ਗ੍ਰੀਨਜ਼ ਪਾਰਟੀ ਪ੍ਰਵਾਸੀਆਂ ਦੀਆਂ ਹੱਕੀ ਮੰਗਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਸਮਰਥਨ ਕਰਦੀ ਹੈ

07/13/2017 3:40:57 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— 'ਟਰਬਨ ਫ਼ਾਰ ਆਸਟ੍ਰੇਲੀਆ ਗਰੁੱਪ' ਦੇਸ਼ ਅਤੇ ਵਿਦੇਸ਼ ਵਿਚ ਸਿੱਖ ਧਰਮ ਦੀ ਚੜਦੀ ਕਲਾ ਲਈ ਲਗਾਤਾਰ ਕਾਰਜਸ਼ੀਲ ਰਹਿੰਦਾ ਹੈ। ਬ੍ਰਿਸਬੇਨ ਵਿਖੇ ਅਮਰ ਸਿੰਘ ਸਿਡਨੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਆਸਟ੍ਰੇਲੀਆਈ ਅਤੇ ਹੋਰ ਵੀ ਵੱਖ-ਵੱਖ ਭਾਈਚਾਰਿਆਂ ਦੀਆਂ ਔਰਤਾਂ ਤੇ ਮਰਦਾਂ ਦੇ ਸਿਰਾ ਉੱਤੇ ਦਸਤਾਰ ਸਜਾ ਕੇ ਸਿੱਖ ਧਰਮ ਦੇ ਫ਼ਲਸਫੇ ਅਤੇ ਦਸਤਾਰ ਦੀ ਮਹੱਤਤਾ ਬਾਰੇ ਲੋਕਾ ਨੂੰਜਾਗਰੂਕ ਕੀਤਾ ਗਿਆ। 
ਇਸ ਮੌਕੇ ਜਿੱਥੇ ਸਥਾਨਕ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਉੱਥੇ ਗ੍ਰੀਨ ਪਾਰਟੀ ਕੁਈਨਜ਼ਲੈਂਡ ਦੇ ਕਨਵੀਨਰ ਅਤੇ ਸਾਬਕਾ ਸੈਨੇਟਰ ਐਡਰੀਊ ਬਾਰਟਲੈੱਟ, ਕੌਂਸਲਰ ਜੋਨਾਥਨ ਅਤੇ ਆਗਾਮੀ ਕੁਈਨਜ਼ਲੈਂਡ ਸੂਬੇ ਦੀਆਂ ਚੋਣਾਂ ਦੇ ਗ੍ਰੀਨਜ਼ ਦੇ ਇਨਾਲਾ ਸੰਸਦੀ ਸੀਟ ਦੇ ਉਮੀਦਵਾਰ ਨਵਦੀਪ ਸਿੰਘ ਆਦਿ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਟਰਬਨ ਫ਼ਾਰ ਆਸਟ੍ਰੇਲੀਆ ਗਰੁੱਪ ਵਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਆਸਟ੍ਰੇਲੀਆ ਬਹੁ-ਸੱਭਿਆਚਾਰਕ ਮੁਲਕ ਹੈ, ਜਿੱਥੇ ਹਰ ਸਮਾਜ ਦੀਆ ਕਦਰਾਂ-ਕੀਮਤਾਂ ਦਾ ਸਨਮਾਨ ਕੀਤਾ ਜਾਦਾ ਹੈ। ਗ੍ਰੀਨਜ਼ ਪਾਰਟੀ ਪ੍ਰਵਾਸੀਆਂ ਦੀਆ ਮੂਲ ਲੋੜਾਂ ਜਿਵੇ ਭਾਸ਼ਾ, ਪਹਿਰਾਵਾਂ, ਮਾਪਿਆਂ ਦਾ ਵੀਜ਼ਾ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਸਰਕਾਰ ਤੋਂ ਮੰਨਵਾਉਣ ਲਈ ਜ਼ੋਰਦਾਰ ਉਪਰਾਲੇ ਕਰਦੀ ਰਹੇਗੀ।


Related News