ਯੂਰਪ 'ਚ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਸਾਹਮਣੇ ਆਈ ਵੱਡੀ ਚਿੰਤਾ
Wednesday, Mar 31, 2021 - 11:13 PM (IST)
ਬ੍ਰਸੇਲਸ-ਉੱਤਰ-ਪੱਛਮੀ ਯੂਰਪ ਦੇ ਵਧੇਰੇ ਹਿੱਸੇ 'ਚ ਬੁੱਧਵਾਰ ਨੂੰ ਮੌਸਮ ਆਮ ਤੌਰ 'ਤੇ ਗਰਮ ਰਿਹਾ ਜਿਸ ਕਾਰਣ ਲੋਕਾਂ ਨੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਘਰਾਂ ਦਾ ਰੁਖ ਕੀਤਾ ਜਦਕਿ ਮਹਾਂਦੀਪ ਦੇ ਇਸ ਹਿੱਸੇ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਬੈਲਜ਼ੀਅਮ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ ਅਤੇ ਸਾਲ ਦੀ ਸ਼ੁਰੂਆਤ 'ਚ ਇਥੇ ਇੰਨਾ ਜ਼ਿਆਦਾ ਤਾਪਮਾਨ ਕਦੇ ਨਹੀਂ ਹੋਇਆ ਜਦਕਿ ਇੰਗਲੈਂਡ 'ਚ ਮਾਰਚ ਮਹੀਨੇ 'ਚ ਬੁੱਧਵਾਰ ਨੂੰ ਤਾਪਮਾਨ ਉੱਚ ਪੱਧਰ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ-ਮਹਿਲਾ ਫੌਜ ਲਈ ਸਰਕਾਰ ਵੱਲੋਂ ਵੱਡੀ ਪਹਿਲ, ਦਿੱਤੀ ਇਹ ਛੋਟ
ਇੰਗਲੈਂਡ 'ਚ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਭਾਰੀ ਗਿਰਾਵਟ ਹੋਣ ਤੋਂ ਬਾਅਦ ਪਾਬੰਦੀਆਂ 'ਚ ਢਿੱਲ ਦਿੱਤੀ ਗਈ ਹੈ। ਬੈਲਜ਼ੀਅਮ 'ਚ ਪਾਰਾ 24.5 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਹੈ। ਇਸ ਤੋਂ ਬਾਅਦ ਦੇਸ਼ 'ਚ ਹਜ਼ਾਰਾਂ ਲੋਕ ਸਮੁੰਦਰ ਤੱਟਾਂ ਅਤੇ ਪਾਰਕ ਲਈ ਨਿਕਲ ਗਏ। ਧੁੱਪ ਵਾਲਾ ਮੌਸਮ ਬੈਲਜ਼ੀਅਮ ਦੇ 1.15 ਕਰੋੜ ਲੋਕਾਂ ਲਈ ਖੁਸ਼ਖਬਰੀ ਤੋਂ ਘੱਟ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਹਾਲ ਹੀ ਹੱਡ ਚੀਰਵੀਂ ਠੰਡ ਵੀ ਝੱਲੀ ਹੈ। ਹਾਲਾਂਕਿ ਦੇਸ਼ ਦੀ ਸਰਕਾਰ ਨੂੰ ਇਨਫੈਕਸ਼ਨ ਦੀ ਤੀਸਰੀ ਲਹਿਰ ਨੂੰ ਲੈ ਕੇ ਚਿੰਤਾ ਹੈ। ਬੈਲਜ਼ੀਅਮ 'ਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ 876,000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਅਤੇ 23,000 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ-ਨਾਸਾ ਨੇ ਭਾਰਤ, ਚੀਨ ਤੇ UAE ਨਾਲ ਆਪਣੇ ਮੰਗਲ ਮਿਸ਼ਨ ਦਾ ਡਾਟਾ ਕੀਤਾ ਸਾਂਝਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।