ਬਾਈਡੇਨ ਜੋੜੇ ਨੇ ਕੀਤੀ 6,10,702 ਡਾਲਰ ਦੀ ਕਮਾਈ, 24.6 ਫ਼ੀਸਦੀ ਹਿੱਸੇ ਦਾ ਟੈਕਸ ਵਜੋਂ ਕੀਤਾ ਭੁਗਤਾਨ
Sunday, Apr 17, 2022 - 01:44 AM (IST)
ਵਾਸ਼ਿੰਗਟਨ (ਏ. ਪੀ.)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਨੇ 2021 ਦੌਰਾਨ 6,10,702 ਡਾਲਰ ਦੀ ਕਮਾਈ ਕੀਤੀ ਅਤੇ ਸੰਘੀ ਆਮਦਨ ਟੈਕਸ ਦੇ ਤੌਰ ’ਤੇ ਆਪਣੀ ਕਮਾਈ ਦਾ 24.6 ਫ਼ੀਸਦੀ ਹਿੱਸਾ (1,50,439 ਡਾਲਰ) ਦਾ ਭੁਗਤਾਨ ਕੀਤਾ। ਉੱਥੇ ਹੀ, ਅਮਰੀਕੀ ਨਾਗਰਿਕ ਆਪਣੀ ਕਮਾਈ ਦਾ ਔਸਤਨ ਕਰੀਬ 14 ਫ਼ੀਸਦੀ ਹਿੱਸਾ ਸੰਘੀ ਆਮਦਨ ਟੈਕਸ ਦੇ ਰੂਪ ’ਚ ਭੁਗਤਾਨ ਕਰਦਾ ਹੈ। ਪਤੀ-ਪਤਨੀ ਨੇ 2020 ’ਚ ਵੀ ਲਗਭਗ ਇੰਨੇ ਹੀ ਡਾਲਰ ਦੀ ਕਮਾਈ ਕੀਤੀ ਸੀ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖਤਮ ਕਰ ਕੇ ਪੈਸਾ ਬਚਾਵਾਂਗੇ : ਕੇਜਰੀਵਾਲ
ਉਸ ਸਾਲ ਉਨ੍ਹਾਂ ਨੇ 6,07,336 ਡਾਲਰ ਕਮਾਏ ਸਨ ਅਤੇ ਸੰਘੀ ਆਮਦਨ ਟੈਕਸ ਦੇ ਤੌਰ ’ਤੇ ਇਸ ਦਾ 25.9 ਫ਼ੀਸਦੀ ਹਿੱਸਾ ਭੁਗਤਾਨ ਕੀਤਾ ਸੀ। ਅਮਰੀਕਾ ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ 2020 ’ਚ ਮੱਧ ਵਰਗੀ ਪਰਿਵਾਰ ਦੀ ਆਮਦਨੀ 67,521 ਡਾਲਰ ਸੀ। ਬਾਈਡੇਨ ਨੇ ਲਗਾਤਾਰ ਦੂਜੇ ਸਾਲ ਵ੍ਹਾਈਟ ਹਾਊਸ ਵੱਲੋਂ ਕੀਤੇ ਗਏ ਟੈਕਸ ਦੇ ਭੁਗਤਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ :ਸ਼ੋਭਾ ਯਾਤਰਾ 'ਚ ਹਿੰਸਾ ਨੂੰ ਲੈ ਕੇ ਅਮਿਤ ਸ਼ਾਹ ਨੇ ਕਮਿਸ਼ਨਰ ਅਸਥਾਨਾ ਨਾਲ ਕੀਤੀ ਗੱਲਬਾਤ, ਦਿੱਤੇ ਇਹ ਹੁਕਮ
ਅਜਿਹਾ ਕਰ ਕੇ ਉਨ੍ਹਾਂ ਨੇ ਰਾਸ਼ਟਰਪਤੀ ਵੱਲੋਂ ਟੈਕਸ ਦੇ ਸੰਬੰਧ ’ਚ ਜਾਣਕਾਰੀ ਦੇਣ ਦੀ ਰਿਵਾਇਤ ਨੂੰ ਮੁੜ-ਸਥਾਪਿਤ ਕੀਤਾ ਹੈ ਕਿਉਂਕਿ ਬਾਈਡੇਨ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, 2019 ਦੇ ਮੁਕਾਬਲੇ ਇਸ ਸਾਲ ਅਤੇ ਪਿਛਲੇ ਸਾਲ ਬਾਈਡੇਨ ਜੋੜੇ ਦੀ ਕਮਾਈ ’ਚ ਭਾਰੀ ਗਿਰਾਵਟ ਆਈ ਹੈ। 2019 ’ਚ ਉਨ੍ਹਾਂ ਨੇ ਆਪਣੀ ਆਂ ਕਿਤਾਬਾਂ ਦੀ ਵਿਕਰੀ, ਭਾਸ਼ਣਾਂ ਅਤੇ ਪੜ੍ਹਾਉਣ ਨਾਲ ਲਗਭਗ 10 ਲੱਖ ਡਾਲਰ ਦੀ ਕਮਾਈ ਕੀਤੀ ਸੀ।
ਇਹ ਵੀ ਪੜ੍ਹੋ : ਰੂਸ ਨੇ ਕੀਵ ਸਮੇਤ ਪੱਛਮੀ ਯੂਕ੍ਰੇਨ 'ਤੇ ਹਮਲਾ ਕੀਤਾ ਤੇਜ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