OMG: ਚਿਹਰੇ ’ਤੇ ਦਾਗ-ਧੱਬੇ ਬਣਵਾਉਣ ਲਈ 1400 ਕਿਲੋਮੀਟਰ ਦੂਰ ਪਹੁੰਚੀ ਔਰਤ, ਸੁਣਕੇ ਹੈਰਾਨ ਰਹਿ ਗਏ ਲੋਕ

Wednesday, Aug 31, 2022 - 06:28 PM (IST)

OMG: ਚਿਹਰੇ ’ਤੇ ਦਾਗ-ਧੱਬੇ ਬਣਵਾਉਣ ਲਈ 1400 ਕਿਲੋਮੀਟਰ ਦੂਰ ਪਹੁੰਚੀ ਔਰਤ, ਸੁਣਕੇ ਹੈਰਾਨ ਰਹਿ ਗਏ ਲੋਕ

ਸਿਡਨੀ (ਇੰਟ.)- ਸਾਡੇ ਦੇਸ਼ ਵਿਚ ਭਾਵੇਂ ਹੀ ਖੂਬਸੂਰਤੀ ਦੇ ਮਾਪਦੰਡਾਂ ਵਿਚ ਹੁਣ ਤੱਕ ਬਿਨਾਂ ਧੱਬਿਆਂ ਦਾ ਚਿਹਰਾ ਸ਼ਾਮਲ ਹੈ ਪਰ ਕੁਝ ਥਾਵਾਂ ’ਤੇ ਚਿਹਰੇ ਦੀ ਨੈਚੁਰਲ ਬਿਊਟੀ ਦਿਖਾਉਣ ਲਈ ਧੁੱਪ ਨਾਲ ਹੋਈ ਟੈਨਿੰਗ ਅਤੇ ਫ੍ਰੇਕਲਸ ਭਾਵ ਛੋਟੇ-ਛੋਟੇ ਧੱਬੇ ਪਲਾਂਟ ਕੀਤੇ ਜਾਂਦੇ ਹਨ। ਆਮਤੌਰ ’ਤੇ ਲੋਕ ਆਪਣੇ ਚਿਹਰੇ ਦੇ ਦਾਗ-ਧੱਬੇ ਹਟਾਉਣ ਲਈ ਯਤਨ ਕਰਦੇ ਹਨ, ਪਰ ਇਕ ਔਰਤ ਨੇ ਚਿਹਰੇ ’ਤੇ ਕੁਝ ਖਾਸ ਕਿਸਮ ਦੇ ਦਾਗ-ਧੱਬੇ ਬਣਵਾਉਣ ਲਈ 1400 ਕਿਲੋਮੀਟਰ ਦੀ ਯਾਤਰਾ ਕਰ ਕੀਤੀ।

