ਓਕਾਨਾਗਨ ਝੀਲ ''ਚੋਂ ਮਿਲੀ ਵਿਅਕਤੀ ਦੀ ਲਾਸ਼

07/27/2017 2:30:28 AM

ਬ੍ਰਿਟਿਸ਼ ਕੋਲੰਬੀਆ — ਬੁੱਧਵਾਰ ਨੂੰ ਸਥਾਨਕ ਓਕਾਨਾਗਨ ਝੀਲ 'ਚ ਇਕ ਆਦਮੀ ਦੀ ਲਾਸ਼ ਮਿਲਣ ਦੀ ਸੂਚਨਾ ਹੈ। ਪੁਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ. ਸੀ. ਐੱਮ. ਪੀ.) ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। 
ਲਾਸ਼ ਮਿਲਣ ਦੀ ਸੂਚਨਾ ਪੱਛਮੀ ਕੈਲੋਵਨਾ ਲੈਕ ਵਿਓ ਹਾਈਟਜ਼ ਦੇ ਕਾਸਾ ਲੋਮਾ ਇਲਾਕੇ 'ਚੋਂ  ਸਵੇਰੇ 8:30 ਵਜੇ ਪੁਲਸ ਨੂੰ ਦਿੱਤੀ ਗਈ। 
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੇ ਗੁਆਂਢੀ ਨੇ ਦੱਸਿਆ ਕਿ ਲਾਸ਼ ਮ੍ਰਿਤਕ ਦੇ ਨਿੱਜੀ ਘਰ ਨਾਲ ਲੱਗਦੀ ਝੀਲ ਨਾਲ ਲੱਗਦੇ ਡੌਕ 'ਤੇ ਬਣੇ ਇਕ ਲੱਕੜੀ ਦੇ ਤਖਤੇ ਨਾਲ ਲੱਟਕਦੀ ਦੇਖੀ ਗਈ। ਡੌਕ ਉਪਰੋ ਇਕ ਫੋਨ ਵੀ ਬਰਾਮਦ ਹੋਇਆ ਹੈ। ਪੁਲਸ ਨੇ ਮ੍ਰਿਤਕ ਦੀ ਪਛਾਣ ਦੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਉਥੇ ਹੀ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਲਾਸ਼ ਨੂੰ ਕਬਜ਼ੇ 'ਚ ਲੈਣ ਲਈ ਗੋਤਾਖੋਰਾ ਨੂੰ ਸੱਦਿਆ ਗਿਆ ਹੈ ਤਾਂ ਜੋਂ ਝੀਲ 'ਚ ਲੱਟਕਦੀ ਲਾਸ਼ ਨੂੰ ਪਾਣੀ 'ਚੋਂ ਆਸਾਨੀ ਨਾਲ ਕੱਢਿਆ ਜਾ ਸਕੇ।


Related News