ਹੋਬਾਰਟ ’ਚ ‘ਮੇਲਾ ਤੀਆਂ ਦਾ’ 6 ਅਗਸਤ ਨੂੰ

Wednesday, Aug 04, 2021 - 12:33 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਅਰਬਨ ਬੀਟ ਵੱਲੋਂ ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪ੍ਰਬੰਧਕ ਮੈਂਡੀ ਅਜਰੋਤ ਤੇ ਹੈਪੀ ਕੌਰ ਵਲੋਂ ਸਾਂਝੇ ਤੌਰ 'ਤੇ ‘ਮੇਲਾ ਤੀਆਂ ਦਾ’ 6 ਅਗਸਤ ਦਿਨ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਹੋਬਾਰਟ ਸਿਟੀ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ’ਚ ਪੁਰਾਤਨ ਪੰਜਾਬੀ ਸੱਭਿਆਚਾਰਕ ਰੰਗ ਵਿਚ ਸੱਜ-ਧੱਜ ਖੁਸ਼ੀ ਵਿੱਚ ਖੀਵੇ ਹੋ ਧੀਆਂ-ਧਿਆਣੀਆਂ, ਮਾਤਾਵਾਂ ਤੇ ਸੱਜ–ਵਿਆਹੀਆਂ ਮੁਟਿਆਰਾਂ ਵਲੋਂ ਇਕੱਠੇ ਹੋ ਆਪਣਿਆਂ ਚਾਵਾਂ, ਉਮੰਗਾਂ ਤੇ ਉਲਾਸ-ਭਾਵਾਂ ਨੂੰ ਪ੍ਰਗਟ ਕਰਨ ਵਾਲੇ ਲੋਕ ਨਾਚ ਗਿੱਧਾ-ਭੰਗੜਾਂ, ਬੋਲੀਆਂ, ਸਿੱਠਣੀਆਂ, ਸੰਮੀ, ਕਿੰਕਲੀ, ਮਲਵਾਈ ਗਿੱਧਾ ਤੇ ਸੱਭਿਆਚਾਰਕ ਰੰਗਲੀਆਂ ਵੰਨਗੀਆਂ ਦੀ ਪੇਸ਼ਕਾਰੀ ਨਾਲ ਪੰਜਾਬਣਾਂ ਤੇ ਹੋਰ ਵੀ ਬਹੁ-ਸੱਭਿਅਕ ਸਮਾਜ ਨਾਲ ਸਬੰਧਿਤ ਮੁਟਿਆਰਾਂ ਤੇ ਬੱਚੇ ਵੀ ਇਸ ਤੀਆਂ ਦੇ ਮੇਲੇ ਦਾ ਆਨੰਦ ਮਾਨਣਗੇ।

PunjabKesari

ਪੜ੍ਹੋ ਇਹ ਅਹਿਮ ਖਬਰ -NSW 'ਚ ਕੋਰੋਨਾ ਦੇ 233 ਨਵੇਂ ਮਾਮਲੇ ਦਰਜ, ਸਰਕਾਰ ਦੀ ਵਧੀ ਚਿੰਤਾ

ਮੇਲੇ ’ਚ ਖਾਣ ਪੀਣ, ਸੱਭਿਆਚਾਰਕ ਤੇ ਸਾਹਿਤਕ ਵੰਨਗੀਆ ਵੀ ਖਿੱਚ ਦਾ ਕੇਂਦਰ ਹੋਣਗੀਆਂ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਬੱਬਲ ਰਾਏ ਆਪਣੇ ਗੀਤਾਂ ਰਾਹੀਂ ਭਰਵੀ ਹਾਜ਼ਰੀ ਲਗਵਾਉਣਗੇ। ਮੇਲੇ ਦੇ ਪ੍ਰਬੰਧਕ ਮੈਂਡੀ ਅਜਰੋਤ ਤੇ ਹੈਪੀ ਕੌਰ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਮੇਲਾ ਤੀਆਂ ਦਾ’ ਕਰਵਾਉਣ ਦਾ ਮੁੱਖ ਉਦੇਸ਼ ਅੱਜ ਦੇ ਤੇਜ਼ ਰਫ਼ਤਾਰ ਪਦਾਰਥਵਾਦੀ ਯੁੱਗ ਵਿਚ ਵਿਸਰ ਰਹੀਆਂ ਸਾਡੀਆਂ ਸੱਭਿਆਚਾਰਕ ਵੰਨਗੀਆਂ ਨੂੰ ਮੁੜ ਸੁਰਜੀਤ ਕਰਨ ਦੇ ਨਾਲ-ਨਾਲ ਵਿਦੇਸ਼ਾਂ ਵਿਚ ਆਪਣੀ ਮਾਣਮੱਤੀ ਵਿਰਾਸਤ ਨੂੰ ਸਾਂਭਣ ਦੇ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ।


Vandana

Content Editor

Related News