90 ਦਾ ਦਹਾਕਾ ਫਿਰ ਦੋਹਰਾਇਆ ਜਾ ਰਿਹੈ, ਅਮਰੀਕੀ ਫੌਜ ਨੂੰ ਫਿਰ ਤੋਂ ਜਾਣਾ ਹੋਵੇਗਾ ਅਫਗਾਨਿਸਤਾਨ
Wednesday, Sep 08, 2021 - 01:32 AM (IST)
ਵਾਸ਼ਿੰਗਟਨ (ਯੂ. ਐੱਨ. ਆਈ.)-ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਦੀ ਸਰਕਾਰ ਨਿਰਮਾਣ ਪ੍ਰਕਿਰਿਆ ਦਰਮਿਆਨ ਅਮਰੀਕੀ ਸੀਨੇਟਰ ਗ੍ਰਾਹਮ ਲਿੰਡਸੇ ਨੇ ਕਿਹਾ ਕਿ 90 ਦੇ ਦਹਾਕੇ ਨੂੰ ਇਕ ਵਾਰ ਫਿਰ ਦੋਹਰਾਇਆ ਜਾ ਰਿਹਾ ਹੈ, ਅੱਤਵਾਦ ਅਜੇ ਵੀ ਇਕ ਵੱਡਾ ਖਤਰਾ ਹੈ ਇਸ ਲਈ ਅਮਰੀਕੀ ਫੌਜ ਨੂੰ ਭਵਿੱਖ ਵਿਚ ਫਿਰ ਤੋਂ ਅਫਗਾਨਿਸਤਾਨ ਜਾਣਾ ਹੋਵੇਗਾ।
ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ
ਤਾਲਿਬਾਨ ਦੀ ਵਿਚਾਰਧਾਰਾ ਆਧੁਨਿਕ ਲੋੜਾਂ ਦੇ ਖਿਲਾਫ ਹੈ ਅਤੇ ਉਹ ਅਫਗਾਨਿਸਤਾਨ ਵਿਚ ਸਖ਼ਤ ਕਾਨੂੰਨ ਅਤੇ ਸਰਕਾਰ ਸਥਾਪਤ ਕਰੇਗਾ ਜੋ ਸਾਨੂੰ ਪ੍ਰੇਸ਼ਾਨ ਕਰ ਸਕਦੀ ਹੈ। ਸੀਨੇਟਰ ਗ੍ਰਾਹਮ ਲਿੰਡਸੇ ਨੇ ਕਿਹਾ ਕਿ ਤਾਲਿਬਾਨ ਇਕ ਵਾਰ ਫਿਰ ਅਲਕਾਕਇਦਾ ਨੂੰ ਇਕ ਸੁਰੱਖਿਅਤ ਪਨਾਹਗਾਹ ਅਤੇ ਫੱਲਣ-ਫੁੱਲਣ ਦਾ ਮੌਕਾ ਦੇਵੇਗਾ ਜੋ ਸੰਯੁਕਤ ਰਾਜ ਅਮਰੀਕਾ ਲਈ ਵੱਡੀ ਚਿੰਤਾ ਦਾ ਵਿਸ਼ਾ ਹੋਵੇਗਾ।
ਇਹ ਵੀ ਪੜ੍ਹੋ : ਕਾਬੁਲ 'ਚ ਪਾਕਿ ਵਿਰੁੱਧ ਰੈਲੀ 'ਚ ਜੁਟੇ ਸੈਂਕੜੇ ਪ੍ਰਦਰਸ਼ਨਕਾਰੀ, 'ਪਾਕਿਸਤਾਨ ਮੁਰਦਾਬਾਦ' ਦੇ ਲੱਗੇ ਨਾਅਰੇ
ਬੀਤੇ ਸਮੇਂ ਦਾ ਜ਼ਿਕਰ ਕਰਦਿਆਂ ਗ੍ਰਾਹਮ ਲਿੰਡਸੇ ਨੇ ਕਿਹਾ ਕਿ 90 ਦੇ ਦਹਾਕੇ ਵਿਚ ਔਰਤਾਂ ’ਤੇ ਗੰਭੀਰ ਪਾਬੰਦੀਆਂ ਸਨ ਅਤੇ ਕੁੜੀਆਂ ਨੂੰ ਸਕੂਲ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਸੀ ਜਦਕਿ ਹਜ਼ਾਰਾਂ ਅਤੇ ਹੋਰ ਘੱਟ ਗਿਣਤੀਆਂ ਦਾ ਕਤਲੇਆਮ ਕੀਤਾ ਗਿਆ ਸੀ ਅਤੇ ਇਸੇ ਮਿਆਦ ਵਿਚ 9/11 ਦੇ ਹਮਲੇ ਹੋਏ ਸਨ। ਸ਼ਾਇਦ ਇਤਿਹਾਸ ਖੁਦ ਨੂੰ ਦੋਹਰਾਏਗਾ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਦੀ ਨਵੀਂ ਸਰਕਾਰ ਦਾ ਹੋਇਆ ਐਲਾਨ, ਮੁੱਲਾ ਹਸਨ ਹੋਣਗੇ PM
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।