ਇਟਲੀ ''ਚ ਰਾਸ਼ਟਰਪਤੀ ਚੋਣ ਲਈ ਪਹਿਲੇ ਦੌਰ ਦੀ ਵੋਟਿੰਗ ਖ਼ਤਮ
Tuesday, Jan 25, 2022 - 11:18 AM (IST)
ਰੋਮ (ਵਾਰਤਾ): ਇਟਲੀ ਵਿਚ ਰਾਸ਼ਟਰਪਤੀ ਅਹੁਦੇ ਲਈ ਹੋ ਰਹੀਆਂ ਚੋਣਾਂ ਦਾ ਪਹਿਲਾ ਦੌਰ ਖ਼ਤਮ ਹੋ ਗਿਆ ਹੈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਰੁਝਾਨ ਕਿਸ ਦਿਸ਼ਾ ਵੱਲ ਜਾ ਰਿਹਾ ਹੈ। ਵੋਟਾਂ ਦੀ ਗਿਣਤੀ ਇਤਾਲਵੀ ਸੰਸਦ ਦੇ ਚੈਂਬਰ ਆਫ਼ ਡਿਪਟੀਜ਼ ਦੇ ਪ੍ਰਧਾਨ ਰਾਬਰਟ ਫਿਕੋ ਦੁਆਰਾ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਵਿਰੋਧੀ ਸੁਰ ਚੁੱਕਣ ’ਤੇ ਔਰਤਾਂ ਨੂੰ ਘਰੋਂ ਚੁੱਕ ਲੈਂਦੇ ਹਨ ਤਾਲਿਬਾਨੀ ਲੜਾਕੇ
ਫਿਕੋ ਨੇ ਕਿਹਾ ਕਿ ਕਿਉਂਕਿ ਕਿਸੇ ਵੀ ਉਮੀਦਵਾਰ ਨੂੰ ਕੁੱਲ ਵੋਟਾਂ ਦਾ ਦੋ ਤਿਹਾਈ ਹਿੱਸਾ ਨਹੀਂ ਮਿਲਿਆ ਹੈ, ਇਸ ਲਈ ਹੁਣ ਦੂਜੇ ਪੜਾਅ ਵਿੱਚ ਜਾਣਾ ਜ਼ਰੂਰੀ ਹੈ, ਜੋ ਮੰਗਲਵਾਰ ਨੂੰ 15:00 ਵਜੇ ਤੋਂ ਸ਼ੁਰੂ ਹੋਵੇਗਾ। ਪੋਲਿੰਗ ਨਤੀਜਿਆਂ ਅਨੁਸਾਰ ਪਹਿਲੇ ਗੇੜ ਵਿੱਚ 976 ਵੋਟਰਾਂ ਨੇ ਹਿੱਸਾ ਲਿਆ।