ਆਸਟਰੇਲੀਆ ''ਚ ਗਰਮੀ ਨੇ ਕੱਢੇ ਵੱਟ, ਐਮਰਜੰਸੀ ਲਾਗੂ

01/07/2018 11:47:51 PM

ਸਿਡਨੀ—ਸਿਡਨੀ 'ਚ ਐਤਵਾਰ ਨੂੰ 47.3 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਜਿਸ ਨਾਲ ਉੱਥੇ ਦੇ ਲੋਕ ਗਰਮੀ ਨਾਲ ਬਹੁਤ ਮੁਸ਼ਕਲਾਂ 'ਚ ਲੰਘਣਾ ਪਾ ਰਿਹਾ ਹੈ। ਇਸ ਤੋਂ ਪਹਿਲਾਂ 1939 'ਚ ਘੱਟ ਤੋਂ ਘੱਟ 47.8 ਡਿਗਰੀ ਤਾਪਮਾਨ ਰਿਕਾਰਡ ਕੀਤਾ ਸੀ। ਦੱਖਣੀ-ਪੱਛਮੀ ਆਸਟ੍ਰੇਲੀਆ ਵਿਚ ਤਾਪਮਾਨ ਵਧਣ ਦੀ ਚਿਤਾਵਨੀ ਦਿੰਦੇ ਹੋਏ ਐਮਰਜੈਂਸੀ ਸੇਵਾਵਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਜੰਗਲਾਂ ਅਤੇ ਪਾਰਕਾਂ ਤੋਂ ਦੂਰ ਰਹਿਣ ਲਈ ਕਿਹਾ ਹੈ।ਕਿਉਂਕਿ ਗਰਮੀ ਕਾਰਨ ਅੱਗ ਲੱਗਣ ਦਾ ਖਤਰਾ ਜ਼ਿਆਦਾ ਹੈ। ਪੱਛਮੀ ਸਿਡਨੀ ਅਤੇ ਦੱਖਣੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਜਿਨ੍ਹਾਂ ਵਿਚ ਲੇਗ ਕ੍ਰੀਕ ਅਤੇ ਰੋਜ਼ਵਰਥੀ ਸ਼ਾਮਲ ਹਨ ਵਿਚ ਤਾਪਮਾਨ 47 ਡਿਗਰੀ ਤੋਂ ਪਾਰ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਨਿਊ ਸਾਉਥ ਵੇਲਜ਼, ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਦੇ ਕਈ ਹਿੱਸਿਆਂ ਵਿਚ ਗਰਮ ਹਵਾਵਾਂ ਚੱਲਣਗੀਆਂ। ਆਸਟ੍ਰੇਲੀਆ ਦੇ ਲੱਗਭਗ ਸਾਰੇ ਹਿੱਸਿਆਂ ਵਿਚ ਤਾਪਮਾਨ ਵੱਧਣ ਦੀ ਸੰਭਾਵਨਾ ਹੈ।  ਵਿਕਟੋਰੀਆ ਐਮਰਜੈਂਸੀ ਸੇਵਾਵਾਂ ਦੇ ਮੰਤਰੀ ਜੇਮਸ ਮੈਰਲੀਨੋ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਬੁਸ਼ਫਾਇਰ ਯੋਜਨਾ ਨਾਲ ਤਿਆਰ ਰਹਿਣ ਲਈ ਕਿਹਾ ਹੈ।


Related News