ਇਹ ਵੀ ਪੜ੍ਹੋ: ਸਾਊਦੀ ਅਰਬ ਦਾ ਅਕਸ ਖ਼ਰਾਬ ਕਰਨ ਲਈ ਔਰਤ ਨੂੰ ਸੁਣਾਈ ਗਈ 45 ਸਾਲ ਦੀ ਸਜ਼ਾ

ਟੈਟੂ ਆਰਟਿਸਟਸ ਦੇ ਕੋਲ ਗਾਹਕਾਂ ਦੀ ਇਕ ਤੋਂ ਵਧ ਕੇ ਇਕ ਰਿਕਵੈਸਟ ਆਉਂਦੀ ਰਹਿੰਦੀ ਹੈ। ਹਾਲ ਵਿਚ ਹੀ ਆਸਟ੍ਰੇਲੀਆ ਦੀ ਇਕ ਟੈਟੂ ਆਰਟਿਸਟ ਡੇਜ਼ੀ ਨੇ ਆਪਣੇ ਇਥੇ ਆਈ ਇਕ ਅਜਿਹੀ ਹੀ ਕਸਟਮਰ ਦੀ ਕਹਾਣੀ ਸਾਂਝੀ ਕੀਤੀ। ਉਸਨੇ ਆਪਣੀ ਇਕ ਕਲਾਈਂਟ ਦੇ ਚਿਹਰੇ ’ਤੇ ਫ੍ਰੇਕਲਸ ਦਾ ਟੈਟੂ ਬਣਾਇਆ। ਤੁਹਾਨੂੰ ਦੱਸ ਦਈਏ ਕਿ ਫ੍ਰੇਕਲਸ ਸਾਡੇ ਚਿਹਰੇ ’ਤੇ ਅੱਖ ਦੇ ਹੇਠਾਂ ਅਤੇ ਨੱਕ ਨੇੜਿਓਂ ਗੱਲ੍ਹਾਂ ’ਤੇ ਜਾਣ ਵਾਲੇ ਭੂਰੇ ਰੰਗ ਦੇ ਅਜਿਹੇ ਛੋਟੇ-ਛੋਟੇ ਧੱਬੇ ਹੁੰਦੇ ਹਨ, ਜੋ ਟੈਨਿੰਗ ਤੋਂ ਬਾਅਦ ਹੋਰ ਵੀ ਚੰਗੀ ਤਰ੍ਹਾਂ ਦਿਖਣ ਲੱਗਦੇ ਹਨ। ਮਿਸ਼ੈਲਾ ਨਾਂ ਦੀ ਔਰਤ ਦੇ ਚਿਹਰੇ ’ਤੇ ਇਹ ਧੱਬੇ ਨਹੀਂ ਸਨ ਅਤੇ ਉਸਨੇ ਟੈਟੂ ਰਾਹੀਂ ਇਸਨੂੰ ਪਰਮਾਨੈਂਟ ਆਪਣੇ ਚਿਹਰੇ ’ਤੇ ਬਣਵਾ ਲਿਆ।

ਇਹ ਵੀ ਪੜ੍ਹੋ: ਕੈਨੇਡਾ ਤੋਂ ਅੱਜ ਫਿਰ ਆਈ ਦੁਖਦਾਇਕ ਖ਼ਬਰ, ਸੰਗਰੂਰ ਦੇ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ

ਹੁਣ ਖੁਦ ਮਿਸ਼ੈਲਾ ਭਾਵੇਂ ਹੀ ਇਸ ਤੋਂ ਖੁਸ਼ ਹੋਵੇ, ਪਰ ਸਾਰੇ ਲੋਕਾਂ ਨੇ ਇਸਨੂੰ ਬਕਵਾਸ ਕਰਾਰ ਦਿੱਤਾ। ਕੁਝ ਯੂਜਰਸ ਨੇ ਟਿਕਟੌਕ ’ਤੇ ਇਸਦੀ ਵੀਡੀਓ ਦੇਖਣ ਤੋਂ ਬਾਅਦ ਕਿਹਾ ਕਿ ਇਹ ਮੰਕੀਪਾਕਸ ਵਾਂਗ ਲੱਗ ਰਿਹਾ ਹੈ। ਔਰਤ ਦੇ ਚਿਹਰੇ ’ਤੇ ਅਲੱਗ ਤੋਂ ਬਣਾਏ ਗਏ ਧੱਬੇ ਅਜੀਬ ਤਾਂ ਜ਼ਰੂਰ ਲੱਗ ਰਹੇ ਸਨ, ਪਰ ਟੈਟੂ ਆਰਟਿਸਟ ਨੇ ਦੱਸਿਆ ਕਿ ਉਨ੍ਹਾਂ ਦੀ ਕਸਟਮਰ ਇਸ ਤੋਂ ਬੇਹੱਦ ਖੁਸ਼ ਸੀ। ਉਂਝ ਹਾਲ ਹੀ ਵਿਚ ਇਕ ਵਿਅਕਤੀ ਨੇ ਆਪਣੇ ਪੈਰਾਂ ’ਤੇ ਟੈਟੂ ਨਾਲ ਸਕੇਲ ਬਣਵਾ ਲਿਆ ਹੈ। ਇਸ ਰਾਹੀਂ ਉਹ ਫਿਸ਼ਿੰਗ ਤੋਂ ਬਾਅਦ ਮੱਛੀਆਂ ਦਾ ਸਾਈਜ਼ ਨਾਪਦਾ ਹੈ। ਵਾਕਈ, ਦੁਨੀਆ ਵਿਚ ਅਜੀਬੋ-ਗਰੀਬ ਲੋਕ ਹਨ।

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬੀ ਗਾਇਕ ਨਿਰਵੈਰ ਦੀ ਦਰਦਨਾਕ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News