ਅਮਰੀਕਾ ਦੀ ਟੀਕਾ ਪੇਟੈਂਟ ਯੋਜਨਾ ''ਤੇ EU ਕਰੇਗਾ ਚਰਚਾ

Friday, May 07, 2021 - 01:22 AM (IST)

ਅਮਰੀਕਾ ਦੀ ਟੀਕਾ ਪੇਟੈਂਟ ਯੋਜਨਾ ''ਤੇ EU ਕਰੇਗਾ ਚਰਚਾ

ਬ੍ਰਸਲਸ-ਯੂਰਪੀਨ ਯੂਨੀਅਨ ਦੇ ਨੇਤਾਵਾਂ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਟੀਕਾ ਤਕਨਾਲੋਜੀ ਪੇਟੈਂਟ ਛੋਟ ਨੂੰ ਅਮਰੀਕਾ ਦੇ ਸਮਰਥਨ ਦੇ ਮੱਦੇਨਜ਼ਰ 27 ਦੇਸ਼ਾਂ ਦਾ ਸਮੂਹ ਤੁਰੰਤ ਇਸ ਮੁੱਦੇ 'ਤੇ ਚਰਚਾ ਕਰੇਗਾ ਕਿ ਉਨ੍ਹਾਂ ਨੂੰ ਇਸ 'ਚ ਸ਼ਾਮਲ ਹੋਣਾ ਚਾਹੀਦਾ ਜਾਂ ਨਹੀਂ। ਮੁੱਦੇ 'ਤੇ ਯੂਰਪੀਨ ਸੰਘ ਦੇ ਨੇਤਾ ਪੁਰਤਗਾਲ 'ਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੋ ਦਿੰਨੀ ਸੰਮੇਲਨ 'ਚ ਚਰਚਾ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਗਲੋਬਲੀ ਤੌਰ 'ਤੇ ਲੋਕਾਂ ਦੀ ਭਲਾਈ ਲਈ ਕੋਵਿਡ-19 ਟੀਕਿਆਂ ਲਈ ਬੌਧਿਕ ਜਾਇਦਾਦ ਸੁਰੱਖਿਆ ਛੋਟ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦੇ ਹਨ।

ਇਹ ਵੀ ਪੜ੍ਹੋ-ਇਹ ਵੈਕਸੀਨ ਦਾ ਲਾਈਟ ਵਰਜ਼ਨ ਸਿੰਗਲ ਡੋਜ਼ ਹੀ ਕਰੇਗਾ ਕੋਰੋਨਾ ਦਾ ਖਾਤਮਾ

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮੀਰ ਦੇਸ਼ਾਂ ਦੀ ਤੁਰੰਤ ਤਰਜੀਹ ਪਹਿਲੇ ਗਰੀਬ ਦੇਸ਼ਾਂ ਨੂੰ ਵਧੇਰੇ ਟੀਕੇ ਦਾਨ ਕਰਨ ਦੀ ਹੋਣ ਚਾਹੀਦੀ ਹੈ। ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਤਹਿਤ ਬੌਧਿਕ ਜਾਇਦਾਦ ਸੁਰੱਖਿਆ ਛੋਟ ਦੇ ਮੁੱਦੇ 'ਤੇ ਅਮਰੀਕਾ ਦੇ ਰੁਖ 'ਚ ਨਾਟਕੀ ਤੌਰ 'ਤੇ ਤਬਦੀਲੀ ਆਈ ਹੈ ਜੋ ਪਹਿਲਾਂ ਹੋਰ ਵਿਕਸਿਤ ਦੇਸ਼ਾਂ ਨਾਲ ਭਾਰਤ ਅਤੇ ਦੱਖਣੀ ਅਮਰੀਕਾ ਵੱਲੋਂ ਲਿਆਂਦੇ ਗਏ ਵਿਚਾਰ ਦਾ ਵਿਰੋਧ ਕਰ ਰਿਹਾ ਸੀ। ਯੂਰਪੀਨ ਸੰਘ ਨੇ ਹਾਲਾਂਕਿ ਅਮਰੀਕਾ ਦੀ 'ਹਾਂ 'ਚ ਹਾਂ' ਨਹੀਂ ਮਿਲਾਈ ਹੈ ਅਤੇ ਰਾਸ਼ਟਰੀ ਜੋ ਬਾਈਡੇਨ ਦੇ ਕਦਮ ਦਾ ਆਮ ਤੌਰ 'ਤੇ ਸਵਾਗਤ ਕੀਤਾ ਹੈ। 

ਇਹ ਵੀ ਪੜ੍ਹੋ-ਜਲਵਾਯੂ ਪਰਿਵਰਤਨ ਮੁੱਦੇ 'ਤੇ ਗਰੀਬ ਦੇਸ਼ਾਂ ਨੂੰ ਹੋਰ ਵਿੱਤੀ ਮਦਦ ਦੇਣ ਦੀ ਅਪੀਲ ਕਰੇਗਾ ਬ੍ਰਿਟੇਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News