ਇਜ਼ਰਾਇਲੀ ਹਵਾਈ ਹਮਲੇ ’ਚ ਹਿਜ਼ਬੁੱਲਾ ਦਾ ਮੁੱਖ ਮੈਂਬਰ ਨਾਬਿਲ ਕੌਕ ਦੀ ਮੌਤ

Sunday, Sep 29, 2024 - 04:03 PM (IST)

ਇਜ਼ਰਾਇਲੀ ਹਵਾਈ ਹਮਲੇ ’ਚ ਹਿਜ਼ਬੁੱਲਾ ਦਾ ਮੁੱਖ ਮੈਂਬਰ ਨਾਬਿਲ ਕੌਕ ਦੀ ਮੌਤ

ਯੇਰੂਸ਼ਲਮ - ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਉਸ ਨੇ ਹਵਾਈ ਹਮਲੇ 'ਚ ਹਿਜ਼ਬੁੱਲਾ ਦੇ ਇਕ ਪ੍ਰਮੁੱਖ ਮੈਂਬਰ ਨੂੰ ਮਾਰ ਦਿੱਤਾ ਹੈ। ਫੌਜ ਨੇ ਐਤਵਾਰ ਨੂੰ ਕਿਹਾ ਕਿ ਉਸਨੇ ਇਕ ਦਿਨ ਪਹਿਲਾਂ ਇਕ ਹਵਾਈ ਹਮਲੇ ’ਚ ਹਿਜ਼ਬੁੱਲਾ ਦੀ ਕੇਂਦਰੀ ਕੌਂਸਲ ਦੇ ਉਪ ਮੁਖੀ ਨਬੀਲ ਕੌਕ ਨੂੰ ਮਾਰ ਦਿੱਤਾ ਸੀ। ਇਸ ਸਬੰਧ ’ਚ ਹਿਜ਼ਬੁੱਲਾ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਹਾਲ ਹੀ ਦੇ ਹਫ਼ਤਿਆਂ ’ਚ ਇਜ਼ਰਾਈਲੀ ਹਮਲਿਆਂ ’ਚ ਹਿਜ਼ਬੁੱਲਾ ਦੇ ਕਈ ਸੀਨੀਅਰ ਕਮਾਂਡਰ ਮਾਰੇ ਗਏ ਹਨ। ਸਮੂਹ ਦਾ ਪ੍ਰਮੁੱਖ ਨੇਤਾ ਹਸਨ ਨਸਰੱਲਾ ਵੀ ਸ਼ੁੱਕਰਵਾਰ ਨੂੰ ਬੇਰੂਤ ’ਚ ਮਾਰਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ’ਚ ਆਏ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ ’ਚ ਹੋਇਆ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News