ਮੇਲੇ ਚੋ ਪੰਘੂੜਾ ਤੋ ਡੱਗਣ ਕਾਰਨ ਜਵਾਨ ਲੜਕੀ ਦੀ ਮੌਤ

07/16/2017 8:56:20 PM

ਮਿਲਾਨ/ਇਟਲੀ (ਸਾਬੀ ਚੀਨੀਆ)-ਇਟਲੀ ਦੇ ਅਸਕੋਲੀ ਜ਼ਿਲੇ ਦੇ ਸਨ ਬੈਨੈਦੇਤੋ ਸ਼ਹਿਰ ਵਿਖੇ ਚੱਲ ਰਹੇ ਸਥਾਨਕ ਮੇਲੇ ਦਾ ਖੁਸ਼ੀਆਂ ਭਰਿਆ ਮਾਹੌਲ ਉਦੋਂ ਗਮੀਆਂ ਵਿੱਚ ਤਬਦੀਲ ਹੋ ਗਿਆ, ਜਦੋਂ ਇਕ ਪੰਘੂੜੇ ਦੀ ਉਚਾਈ ਤੋਂ ਡਿੱਗ ਕੇ ਇਕ 27 ਸਾਲਾ ਇਟਾਲੀਅਨ ਲੜਕੀ ਦੀ ਮੌਤ ਹੋ ਗਈ।ਇਹ ਘਟਨਾ ਬੀਤੀ ਰਾਤ ਲਗਭਗ 11 ਵਜੇ ਦੀ ਹੈ, ਜਦੋਂ ਉਕਤ ਇਟਾਲੀਅਨ ਲੜਕੀ ਆਪਣੇ ਜੀਵਨ ਸਾਥੀ ਦੇ ਨਾਲ਼ ਇਸ ਤੇਜ਼ ਰਫਤਾਰ ਇਲੈਕਟ੍ਰਾਨਿਕ ਪੰਘੂੜੇ ਦੇ ਝੂਟਿਆਂ ਦਾ ਆਨੰਦ ਲੈਣ ਲਈ ਇਸ ਪੰਘੂੜੇ ਵਿੱਚ ਬੈਠੀ ਸੀ।ਬਹੁਤ ਹੀ ਤੇਜ਼ ਗਤੀ 'ਚ ਜਿਉਂ ਹੀ ਇਹ ਪੰਘੂੜਾ ਧਰਤੀ ਤੋਂ 20 ਮੀਟਰ ਦੀ ਉਚਾਈ ਤੇ ਪਹੁੰਚਿਆ ਤਾਂ ਲੜਕੀ ਆਪਣਾ ਸੰਤੁਲਨ ਗੁਆ ਬੈਠੀ ਤੇ 20 ਮੀਟਰ ਦੀ ਉਚਾਈ ਤੋਂ ਸਿੱਧੀ ਹੇਠਾਂ ਧਰਤੀ 'ਤੇ ਡਿੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਲੜਕੀ ਦੁਆਰਾ ਪੰਘੂੜੇ 'ਤੇ ਸਵਾਰ ਹੋਣ ਤੋਂ ਪਹਿਲਾ ਲੋੜੀਂਦੀਆਂ ਸੁਰੱਖਿਆ ਹਦਾਇਤਾਂ ਨੂੰ ਅਮਲ 'ਚ ਨਾ ਲਿਆਉਣਾ ਭਾਵ ਸੇਫਟੀ ਬੈਲਟ ਨਾ ਲਗਾਇਆ ਜਾਣਾ ਵੀ ਉਸ ਦੇ ਪੰਘੂੜੇ ਤੋਂ ਡਿੱਗਣ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ, ਜਿਸ ਲਈ ਇਟਾਲੀਅਨ ਪੁਲਸ ਵਲੋਂ ਪੰਘੂੜੇ ਦੇ ਮਾਲਕ ਨੂੰ ਦੋਸ਼ੀ ਠਹਿਰਾਉਂਦਿਆਂ ਜਿੱਥੇ ਉਕਤ ਖਤਰਨਾਕ ਪਘੂੰੜੇ ਦੇ ਚਲਾਉਣ ਤੇ ਰੋਕ ਲਗਾ ਦਿੱਤੀ ਹੈ,ਉੱਥੇ ਅਗਲੇਰੀ ਕਾਨੂੰਨਨ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਇਟਲੀ 'ਚ ਅੱਜਕਲ੍ਹ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਸਮਰ ਫੈਸਟੀਵਲ ਚੱਲ ਰਹੇ ਹਨ, ਜਿਨ੍ਹਾਂ ਦਾ ਆਨੰਦ ਮਾਨਣ ਲਈ ਵੱਡੀ ਤਦਾਦ 'ਚ ਲੋਕ ਇਨ੍ਹਾਂ ਮੇਲਿਆਂ 'ਚ ਸ਼ਿਰਕਤ ਕਰਦੇ ਹਨ ਅਤੇ ਪੰਘੂੜਿਆਂ 'ਤੇ ਝੂਟੇ ਲੈਣ ਨੂੰ ਵੀ ਤਰਜੀਹ ਦਿੰਦੇ ਹਨ।


Related News