ਨਵੇਂ ਸਾਲ 'ਤੇ ਵੱਜੀ ਖਤਰੇ ਦੀ ਘੰਟੀ, ਨਵੇਂ ਵਾਇਰਸ ਦੀ ਦਸਤਕ
Thursday, Dec 25, 2025 - 04:08 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ 'ਚ ਛੁੱਟੀਆਂ ਅਤੇ ਜਸ਼ਨ ਦੇ ਮਾਹੌਲ 'ਚ ਕੋਰੋਨਾ ਵਾਇਰਸ (covid-19) ਨੇ ਇਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਲੋਕ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਲਈ ਯਾਤਰਾ ਕਰ ਰਹੇ ਹਨ ਅਤੇ ਠੰਡੇ ਮੌਸਮ ਕਾਰਨ ਘਰਾਂ ਅੰਦਰ ਸਮਾਂ ਬਿਤਾ ਰਹੇ ਹਨ ਤਾਂ ਅਜਿਹੇ 'ਚ ਸਿਹਤ ਮਾਹਿਰਾਂ ਨੇ ਇਕ ਨਵੇਂ ਵਾਇਰਸ ਦੀ ਚੇਤਾਵਨੀ ਦਿੱਤੀ ਹੈ।
Stratus ਵੈਰੀਆਂਟ ਦਾ ਵੱਧਦਾ ਪ੍ਰਭਾਵ
ਇਸ ਸਾਲ ਦੀ ਸ਼ੁਰੂਸ਼ਾਤ 'ਚ ਅਮਰੀਕਾ 'ਚ ਲੇਟ ਸਮਰ ਵੇਵ ਦੇਖੀ ਗਈ ਜਿਸਦਾ ਕਾਰਨ XFG ਵੈਰੀਆਂਟ ਸੀ। ਵਿਗਿਆਨਕ ਭਾਸ਼ਾ 'ਚ ਇਸਨੂੰ stratus ਵੀ ਕਿਹਾ ਜਾਂਦਾ ਹੈ। ਇਹ ਵੈਰੀਆਂਟ ਇਨਫੈਕਸ਼ਨ ਵਾਂਗ ਹੈ ਜਿਹੜੀ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਆਸਾਨੀ ਨਾਲ ਫੈਲਦੀ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (CDC) ਦੇ ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ 'ਚ 31ਰਾਜਾਂ 'ਚ ਕੋਵਿਡ ਦੇ ਮਾਮਲੇ ਵਧ ਰਹੇ ਹਨ।
ਕੀ ਕਹਿੰਦੇ ਹਨ ਅੰਕੜੇ
ਵਧ ਰਹੀ ਇਨਫੈਕਸ਼ਨ 'ਤੇ ਵਿਗਿਆਨੀਆਂ ਨੇ ਗੰਦੇ ਪਾਣੀ ਦੀ ਜਾਂਚ ਕੀਤੀ ਹੈ ਜਿਸ ਦੀਆਂ ਅਲੱਗ-ਅਲੱਗ ਰਿਪੋਰਟਾਂ ਜਿਨ੍ਹਾਂ 'ਚ CDC ਦੀ ਰਿਪੋਰਟ ਅਨੁਸਾਰ 13 ਦਸੰਬਰ ਤੱਕ ਦੇਸ਼ 'ਚ ਵਾਇਰਸ ਦੀ ਮਾਤਰਾ ਘੱਟ ਸੀ ਅਤੇ ਹੁਣ ਇਹ 15 ਰਾਜਾਂ 'ਚ ਮੱਧ ਸਤਰ ਤੱਕ ਪਹੁੰਚ ਚੁੱਕੀ ਹੈ। Wastewater Scan ਦੀ ਰਿਪੋਰਟ ਅਨੁਸਾਰ ਹੁਣ ਤੱਕ ਵਾਇਰਸ ਦੀ ਮੌਜੂਦਗੀ 'ਚ 21 ਫੀਸਦੀ ਦਾ ਵਾਧਾ ਹੋਇਆ ਹੈ ਜਿਸਨੂੰ ਨੈਸ਼ਨਲ ਪੱਧਰ 'ਤੇ ਹਾਈ ਮੰਨਿਆ ਜਾ ਰਿਹਾ ਹੈ।
ਬਜ਼ੁਰਗਾਂ ਲਈ ਵੱਧਦਾ ਖਤਰਾ
ਵੈਂਡਰਵਿਲਟ ਯੂਨੀਵਰਸਿਟੀ ਦੇ ਮਾਹਿਰ ਡਾ. ਵਿਲੀਅਮ ਸ਼ੈਫਨਰ ਦਾ ਕਹਿਣਾ ਹੈ ਕਿ ਵਰਤਮਾਨ ਸਮੇਂ Flu ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਜਦਕਿ ਕੋਵਿਡ ਦੀ ਰਫਤਾਰ ਹੌਲੀ ਹੈ। ਸਭ ਤੋਂ ਜ਼ਿਆਦਾ ਖਤਰਾ 65 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੈ ਜਿਸਦਾ ਮੁੱਖ ਕਾਰਨ Low Immunity ਹੈ ਅਤੇ ਬੂਸਟਰ ਡੋਜ਼ ਨਾ ਲਗਵਾਉਣਾ ਹੈ।
ਸਭ ਤੋਂ ਪ੍ਰਭਾਵਿਤ ਇਲਾਕੇ ਅਤੇ ਰਾਜ
ਫਿਲਹਾਲ ਅਮਰੀਕਾ ਦੇ ਮਿਡਵੈਸਟ (Midwest) ਅਤੇ ਨਾਰਥ ਈਸਟ (North East) ਇਲਾਕਿਆਂ 'ਚ ਵਾਇਰਸ ਦਾ ਖਤਰਾ ਸਭ ਤੋਂ ਵੱਧ ਹੈ। ਮਿਸ਼ੀਗਨ , ਮਿਨੇਸੋਟਾ, ਓਹੀਓ ਅਤੇ ਹੋਰਨਾਂ ਰਾਜਾਂ 'ਚ ਕੋਵਿਡ ਦੇ ਸਤਰ high ਜਾਂ midrate ਦਰਜ ਕੀਤਾ ਗਿਆ ਹੈ।
ਬਚਾਅ ਦੇ ਤਰੀਕੇ
ਮਾਹਿਰਾਂ ਨੇ ਕੋਵਿਡ ਤੋਂ ਬਚਣ ਲਈ ਸਮੇਂ 'ਤੇ ਬੂਸਟਰ ਡੋਜ਼ ਲਗਵਾਉਣ, ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਸਮੇਂ ਮਾਸਕ ਦਾ ਪ੍ਰਯੋਗ ਅਤੇ ਹੱਥਾਂ ਨੂੰ ਵਾਰ-ਵਾਰ ਧੋਣ ਦੀ ਸਲਾਹ ਦਿੱਤੀ ਹੈ।
