਕਾਂ ਵਿਚ ਲੱਗੇ ਬਿਸਤਰਿਆਂ 'ਤੇ ਲੋਕ ਦਮ ਤੋੜ ਰਹੇ ਹਨ। ਇਟਲੀ ਵਿਚ ਬੁੱਧਵਾਰ ਤੱਕ ਮੌਤਾਂ ਦੀ ਗਿਣਤੀ 7,500 ਤੋਂ ਪਾਰ ਹੋ ਗਈ ਹੈ। ਇਸ ਵਿਚਕਾਰ ਇਟਲੀ ਦਾ ਇਕ ਪਿੰਡ ਜਿੱਥੇ 23 ਦਿਨ ਵਿਚ ਕਈ ਮੌਤਾਂ ਹੋ ਚੁੱਕੀਆਂ ਹਨ। ਇਨਫੈਕਟਡ ਹੋਣ ਦਾ ਡਰ ਤੇ ਲਾਕਡਾਊਨ ਕਾਰਨ ਲੋਕ ਘਰਾਂ ਵਿਚ ਹੀ ਹਨ।
ਮਿਲਾਨ ਦੇ ਉੱਤਰੀ-ਪੂਰਬੀ ਵਿਚ ਪੁਰਾਣੇ ਪੱਥਰ ਦੇ ਘਰਾਂ ਵਾਲੇ ਵਰਤੋਵਾ ਪਿੰਡ ਵਿਚ ਕੋਰੋਨਾ ਕਾਰਨ ਸੁੰਨਸਾਨ ਛਾ ਗਈ ਹੈ। 4,600 ਵਸੋਂ ਵਾਲੇ ਇਸ ਪਿੰਡ ਵਿਚ ਆਮ ਤੌਰ 'ਤੇ ਸਾਲ ਵਿਚ ਔਸਤ 60 ਮੌਤਾਂ ਹੁੰਦੀਆਂ ਸਨ ਪਰ ਕੋਰੋਨਾ ਵਾਇਰਸ ਮਹਾਂਮਾਰੀ ਨੇ ਸਿਰਫ 23 ਦਿਨਾਂ ਵਿਚ 36 ਪਿੰਡ ਵਾਸੀਆਂ ਦੀ ਜਾਨ ਲੈ ਲਈ ਹੈ। ਪਿੰਡ ਦਾ ਸਰਪੰਚ ਇਸ ਨੂੰ "ਯੁੱਧ ਨਾਲੋਂ ਵੀ ਭੈੜਾ" ਕਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਤਬਾਹੀ ਕਦੇ ਨਹੀਂ ਹੋਈ ਜਿੰਨੀ ਇਸ ਸਮੇਂ ਦੇਖਣ ਨੂੰ ਮਿਲ ਰਹੀ ਹੈ।
ਲਾਸ਼ਾਂ ਨੂੰ ਦਫਨਾਉਣਾ ਹੋ ਰਿਹਾ ਮੁਸ਼ਕਲ
ਮਿ੍ਰਤਕਾਂ ਨੂੰ ਦਫਨਾਉਣ ਲਈ ਵੀ ਲੰਮੀ ਉਡੀਕ ਕਰਨੀ ਪੈ ਰਹੀ ਹੈ ਕਿਉਂਕਿ ਮਰਜ਼ੀ ਨਾਲ ਅੰਤਿਮ ਸੰਸਕਾਰ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਪਹਿਲਾਂ ਕੇਅਰਟੇਕਰ ਆਉਂਦੇ ਹਨ ਅਤੇ ਉਨ੍ਹਾਂ ਵੱਲੋਂ ਬੜੀ ਸਾਵਧਾਨੀ ਨਾਲ ਲਾਸ਼ ਨੂੰ ਸਪੈਸ਼ਲ ਸੂਟ ਤੇ ਮਾਸਕ ਵਿਚ ਲਪੇਟਿਆ ਜਾਂਦਾ ਹੈ।
ਮੇਅਰ ਨੇ ਕਿਹਾ ਕਿ ਕੋਈ ਵੀ ਅਜਿਹੀ ਭਿਆਨਕ ਮੌਤ ਨਹੀਂ ਚਾਹੁੰਦਾ। ਲਾਕਡਾਊਨ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਬੰਦ ਹੈ ਅਤੇ ਜੋ ਇਨਫੈਕਟਡ ਹਨ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਵਿਚੋਂ ਬਾਹਰ ਨਿਕਲਣਗੇ ਜਾਂ ਸਿੱਧੇ ਸ਼ਮਸ਼ਾਨ ਜਾਣਗੇ। ਵਰਤੋਵਾ ਦੀਆਂ ਘੁੰਮਦੀਆਂ ਗਲੀਆਂ ਅਤੇ ਹਵਾ-ਗਲੀ ਗਲੀਚੇ ਬਹੁਤ ਦਿਨਾਂ ਤੋਂ ਖਾਲੀ ਪਏ ਹਨ।
ਪਿੰਡ ਵਿਚ ਪਬਲਿਕ ਬੋਰਡ 'ਤੇ ਲੱਗੇ ਮੌਤਾਂ ਦੇ ਨੋਟਿਸ