ਕਰਾਚੀ ਯੂਨੀਵਰਸਿਟੀ 'ਚ ਖੁਦ ਨੂੰ ਉਡਾਉਣ ਵਾਲੀ ਜਨਾਨੀ ਦੇ ਪਤੀ ਨੇ ਕਿਹਾ-'ਜਾਨ ਮੈਨੂੰ ਤੁਹਾਡੇ 'ਤੇ ਮਾਣ ਹੈ'
Friday, Apr 29, 2022 - 12:53 PM (IST)
ਪੇਸ਼ਾਵਰ — ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਚ ਖੁਦ ਨੂੰ ਧਮਾਕੇ ਨਾਲ ਉਡਾਉਣ ਵਾਲੀ ਜਨਾਨੀ ਦੇ ਪਤੀ ਨੇ ਕਿਹਾ ਹੈ ਕਿ ਉਸ ਦੀ ਪਤਨੀ ਦੇ ਨਿਰਸਵਾਰਥ ਕਾਰਨਾਮੇ ਨੇ ਉਸ ਨੂੰ ਹੈਰਾਨ ਕਰ ਦਿੱਤਾ ਹੈ ਪਰ ਉਸ ਨੂੰ ਉਸ ਨੇ ਜੋ ਕੀਤਾ ਹੈ ਮੈਨੂੰ ਉਸ 'ਤੇ ਮਾਣ ਹੈ। ਕਰਾਚੀ ਯੂਨੀਵਰਸਿਟੀ ਦੇ ਚੀਨੀ ਭਾਸ਼ਾ ਸਿਖਲਾਈ ਕੇਂਦਰ ਕਨਫਿਊਸ਼ਸ ਇੰਸਟੀਚਿਊਟ ਨੇੜੇ ਮੰਗਲਵਾਰ ਨੂੰ ਧਮਾਕਾ ਹੋ ਗਿਆ। ਅਫਗਾਨ ਪੱਤਰਕਾਰ ਬਸ਼ੀਰ ਅਹਿਮਦ ਗਵਾਖ ਨੇ ਟਵਿੱਟਰ 'ਤੇ ਦੱਸਿਆ ਕਿ ਮਹਿਲਾ ਆਤਮਘਾਤੀ ਹਮਲਾਵਰ ਸ਼ੈਰੀ ਬਲੋਚ ਦੇ ਪਤੀ ਆਵਾਸਨ ਬਸ਼ੀਰ ਬਲੋਚ ਨੇ ਟਵੀਟ ਕਰਕੇ ਕਿਹਾ ਹੈ ਕਿ ਉਸ ਦੀ ਪਤਨੀ ਨੇ ਜੋ ਕੀਤਾ ਉਸ ਨੂੰ ਆਪਣੀ ਪਤਨੀ 'ਤੇ ਮਾਣ ਹੈ। ਗਵਾਖ ਨੇ ਬਲੂਚ ਦੇ ਪਤੀ ਵਲੋਂ ਪੋਸਟ ਕੀਤੇ ਗਏ ਟਵੀਟ ਦਾ ਇਕ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ।
ਟਵੀਟ ਵਿੱਚ ਲਿਖਿਆ ਹੈ, "ਸ਼ਰੀ ਜਾਨ, ਤੁਹਾਡੇ ਨਿਰਸਵਾਰਥ ਕੰਮ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ ਪਰ ਮੈਂ ਅੱਜ ਵੀ ਮਾਣ ਨਾਲ ਮੁਸਕਰਾ ਰਿਹਾ ਹਾਂ। ਮਹਿਰੋਚ ਅਤੇ ਮੀਰ ਹਸਨ ਬਹੁਤ ਹੀ ਮਾਣਮੱਤੇ ਇਨਸਾਨ ਬਣ ਜਾਣਗੇ, ਇਹ ਸੋਚ ਕੇ ਕਿ ਉਹ ਕਿੰਨੀ ਮਹਾਨ ਜਨਾਨੀ ਸੀ। ਤੁਸੀਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣੇ ਰਹੋਗੇ।"
ਇਹ ਵੀ ਪੜ੍ਹੋ : Twitter ਤੋਂ ਬਾਅਦ 'ਹੁਣ ਕੋਕਾ ਕੋਲਾ ਦੀ ਵਾਰੀ'... Elon Musk ਦਾ ਨਵਾਂ ਟਵੀਟ ਆਇਆ ਸੁਰਖੀਆਂ 'ਚ
ਪਹਿਲੀ "ਆਤਮ-ਕੁਰਬਾਨੀ" ਹਮਲੇ ਨੂੰ ਅੰਜਾਮ ਦੇਣ ਵਾਲੀ 'ਬਲੋਚ ਔਰਤ' ਬਾਰੇ ਗੱਲ ਕਰਦੇ ਹੋਏ ਅਫਗਾਨ ਪੱਤਰਕਾਰ ਗਵਾਖ ਨੇ ਦੱਸਿਆ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਕਿਹਾ ਕਿ 30 ਸਾਲਾ ਸ਼ੇਰੀ ਦੋ ਸਾਲ ਪਹਿਲਾਂ ਇਸ ਸਮੂਹ ਵਿੱਚ ਸ਼ਾਮਲ ਹੋਈ ਸੀ ਅਤੇ ਖ਼ੁਦ ਨੂੰ "ਆਤਮ-ਕੁਰਬਾਨੀ ਮਿਸ਼ਨ" ਲਈ ਸਵੈਇੱਛਾ ਨਾਲ ਸਮਰਪਿਤ ਕੀਤਾ। ਗਵਾਖ ਨੇ ਕਿਹਾ ਕਿ ਇਕ ਸਕੂਲ ਵਿਚ ਪੜਾਉਂਦੇ ਸਮੇਂ ਉਸ ਨੇ ਜੂਆਲਾਜੀ ਵਿਚ ਮਾਸਟਰ ਡਿਗਰੀ ਅਤੇ ਸਿੱਖਿਆ ਵਿਚ ਐੱਮ.ਫਿੱਲ ਕੀਤਾ ਸੀ।
ਦੱਸ ਦੇਈਏ ਕਿ ਮੰਗਲਵਾਰ ਨੂੰ ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਤਿੰਨ ਚੀਨੀ ਨਾਗਰਿਕਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਧਮਾਕਾ ਇੱਕ ਕਾਰ ਵਿੱਚ ਹੋਇਆ। ਇਹ ਘਟਨਾ ਨਾ ਸਿਰਫ਼ ਇਸ ਲਈ ਚਰਚਾ ਦਾ ਵਿਸ਼ਾ ਬਣ ਰਹੀ ਹੈ ਕਿਉਂਕਿ ਇਸ ਵਿਚ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਸਗੋਂ ਇਸ ਕਾਰਨ ਵੀ ਕਿ ਹਮਲਾਵਰ ਇਕ ਜਨਾਨੀ ਸੀ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਮਲਾਵਰ ਚੰਗੇ ਅਕਾਦਮਿਕ ਅਤੇ ਮਜ਼ਬੂਤ ਪਰਿਵਾਰਕ ਪਿਛੋਕੜ ਤੋਂ ਆਈ ਸੀ।
ਇਹ ਵੀ ਪੜ੍ਹੋ : ਅਰਥਸ਼ਾਸਤਰੀ ਕ੍ਰਿਸ ਜਾਨਸ ਦੀ ਚਿਤਾਵਨੀ, ਅਗਲੇ 5 ਮਹੀਨਿਆਂ ’ਚ ਦੁੱਗਣੀਆਂ ਹੋ ਸਕਦੀਆਂ ਹਨ ਈਂਧਨ ਦੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।