ਕੋਰ ਕਮਾਂਡਰ ਹਾਊਸ ’ਤੇ ਹਮਲਾ ਕਰ ਅਫ਼ਸਰ ਦੀ ਵਰਦੀ ਲਿਜਾਣ ਵਾਲੇ ਦੋਸ਼ੀ ਨੇ ਵਧਾਈਆਂ ਇਮਰਾਨ ਦੀਆਂ ਮੁਸੀਬਤਾਂ

Thursday, May 25, 2023 - 11:53 AM (IST)

ਕੋਰ ਕਮਾਂਡਰ ਹਾਊਸ ’ਤੇ ਹਮਲਾ ਕਰ ਅਫ਼ਸਰ ਦੀ ਵਰਦੀ ਲਿਜਾਣ ਵਾਲੇ ਦੋਸ਼ੀ ਨੇ ਵਧਾਈਆਂ ਇਮਰਾਨ ਦੀਆਂ ਮੁਸੀਬਤਾਂ

ਗੁਰਦਾਸਪੁਰ (ਵਿਨੋਦ) - 9 ਮਈ ਨੂੰ ਪੀ. ਟੀ. ਆਈ. ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਕ ਪੀ. ਟੀ. ਆਈ. ਵਰਕਰ ਨੇ ਪਾਕਿਸਤਾਨੀ ਸੈਨਿਕ ਦੀ ਵਰਦੀ ਦੇ ਅਪਮਾਨ ਕਰਨ ਸਮੇਤ ਦੰਗੇ ਕਰਨ ਦਾ ਜ਼ੁਰਮ ਸਵੀਕਾਰ ਕਰ ਕੇ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸੂਤਰਾਂ ਅਨੁਸਾਰ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਦੇ ਬਾਅਦ ਵਿਰੋਧ ਕਰਨ ਦੀ ਆੜ ਵਿਚ ਜਾਨ ਮੁਹੰਮਦ ਨਾਮ ਦੇ ਇਕ ਅਪਰਾਧੀ ਛਵੀਂ ਦੇ ਦੋਸ਼ੀ ਨੇ ਕੋਰ ਕਮਾਂਡਰ ਹਾਊਸ ’ਤੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਸੈਨਿਕ ਦੀ ਵਰਦੀ ਦੀ ਬੇਅਦਬੀ ਕੀਤੀ ਗਈ। ਇਸ ਦੋਸ਼ੀ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਘਟਨਾ ਤੋਂ ਬਾਅਦ ਵੀਡਿਓ ਵਿਚ ਜਾਨ ਮੁਹੰਮਦ ਨੇ ਕਿਹਾ ਕਿ ਉਸ ਨੇ ਲਾਲ ਲਕੀਰ ਪਾਰ ਕੀਤੀ ਹੈ, ਮੈਂ ਇਸ ਵਰਦੀ ਕੋਰ ਕਮਾਂਡਰ ਦੇ ਘਰ ਤੋਂ ਚੁੱਕ ਕੇ ਲਿਆਇਆ ਸੀ। ਉਸ ਨੇ ਵਰਦੀ ਪਾ ਕੇ ਹੰਗਾਮਾ ਵੀ ਕੀਤਾ ਸੀ ਅਤੇ ਕੋਰ ਕਮਾਂਡਰ ਹਾਊਸ ਵਿਚ ਤੋੜਭੰਨ ਵੀ ਕੀਤੀ।

ਇਹ ਵੀ ਪੜ੍ਹੋ- MP ਵਿਕਰਮ ਸਾਹਨੀ ਦੇ ਯਤਨਾਂ ਨਾਲ ਓਮਾਨ ’ਚ ਫ਼ਸੀਆਂ 15 ਪੰਜਾਬੀ ਕੁੜੀਆਂ ਪਹੁੰਚੀਆਂ ਭਾਰਤ

