ਇਟਲੀ ''ਚ ਕਾਮਿਆਂ ਵੱਲੋਂ ਤਨਖਾਹਾਂ ''ਚ ਵਾਧੇ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ

06/15/2019 2:56:53 AM

ਰੋਮ - ਇਟਲੀ ਦੇ ਮਿਲਾਨ 'ਚ ਸ਼ੁੱਕਰਵਾਰ ਨੂੰ ਧਾਤੂ ਉਦਯੋਗ ਦੀ ਟ੍ਰੇਡ ਯੂਨੀਅਨਾਂ ਨੇ ਸਰਕਾਰ ਦੀ ਆਰਥਿਕ ਨੀਤੀਆਂ ਦੇ ਵਿਰੋਧ ਅਤੇ ਤਨਖਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ 8 ਘੰਟੇ ਦੀ ਹੜਤਾਲ ਕੀਤੀ। ਧਾਤੂ ਉਦਯੋਗ ਦੇ ਹਜ਼ਾਰਾਂ ਕਰਮਚਾਰੀਆਂ ਨੇ ਉਦਯੋਗ ਦੀਆਂ ਬ੍ਰਾਂਚਾਂ 'ਚ ਰਣਨੀਤਕ ਨਿਵੇਸ਼, ਰੁਜ਼ਗਾਰ ਦੇ ਸੰਤੁਲਨ ਅਤੇ ਤਨਖਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ ਮਿਲਾਨ, ਫਲੋਰੈਂਸ ਅਤੇ ਨੇਪਲਸ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ।
ਮੈਟਲ ਵਰਕਰਸ ਟ੍ਰੇਡ ਯੂਨੀਅਨ ਦੇ ਨੇਤਾ ਮਾਕਰ ਬੇਂਟੀਵੋਗਲੀ ਨੇ ਇਕ ਰੈਲੀ 'ਚ ਆਖਿਆ ਕਿ ਅਸੀਂ ਸਰਕਾਰ ਅਤੇ ਵਪਾਰੀ ਦੋਹਾਂ ਨੂੰ ਦੱਸ ਰਹੇ ਹਾਂ ਕਿ ਸਾਨੂੰ ਤੁਰੰਤ ਨਿਵੇਸ਼ ਯੋਜਨਾ, ਅਸਲ ਟੈਕਸ 'ਚ ਸੁਧਾਰ ਅਤੇ ਕਲਿਆਣਕਾਰੀ ਰਾਜ 'ਚ ਨਿਵੇਸ਼ ਦੀ ਜ਼ਰੂਰਤ ਹੈ। ਉਨ੍ਹਾਂ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ 'ਤੇ ਆਮ ਹੜਤਾਲ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ 2012 ਤੋਂ ਬਾਅਦ ਇਟਲੀ 'ਚ ਉਦਯੋਗਿਕ ਉਤਪਾਦਨ 'ਚ 5.5 ਫੀਸਦੀ ਦੀ ਕਮੀ ਦੇਖੀ ਹਈ ਹੈ। ਟ੍ਰੇਡ ਯੂਨੀਅਨਾਂ ਮੁਤਾਬਕ 2 ਲੱਖ ਤੋਂ ਜ਼ਿਆਦਾ ਕਰਮਚਾਰੀਆਂ 'ਤੇ ਨੌਕਰੀ ਗੁਆਉਣ ਦਾ ਖਤਰਾ ਮੰਡਰਾ ਰਿਹਾ ਹੈ।


Khushdeep Jassi

Content Editor

Related News