ਇਸ ਕੁੜੀ ਦੀ ਗਲਤੀ ਨੂੰ 14,000 ਲੋਕਾਂ ਨੇ ਦੇਖਿਆ ਲਾਈਵ

Wednesday, Oct 11, 2017 - 09:27 PM (IST)

ਓਨਟਾਰੀਓ — ਜਦੋਂ ਇਕ ਕੁੜੀ ਆਪਣੇ ਪ੍ਰੇਮੀ ਦੇ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਫੋਨ ਦਾ ਬਟਨ ਗਲਤੀ ਨਾਲ ਦੱਬਣ ਕਾਰਨ ਸੋਸ਼ਲ ਮੀਡੀਆ 'ਤੇ ਲਾਈਵ ਹੋ ਗਈ। 3 ਮਿੰਟ ਤੱਕ ਚੱਲੇ ਇਸ ਲਾਈਵ ਦੌਰਾਨ 14 ਹਜ਼ਾਰ ਫੋਲੋਅਰਜ਼ ਵੀ ਆਨਲਾਈਨ ਸਨ। ਉਹ ਵੀ ਉਸ ਦੇ ਲਾਈਵ ਪੋਸਟ 'ਤੇ ਆਪਣੀ ਪ੍ਰਤੀਕਿਰਿਆਵਾਂ ਦੇਣ ਲੱਗੇ। ਪਰ ਉਹ ਕੁੜੀ ਅਤੇ ਉਸ ਦਾ ਪ੍ਰੇਮੀ ਨੂੰ ਇਸ ਬਾਰੇ 'ਚ ਕਾਫੀ ਬਾਅਦ 'ਚ ਪਤਾ ਲੱਗਿਆ।

PunjabKesari

ਮਾਮਲਾ ਕੈਨੇਡਾ ਦੇ ਓਨਟਾਰੀਓ ਦਾ ਹੈ। ਇਥੇ 18 ਸਾਲਾਂ ਦੀ ਕ੍ਰਿਸਟਨ ਹੈਂਚਰ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ। ਉਹ ਇੰਸਟਾਗ੍ਰਾਮ 'ਤੇ ਆਪਣੀਆਂ ਫੋਟੋਆਂ ਅਤੇ ਵੀਡੀਓ ਨੂੰ ਲੈ ਕੇ ਖਾਸ ਮਸ਼ਹੂਰ ਹੈ। ਲੱਗਭਗ 40 ਲੱਖ (4 ਮਿਲੀਅਨ) ਉਸ ਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਦੇ ਹਨ। ਹਾਲ ਹੀ 'ਚ ਆਪਣੇ ਪ੍ਰੇਮੀ ਐਂਡਰੂ ਜਰਾਜਰੀ ਦੇ ਨਾਲ ਸੀ। ਉਹ ਦੋਵੇਂ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਮੋਬਾਇਲ ਫੋਨ 'ਤੇ ਗਲਤੀ ਨਾਲ ਇੰਸਟਾਗ੍ਰਾਮ 'ਤੇ ਲਾਈਵ ਦਾ ਬਟਨ ਦੱਬ ਗਿਆ। ਉਸ ਦੌਰਾਨ ਇੰਸਟਾਗ੍ਰਾਮ 'ਤੇ ਲਾਈਵ ਸਟ੍ਰੀਮਿੰਗ ਵਾਲਾ ਫੀਚਰ ਐਕਟੀਵੇਟ ਸੀ, ਇਸ ਲਈ ਉਹ ਦੋਵੇਂ ਉਸ ਦੌਰਾਨ ਲਾਈਵ ਹੋ ਗਏ। 

PunjabKesari
ਚੰਗੀ ਗੱਲ ਇਹ ਰਹੀ ਕਿ ਫੋਨ ਦੇ ਕੈਮਰਾ ਉਨ੍ਹਾਂ ਦੋਹਾਂ ਤੋਂ ਕਾਫੀ ਦੂਰ ਸੀ। ਉਸ ਦੇ ਅੱਗੇ ਹਨੇਰਾ ਛਾਇਆ ਹੋਇਆ ਸੀ। ਇਸ ਕਰਕੇ ਕਿਸੇ ਵੀ ਤਰ੍ਹਾਂ ਦੇ ਦ੍ਰਿਸ਼ ਨਹੀਂ ਦਿੱਖੇ। ਪਰ ਉਸ ਦੌਰਾਨ ਕੁਝ ਫੈਂਸ ਆਪਣੇ ਕੁਮੈਂਟ 'ਚ ਇਸ ਗੱਲ ਦਾ ਜ਼ਿਕਰ ਕਰ ਰਹੇ ਸਨ। ਲਾਈਵ ਦੌਰਾਨ ਫੋਲੋਅਰਜ਼ ਵੱਲੋਂ ਹੈਂਚਰ ਲਈ ਹਰੇਕ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਸਨ। 

PunjabKesari
ਹੈਂਚਰ ਨੇ ਕਿਹਾ ਕਿ ਜਿਸ ਨੇ ਵੀ ਮੇਰਾ ਲਾਈਵ ਦੇਖਿਆ, ਮੈਂ ਉਨ੍ਹਾਂ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ। ਮੈਂ ਇੰਝ ਜਾਣ-ਬੁਝ ਕੇ ਨਹੀਂ ਕੀਤਾ ਗਿਆ ਸੀ। ਤੁਸੀਂ ਆਪਣੇ ਦਿਮਾਗ 'ਚੋਂ ਇਸ ਨੂੰ ਡਿਲੀਟ ਕਰ ਦੇਵੋਂ। ਉਹ ਵੀਡੀਓ ਸ਼ਰਮਨਾਕ ਹੈ ਅਤੇ ਅਸਹਿਜ ਕਰ ਦੇਣ ਵਾਲਾ ਸਮਾਂ ਸੀ। ਕਈ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ, ਮੰਨੋਂ ਕਿ ਉਹ ਚੀਜ਼ਾਂ ਕਦੇ ਹੋਈਆਂ ਹੀ ਨਹੀਂ। ਮੈਂ ਹੁਣ ਇਹੀ ਕਰਨ ਵਾਲੀ ਹਾਂ।

PunjabKesari

ਹੈਂਚਰ ਅਤੇ ਐਂਡਰੂ ਲੱਗਭਗ 1 ਸਾਲ ਤੋਂ ਇੱਕਠੇ ਸਨ। ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਉਹ ਫੋਲੋਅਰਜ਼ ਵਿਚਾਲੇ ਖਿੱਚ ਦਾ ਕੇਂਦਰ ਬਣੀ ਹੈ। ਜੂਨ 'ਚ ਯੂ-ਟਿਊਬਰ ਲੇਲੇ ਪੋਨਸ 'ਤੇ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਝੂਠ ਬੋਲਣ ਦਾ ਦੋਸ਼ ਸੀ। ਜਿਸ 'ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਹੈਂਚਰ ਦੇ ਬਾਲ ਕੱਟ ਕੇ ਦਾਨ 'ਚ ਦੇਣ ਦੀ ਗੱਲ ਕਹੀ ਸੀ।


Related News