ਹੁਣ ਕਾਰਬਨ ਡਾਈਆਕਸਾਈਡ ਖਾ ਕੇ ਖੰਡ ਬਣਾਏਗਾ ਬੈਕਟੀਰੀਆ

11/29/2019 6:48:44 PM

ਯੇਰੂਸ਼ਲਮ(ਏਜੰਸੀਆਂ)- ਵਿਗਿਆਨੀਆਂ ਨੇ ਇਕ ਅਜਿਹਾ ਬੈਕਟੀਰੀਆ ਵਿਕਸਿਤ ਕੀਤਾ ਹੈ, ਜੋ ਕਾਰਬਨ ਡਾਈਆਕਸਾਈਡ ਨੂੰ ਖਾਣ ਦਾ ਕੰਮ ਕਰੇਗਾ। ਇਹ ਖੋਜ ਵੇਈਜ਼ਮੈਨ ਇੰਸਟੀਚਿਊਟ ਆਫ ਸਾਈਂਸ (ਡਬਲਿਊ. ਆਈ. ਐੱਸ.) ਵਲੋਂ ਕੀਤੀ ਗਈ ਹੈ। ਖੋਜਕਾਰਾਂ ਦਾ ਦਾਅਵਾ ਹੈ ਕਿ ਡਿਵੈੱਲਪ ਕੀਤਾ ਗਿਆ ਬੈਕਟੀਰੀਆ ਕਾਰਬਨ ਡਾਈਆਕਸਾਈਡ ਖਾਣ ਨਾਲ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਕੰਮ ਕਰੇਗਾ। ਵੇਈਜ਼ਮੈਨ ਇੰਸਟੀਚਿਊਟ ਸੈਂਟਰਲ ਇਸਰਾਈਲ ’ਚ ਸਥਿਤ ਹੈ।

ਖਬਰ ਮੁਤਾਬਕ ਇੰਸਟੀਚਿਊਟ ਵਲੋਂ ਇਸ ਖੋਜ ਦੇ ਵਿਸ਼ੇ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਬੈਕਟੀਰੀਆ ਹਵਾ ’ਚ ਮੌਜੂਦ ਕਾਰਬਨ ਨਾਲ ਆਪਣੇ ਸਰੀਰ ਦੇ ਪੂਰੇ ਬਾਇਓਮਾਸ ਦਾ ਨਿਰਮਾਣ ਕਰਦੇ ਹਨ। ਇਸ ਨਾਲ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਇਨ੍ਹਾਂ ਦੀ ਮਦਦ ਨਾਲ ਵਾਤਾਵਰਣ ’ਚ ਗ੍ਰੀਨਹਾਊਸ ਗੈਸ ਨੂੰ ਘਟਾਉਣ ਲਈ ਤਕਨੀਕਾਂ ਨੂੰ ਵਿਕਸਤ ਕਰਨ ’ਚ ਮਦਦ ਮਿਲੇਗੀ, ਜਿਸ ਨਾਲ ਗਲੋਬਲ ਵਾਰਮਿੰਗ ਦੇ ਵੱਧਦੇ ਖਤਰੇ ਨੂੰ ਘੱਟ ਕੀਤਾ ਜਾ ਸਕੇਗਾ। ਜਰਨਲ ਸੇਲ ’ਚ ਇਸ ਸਟੱਡੀ ਬਾਰੇ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ ਇਨ੍ਹਾਂ ਬੈਕਟੀਰੀਆ ਨੂੰ ਲਗਭਗ ਇਕ ਦਹਾਕੇ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਖੰਡ ’ਚੋਂ ਪੂਰੀ ਤਰ੍ਹਾਂ ਹਟਾਇਆ ਗਿਆ। ਇਨ੍ਹਾਂ ਨੂੰ ਹਟਾਉਣ ਤੋਂ ਬਾਅਦ ਇਸਰਾਈਲ ਦੇ ਵਿਗਿਆਨੀ ਇਨ੍ਹਾਂ ਦੀ ਰੀ-ਪ੍ਰੋਗਰਾਮਿੰਗ ਕਰਨ ’ਚ ਸਫਲ ਰਹੇ। ਦਰਅਸਲ, ਇਹ ਬੈਕਟੀਰੀਆ ਸ਼ੂਗਰ ਕੰਜ਼ਿਊਮ ਕਰਨ ਤੋਂ ਬਾਅਦ ਕਾਰਬਨ ਡਾਈਆਕਸਾਈਡ ਨੂੰ ਪ੍ਰੋਡਿਊਜ਼ ਕਰਦੇ ਸਨ ਪਰ ਰੀ-ਪ੍ਰੋਗਰਾਮਿੰਗ ਤੋਂ ਬਾਅਦ ਇਹ ਕਾਰਬਨ ਡਾਈਆਕਸਾਈਡ ਕੰਜ਼ਿਊਮ ਕਰ ਕੇ ਸ਼ੂਗਰ ਦਾ ਨਿਰਮਾਣ ਕਰ ਸਕਣਗੇ। ਇਸ ਦੇ ਲਈ ਇਹ ਬੈਕਟੀਰੀਆ ਆਪਣੀ ਬਾਡੀ ਦਾ ਨਿਰਮਾਣ ਵਾਤਾਵਰਣ ’ਚ ਮੌਜੂਦ ਕਾਰਬਨ ਡਾਈਆਕਸਾਈਡ ਨਾਲ ਕਰਨਗੇ ਅਤੇ ਫਿਰ ਸ਼ੂਗਰ ਪ੍ਰੋਡਿਊਜ਼ ਕਰਨਗੇ।


Baljit Singh

Content Editor

Related News