ਚੀਨ ਦੀ ਕਮਿਊਨਿਸਟ ਪਾਰਟੀ ਵੀਰਵਾਰ ਨੂੰ ਮਨਾਏਗੀ 100ਵੀਂ ਵਰ੍ਹੇਗੰਢ

Wednesday, Jun 30, 2021 - 06:21 PM (IST)

ਚੀਨ ਦੀ ਕਮਿਊਨਿਸਟ ਪਾਰਟੀ ਵੀਰਵਾਰ ਨੂੰ ਮਨਾਏਗੀ 100ਵੀਂ ਵਰ੍ਹੇਗੰਢ

ਬੀਜਿੰਗ (ਭਾਸ਼ਾ): ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ 'ਤੇ ਮਜ਼ਬੂਤ ਪਕੜ ਰੱਖਣ ਵਾਲੀ, ਅੰਤਰਰਾਸ਼ਟਰੀ ਖੱਬੇ ਅੰਦੋਲਨ ਨੂੰ ਦਿਸ਼ਾ ਦੇਣ ਵਾਲੀ ਅਤੇ ਵਿਸ਼ਵ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਵਾਲੀ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਵੀਰਵਾਰ ਨੂੰ 100 ਸਾਲ ਦੀ ਹੋ ਜਾਵੇਗੀ। ਅਧਿਕਾਰੀਆਂ ਮੁਤਾਬਕ ਇਸ ਮੌਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਵੇਰੇ ਇਕ ਵਿਸ਼ੇਸ਼ ਸਭਾ ਨੂੰ ਸੰਬੋਧਿਤ ਕਰਨਗੇ। ਸ਼ਿਨਹੂਆ ਗੱਲਬਾਤ ਕਮੇਟੀ ਨੇ ਦੱਸਿਆ ਕਿ ਸ਼ੀ ਦੇ ਸੰਬੋਧਨ ਦਾ ਸਰਕਾਰੀ ਮੀਡੀਆ ਨੈੱਟਵਰਕ 'ਤੇ ਸਿੱਧਾ ਪ੍ਰਸਾਰਨ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- 'ਆਸਟ੍ਰੇਲੀਆ 'ਚ ਪੜ੍ਹ ਰਹੇ ਆਪਣੇ ਵਿਦਿਆਰਥੀਆਂ 'ਤੇ ਸਖ਼ਤ ਨਿਗਰਾਨੀ ਰੱਖ ਰਿਹੈ ਚੀਨ'

ਪਹਿਲਾਂ ਸ਼ੀ ਦੇ ਵੱਡੇ ਸਮਾਰੋਹਾਂ ਨੂੰ ਗੁਪਤ ਰੱਖਿਆ ਜਾਂਦਾ ਸੀ। ਉੱਥੇ ਹਾਂਗਕਾਂਗ ਦੇ ਸਾਊਥ ਚਾਈਨਾ ਮੋਰਨਿੰਗ ਪੋਸਟ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸੈਨਾ ਦੀ ਪਰੇਡ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਇਤਿਹਾਸਿਕ ਧਿਆਨਮੇਨ ਚੌਂਕ 'ਤੇ ਸੈਨਾ ਦੀ ਪਰੇਡ ਹੋਵੇਗੀ ਅਤੇ ਚੀਨ ਦੇ ਨਵੇਂ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਕੁਝ ਆਧੁਨਿਕ ਹੈਲੀਕਾਪਟਰ ਅਤੇ ਲੜਾਕੂ ਜਹਾਜ਼ਾਂ ਨੇ ਕੁਝ ਦਿਨ ਪਹਿਲਾਂ ਸੰਯੁਕਤ ਅਭਿਆਸ ਕੀਤੇ ਸਨ। ਧਿਆਨਮੇਨ ਚੌਂਕ ਨੂੰ ਕਰੀਬ ਇਕ ਮਹੀਨੇ ਤੋਂ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਬਣਾਈ ਹਵਾ 'ਚ ਚੱਲਣ ਵਾਲੀ ਦੁਨੀਆ ਦੀ ਪਹਿਲੀ 'ਸਕਾਈ ਟ੍ਰੇਨ', ਤਸਵੀਰਾਂ ਵਾਇਰਲ

ਵੀਰਵਾਰ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਜਿਹੜੇ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ ਉਹਨਾਂ ਲਈ ਕੋਵਿਡ-19 ਦੇ ਚੀਨੀ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਉਣੀਆਂ ਲਾਜ਼ਮੀ ਹਨ। ਉਹਨਾਂ ਨੂੰ ਕੋਰੋਨਾ ਵਾਇਰਸ ਜਾਂਚ ਦੀ ਨੈਗੇਟਿਵ ਰਿਪੋਰਟ ਵੀ ਦੇਣ ਲਈ ਵੀ ਕਿਹਾ ਗਿਆ ਹੈ। ਖ਼ਬਰਾਂ ਮੁਤਾਬਕ ਜਿਹੜੇ ਡਿਪਲੋਮੈਟਾਂ ਨੂੰ ਪ੍ਰੋਗਰਾਮ ਵਿਚ ਸੱਦਾ ਦਿੱਤਾ ਗਿਆ ਹੈ ਉਹਨਾਂ ਨੇ ਜੇਕਰ ਕੋਈ ਵਿਦੇਸ਼ੀ ਟੀਕਾ ਵੀ ਲਗਵਾਇਆ ਹੈ ਤਾਂ ਉਹ ਸ਼ਾਮਲ ਹੋ ਸਕਦੇ ਹਨ।


author

Vandana

Content Editor

Related News