ਮੁਹੰਮਦ ਜ਼ਿਲ੍ਹੇ ਨਾਲ ਸਬੰਧਤ ਦੋਸ਼ੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੈਂ ਮੁਹੰਮਦ ਬਾਜ਼ੌਰ ਦੇ ਵੱਖ-ਵੱਖ ਕੈਂਪਸ ਵਿਚ ਜਮਾਨ ਪਾਰਕ ਵਿਚ ਕੈਂਪਸ ਵਿਚ ਮੌਜੂਦ ਸੀ। ਸਾਡਾ ਕੰਮ ਇਮਰਾਨ ਖਾਨ ਨੂੰ ਗ੍ਰਿਫ਼ਤਾਰੀ ਤੋਂ ਬਚਾਉਣਾ ਸੀ। ਇਮਰਾਨ ਖਾਨ ਨੇ ਹੀ ਸਾਨੂੰ ਆਪਣੇ ਨਿਵਾਸ ’ਤੇ ਇਕੱਠੇ ਕਰ ਕੇ ਆਦੇਸ਼ ਦਿੱਤਾ ਸੀ ਕਿ ਜਦ ਉਸ ਨੂੰ ਪੁਲਸ ਗ੍ਰਿਫ਼ਤਾਰ ਕਰ ਲੈਂਦੀ ਹੈ ਤਾਂ ਅਸੀਂ ਕੀ-ਕੀ ਕਰਨਾ ਹੈ। ਦੰਗੇ ਕਰਨ ਦੀ ਸਾਰੀ ਟ੍ਰੇਨਿੰਗ ਅਸੀਂ ਲੋਕਾਂ ਨੂੰ ਇਮਰਾਨ ਖਾਨ ਦੇ ਨਿਵਾਸ ਜਮਾਨ ਪਾਰਕ ਵਿਚ ਹੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ- ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਹੱਕ ’ਚ ਆਏ ਜਥੇਦਾਰ ਅਕਾਲ ਤਖ਼ਤ ਸਾਹਿਬ

ਜਾਨ ਮੁਹੰਮਦ ਨੇ ਦਾਅਵਾ ਕੀਤਾ ਕਿ ਜਦ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਸੇਖ਼ ਇਮਤਿਆਜ਼ ਨੇ ਸਾਰੇ ਵਰਕਰਾਂ ਨੂੰ ਸੈਨਿਕ ਛਾਉਣੀ ਵੱਲ ਮਾਰਚ ਕਰਨ ਦਾ ਆਦੇਸ਼ ਦਿੱਤਾ। ਪੀ. ਟੀ. ਆਈ. ਲੀਡਰਸ਼ਿਪ, ਜਿਸ ’ਚ ਏਜਾਜ ਚੌਧਰੀ, ਯਾਸਮੀਨ ਰਾਸ਼ਿਦ, ਮੀਆਂ ਮਹਿਮੂਦ ਉੱਲ ਰਸ਼ੀਦ, ਮੀਆਂ ਅਸਲਮ ਇਕਬਾਲ ਅਤੇ ਹੋਰ ਨੇਤਾ ਹਾਜ਼ਰ ਸੀ। ਯਾਸਮੀਨ ਮਲਿਕ ਅਤੇ ਏਜਾਜ ਚੌਧਰੀ ਨੇ ਸਾਨੂੰ ਕੋਰ ਕਮਾਂਡਰ ਦੇ ਨਿਵਾਸ ਵੱਲ ਜਾਣ ਲਈ ਕਿਹਾ। ਕੋਰ ਕਮਾਂਡਰ ਦੇ ਘਰ ਵਿਚ ਤੋੜਭੰਨ ਦੌਰਾਨ ਮੈਨੂੰ ਇਕ ਵਰਦੀ ਮਿਲੀ, ਉਸ ਨੂੰ ਪਾ ਕੇ ਮੈਂ ਵੀਡਿਓ ਬਣਾਈ। ਜਾਨ ਮੁਹੰਮਦ ਨੇ ਜਾਰੀ ਆਦੇਸ ’ਚ ਕਿਹਾ ਕਿ ਮੈਂ ਕੋਰ ਕਮਾਂਡਰ ਦੀ ਕਮੀਜ ਪਾਈ ਅਤੇ ਹਸਨ ਨਿਆਜੀ ਨੇ ਪੈਂਟ ਪਾਈ ਸੀ। ਬਾਅਦ ਵਿਚ ਮੈਂ ਇਸ ਸੈਨਿਕ ਅਧਿਕਾਰੀ ਦੀ ਕਮੀਜ਼ ਨੂੰ ਸਾੜ ਦਿੱਤਾ ਸੀ। ਉਸ ਦੇ ਬਾਅਦ ਅਸੀਂ ਪੀ. ਟੀ. ਆਈ. ਨੇਤਾਵਾਂ ਦੇ ਆਦੇਸ਼ ’ਤੇ ਪੀ. ਐੱਸ. ਓ. ਪੈਟਰੋਲ ਪੰਪ ਅਤੇ ਆਰਮੀ ਸਟੋਰ ਵਿਚ ਤੋੜਭੰਨ ਤੇ ਲੁੱਟਮਾਰ ਕੀਤੀ।

ਇਹ ਵੀ ਪੜ੍ਹੋ- ਜਰਮਨ ਜਾਣ ਦੇ ਸੁਫ਼ਨੇ ਸੰਜੋਈ ਬੈਠੇ ਪ੍ਰੇਮੀ ਜੋੜੇ ਨੂੰ ਮਿਲਿਆ ਧੋਖਾ, ਇਕੱਠਿਆਂ ਨੇ ਕਰ ਲਈ ਖ਼ੁਦਕੁਸ਼ੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News