ਅਮਰੀਕੀ ਚੋਣਾਂ : ਅਮਰੀਕਾ ਦਾ ਉਹ ਜ਼ਿਲ੍ਹਾ ਜਿੱਥੇ ਬਾਇਡੇਨ ਨੂੰ ਮਿਲੀ ਸਿਰਫ਼ 1 ਵੋਟ
Saturday, Nov 07, 2020 - 01:20 AM (IST)
ਵਾਸ਼ਿੰਗਟਨ - ਡੈਮੋਕ੍ਰੇਟਕ ਜੋਅ ਬਾਇਡੇਨ ਅਮਰੀਕਾ ਵਿਚ ਵੱਡੀ ਜਿੱਤ ਵੱਲ ਹਨ। ਇਨ੍ਹਾਂ ਚੋਣਾਂ ਵਿਚ ਬਾਇਡੇਨ ਨੇ ਕਈ ਰਿਕਾਰਡ ਬਣਾਏ ਹਨ ਜੋ ਕਈ ਦਹਾਕਿਆਂ ਬਾਅਦ ਡੈਮੋਕ੍ਰੇਟਸ ਦੇ ਹਿੱਸੇ ਆਏ ਹਨ। ਇਨ੍ਹਾਂ ਵਿਚੋਂ ਇਕ ਹੈ ਨੇਬ੍ਰਾਸਕਾ ਜ਼ਿਲ੍ਹੇ ਵਿਚ ਬਾਇਡੇਨ ਦੀ ਇਕ ਵੋਟ ਜਿੱਤਣਾ। ਨੇਬ੍ਰਾਸਕਾ ਉਹ ਜ਼ਿਲ੍ਹਾ ਹੈ ਜਿਥੇ ਆਖਰੀ ਵਾਰ ਸਾਲ 2008 ਵਿਚ ਬਰਾਕ ਓਬਾਮਾ ਨੂੰ ਵੋਟ ਮਿਲੀ ਸੀ ਅਤੇ ਉਸ ਇਕ ਵੋਟ ਨੇ ਉਨ੍ਹਾਂ ਨੂੰ ਵ੍ਹਾਈਟ ਹਾਊਸ ਪਹੁੰਚਣ ਵਿਚ ਬਹੁਤ ਮਦਦ ਕੀਤੀ ਸੀ।
1 ਵੋਟ ਦੀ ਮਹੱਤਤਾ
3 ਨਵੰਬਰ ਨੂੰ ਜਦ ਚੋਣਾਂ ਸਨ ਤਾਂ ਬਾਇਡੇਨ ਨੇ ਇੱਥੇ ਇਕ ਵੋਟ ਤਾਂ ਰਿਪਬਲਿਕਨ ਡੋਨਾਲਡ ਟਰੰਪ ਨੇ 4 ਵੋਟਾਂ ਹਾਸਲ ਕੀਤੀਆਂ। ਇਹ ਵੋਟ ਬਾਇਡੇਨ ਨੇ 270 ਦੇ ਅੰਕੜੇ ਤੱਕ ਪਹੁੰਚਾ ਸਕਦੀ ਹੈ। 538 ਵਿਚੋਂ ਕਿਸੇ ਉਮੀਦਵਾਰ ਨੂੰ ਜਿੱਤਣ ਲਈ 270 ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਨੇਬ੍ਰਾਸਕਾ ਉਹ ਜ਼ਿਲ੍ਹਾ ਹੈ ਜਿਥੇ ਰਿਪਬਲਿਕਨ ਦਾ ਪ੍ਰਭਾਵ ਹੈ। ਇਥੇ ਓਮਾਹਾ ਇਕ ਥਾਂ ਹੈ ਅਤੇ ਇਸ ਥਾਂ ਤੋਂ ਜੋਅ ਬਾਇਡੇਨ ਨੂੰ ਇਕ ਵੋਟ ਮਿਲੀ ਹੈ।
ਨੇਬ੍ਰਾਸਕਾ ਡੈਮੋਕ੍ਰੇਟਿਕ ਪਾਰਟੀ ਦੀ ਚੇਅਰਵੂਮੈਨ ਜੇਨ ਕਲੀਬ ਨੇ ਟਵਿੱਟਰ 'ਤੇ ਬਾਇਡੇਨ ਦੀ ਜਿੱਤ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਓਮਾਹਾ ਨੂੰ ਜੋਮਾਹਾ ਕਹਿ ਕੇ ਟਵਿੱਟਰ 'ਤੇ ਸੰਬੋਧਿਤ ਕੀਤਾ। ਬਾਇਡੇਨ ਕੋਲ ਹੁਣ ਤੱਕ 264 ਇਲੈਕਟੋਰਲ ਵੋਟਸ ਹਨ ਅਤੇ ਉਨ੍ਹਾਂ ਨੂੰ ਸਿਰਫ 6 ਹੋਰ ਵੋਟਾਂ ਦੀ ਜ਼ਰੂਰਤ ਹੈ। ਉਥੇ ਟਰੰਪ ਕੋਲ 214 ਵੋਟਸ ਹੀ ਹਨ। ਬਾਇਡੇਨ ਨੇ ਨਵਾਦਾ ਵਿਚ ਲੀਡ ਬਰਕਰਾਰ ਰੱਖੀ ਹੈ। ਇਹ ਲੀਡ ਕਮਜ਼ੋਰ ਪੈ ਗਈ ਹੈ ਪਰ ਜੇਕਰ ਇਥੇ ਬਾਇਡੇਨ ਜਿੱਤ ਗਏ ਤਾਂ 6 ਇਲੈਕਟੋਰਲ ਵੋਟਸ ਉਨ੍ਹਾਂ ਨੂੰ ਹਾਸਲ ਹੋਣਗੇ ਅਤੇ ਉਹ ਜਿੱਤ ਲਈ ਜ਼ਰੂਰੀ ਵੋਟਸ ਹਾਸਲ ਕਰ ਲੈਣਗੇ। ਦੱਸ ਦਈਏ ਕਿ 12 ਨਵੰਬਰ ਤੱਕ ਮੇਲ-ਇਨ-ਬੈਲੇਟਸ ਆਉਣ ਦਾ ਸਿਲਸਿਲਾ ਜਾਰੀ ਰਹੇਗਾ। ਨਵਾਦਾ ਦੀ ਕਲਾਰਕ ਕਾਉਂਟੀ ਵਿਚ ਟਰੰਪ ਦੇ ਸਮਰਥਕਾਂ ਵੱਲੋਂ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ।