ਫਰਵਰੀ ਦੇ ਮਹੀਨੇ 20 ਮਹੀਨਿਆਂ ਦੇ ਉੱਚ ਪੱਧਰ ''ਤੇ ਪੁੱਜਾ ਦੇਸ਼ ਦਾ ਨਿਰਯਾਤ

03/18/2024 2:17:59 PM

ਬਿਜ਼ਨੈੱਸ ਡੈਸਕ : ਫਰਵਰੀ 'ਚ ਦੇਸ਼ ਦਾ ਨਿਰਯਾਤ 20 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਸਮੇਂ ਦੌਰਾਨ ਅਮਰੀਕਾ, ਯੂਏਈ, ਸਿੰਗਾਪੁਰ ਅਤੇ ਦੱਖਣੀ ਅਫ਼ਰੀਕਾ ਵਿੱਚ ਨਿਰਯਾਤ ਵਿੱਚ ਵਾਧੇ ਕਾਰਨ ਬਰਾਮਦ ਵਿੱਚ ਦੋ ਅੰਕਾਂ ਵਿੱਚ ਵਾਧਾ ਹੋਇਆ ਹੈ। ਲਗਾਤਾਰ ਤੀਜੇ ਮਹੀਨੇ ਭਾਰਤ ਤੋਂ ਬਰਾਮਦ ਵਿਚ ਵਾਧਾ ਹੋਇਆ ਹੈ। ਫਰਵਰੀ ਵਿੱਚ ਅਮਰੀਕਾ ਨੂੰ ਨਿਰਯਾਤ 22 ਫ਼ੀਸਦੀ ਦੇ ਵਾਧੇ ਨਾਲ 7.2 ਅਰਬ ਡਾਲਰ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਯੂਏਈ ਦੀ ਬਰਾਮਦ 23.1 ਫ਼ੀਸਦੀ ਵਧੀ ਹੈ, ਜਦਕਿ ਸਿੰਗਾਪੁਰ ਨੂੰ ਬਰਾਮਦ 51.6 ਫ਼ੀਸਦੀ ਵਧੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ ਸੂਬਿਆਂ 'ਚ ਸਭ ਤੋਂ ਮਹਿੰਗਾ ਮਿਲ ਰਿਹਾ ਪੈਟਰੋਲ-ਡੀਜ਼ਲ, ਜਾਣੋ ਤੁਹਾਡੇ ਇਲਾਕੇ ਕੀ ਹੈ ਕੀਮਤ?

ਦੱਖਣੀ ਅਫਰੀਕਾ ਲਈ ਨਿਰਯਾਤ ਫਰਵਰੀ ਵਿਚ 100 ਫ਼ੀਸਦੀ ਵੱਧ ਗਿਆ। ਹਾਲਾਂਕਿ ਇਸ ਦੌਰਾਨ ਹਾਂਗਕਾਂਗ ਨੂੰ ਬਰਾਮਦ ਵਿਚ 27.9 ਫ਼ੀਸਦੀ ਦੀ ਗਿਰਾਵਟ ਆਈ ਹੈ। ਇਕ ਰਿਪੋਰਟ ਮੁਤਾਬਕ ਭਾਰਤ ਤੋਂ ਅਮਰੀਕਾ ਨੂੰ ਬਰਾਮਦ ਹੋਣ ਵਾਲੀਆਂ ਵਸਤੂਆਂ ਦੀ ਸੂਚੀ 'ਚ ਸਮਾਰਟਫੋਨ ਸਭ ਤੋਂ ਉੱਪਰ ਹੈ। ਜਨਵਰੀ ਵਿੱਚ ਭਾਰਤ ਤੋਂ 53 ਕਰੋੜ ਡਾਲਰ ਦੇ ਸਮਾਰਟਫ਼ੋਨ ਅਮਰੀਕਾ ਨੂੰ ਬਰਾਮਦ ਕੀਤੇ ਗਏ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 79 ਫ਼ੀਸਦੀ ਵਾਧਾ ਹੋਇਆ ਹੈ। ਭਾਰਤ ਤੋਂ ਅਮਰੀਕਾ ਨੂੰ ਨਿਰਯਾਤ ਹੋਣ ਵਾਲੀਆਂ ਵਸਤਾਂ ਦੀ ਸੂਚੀ ਵਿੱਚ ਪਾਲਿਸ਼ ਕੀਤੇ ਹੀਰੇ ਦੂਜੇ ਸਥਾਨ 'ਤੇ ਖਿਸਕ ਗਏ ਹਨ।

ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ

ਇਸ ਦੌਰਾਨ ਭਾਰਤ ਤੋਂ ਅਮਰੀਕਾ ਨੂੰ 38 ਕਰੋੜ ਡਾਲਰ ਦੇ ਪਾਲਿਸ਼ ਕੀਤੇ ਹੀਰੇ ਬਰਾਮਦ ਕੀਤੇ ਗਏ। ਵਿੱਤੀ ਸਾਲ 2024 ਦੇ ਅਪ੍ਰੈਲ ਤੋਂ ਜਨਵਰੀ ਤੱਕ ਦੇ ਅੰਕੜਿਆਂ ਅਨੁਸਾਰ ਅਮਰੀਕਾ ਨੂੰ 4.1 ਅਰਬ ਡਾਲਰ ਦੇ ਸਮਾਰਟਫ਼ੋਨ ਨਿਰਯਾਤ ਕੀਤੇ ਗਏ, ਜਦੋਂ ਕਿ 2.2 ਅਰਬ ਡਾਲਰ ਦੀ ਸ਼ਿਪਮੈਂਟ ਯੂਏਈ ਨੂੰ ਭੇਜੀ ਗਈ ਸੀ। ਫਰਵਰੀ 'ਚ ਇਲੈਕਟ੍ਰਾਨਿਕ ਸਾਮਾਨ ਦੇ ਨਿਰਯਾਤ ਵਿਚ 54.8 ਫ਼ੀਸਦੀ ਦੀ ਤੇਜ਼ੀ ਆਈ। ਫਰਵਰੀ ਵਿੱਚ ਯੂਏਈ ਨੂੰ ਨਿਰਯਾਤ 23.1 ਫ਼ੀਸਦੀ ਵਧ ਕੇ 3.5 ਅਰਬ ਡਾਲਰ 'ਚੇ ਪਹੁੰਚ ਗਿਆ। ਅਮਰੀਕਾ ਤੋਂ ਬਾਅਦ ਯੂਏਈ ਭਾਰਤ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਸਥਾਨ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਯੂਏਈ ਨੂੰ 31.7 ਕਰੋੜ ਡਾਲਰ ਦਾ ਸੋਨਾ, 23.7 ਕਰੋੜ ਡਾਲਰ ਦੇ ਸਮਾਰਟਫੋਨ ਅਤੇ 24.3 ਕਰੋੜ ਡਾਲਰ ਦਾ ਮੋਟਰ ਗੈਸੋਲੀਨ ਯੂਏਈ ਨੂੰ ਨਿਰਯਾਤ ਕੀਤਾ ਗਿਆ ਸੀ। ਇਸੇ ਤਰ੍ਹਾਂ ਸਿੰਗਾਪੁਰ ਨੂੰ ਬਰਾਮਦ ਫਰਵਰੀ 'ਚ 51.6 ਫ਼ੀਸਦੀ ਵਧ ਗਈ। ਇਸ ਦੇਸ਼ ਨੂੰ ਪੈਟਰੋਲੀਅਮ ਪਦਾਰਥਾਂ ਦੀ ਬਰਾਮਦ ਵਿੱਚ 280 ਫ਼ੀਸਦੀ ਦੀ ਤੇਜ਼ੀ ਆਈ। ਇਸੇ ਤਰ੍ਹਾਂ ਦੱਖਣੀ ਅਫ਼ਰੀਕਾ ਦੀ ਬਰਾਮਦ ਦੁੱਗਣੀ ਹੋ ਕੇ 1.16 ਅਰਬ ਡਾਲਰ ਹੋ ਗਈ। ਜੇਕਰ ਅਸੀਂ ਅਪ੍ਰੈਲ-ਜਨਵਰੀ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਦੇਸ਼ ਭਾਰਤ ਦੇ ਨਿਰਯਾਤ ਸਥਾਨ 'ਚ 16ਵੇਂ ਤੋਂ 10ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਦੱਖਣੀ ਅਫ਼ਰੀਕਾ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਵਿੱਚ ਪੈਟਰੋਲੀਅਮ ਉਤਪਾਦ ਸਭ ਤੋਂ ਅੱਗੇ ਹਨ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News