ਸਾਊਦੀ ਅਰਬ ''ਚ ਹੋਵੇਗਾ 2020 ਦਾ ਜੀ-20 ਸ਼ਿਖਰ ਸੰਮੇਲਨ

Friday, Apr 19, 2019 - 01:32 AM (IST)

ਸਾਊਦੀ ਅਰਬ ''ਚ ਹੋਵੇਗਾ 2020 ਦਾ ਜੀ-20 ਸ਼ਿਖਰ ਸੰਮੇਲਨ

ਰਿਆਦ - ਸਾਊਦੀ ਅਰਬ ਨੇ ਐਲਾਨ ਕੀਤਾ ਹੈ ਕਿ ਸਾਲ 2020 'ਚ ਹੋਣ ਵਾਲਾ ਜੀ-20 ਸ਼ਿਖਰ ਸੰਮੇਲਨ ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਚ ਹੋਵੇਗਾ। ਇਹ ਜਾਣਕਾਰੀ ਵੀਰਵਾਰ ਨੂੰ ਮੀਡੀਆ ਰਿਪੋਰਟ ਤੋਂ ਮਿਲੀ ਹੈ।
ਅਖਬਾਰ ਏਜੰਸੀ ਅਲ ਅਰਬੀਆ ਮੁਤਾਬਕ ਇਹ ਸਾਊਦੀ ਅਰਬ 'ਚ ਹੋਣ ਵਾਲਾ ਪਹਿਲਾ ਸ਼ਿਖਰ ਸੰਮੇਲਨ ਹੋਵੇਗਾ। 2019 ਜੀ-20 ਸ਼ਿਖਰ ਸੰਮੇਲਨ ਜਾਪਾਨ ਦੇ ਓਸਕਾ ਸ਼ਹਿਰ ਕੀਤਾ ਜਾਵੇਗਾ। 
ਪਿਛਲੇ ਸਾਲ ਜੀ-20 ਦੀ ਬੈਠਕ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ 'ਚ ਹੋਈ ਸੀ। ਜਿੱਥੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਅਰਬ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ ਜੀ-20 'ਚ ਕਈ ਦੇਸ਼ਾਂ ਦੇ ਪ੍ਰਮੁੱਖਾਂ ਨਾਲ ਮੁਲਾਕਾਤ ਕੀਤੀ, ਜਿਸ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਸਨ। ਸਾਊਦੀ ਅਰਬ ਜਮਾਲ ਖਸ਼ੋਗੀ ਦੀ ਹੱਤਿਆ ਲਈ ਪੂਰੀ ਦੁਨੀਆ 'ਚ ਆਲੋਚਨਾਵਾਂ ਝੇਲ ਰਿਹਾ ਹੈ। ਜਿਸ ਦੇ ਚੱਲਦੇ ਕਈ ਪੱਛਮੀ ਦੇਸ਼ਾਂ ਨੇ ਆਯੋਜਿਤ ਸੰਮੇਲਨ ਦਾ ਬਾਇਕਾਟ ਕੀਤਾ ਸੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜੀ-20 ਦੇ ਮੈਂਬਰੀ ਦੇਸ਼ਾਂ 'ਚੋਂ ਕਿਹੜਾ ਇਸ ਸੰਮੇਲਨ 'ਚ ਸ਼ਾਮਲ ਹੁੰਦਾ ਹੈ ਅਤੇ ਕਿਹੜਾ ਨਹੀਂ ਹੈ।


author

Khushdeep Jassi

Content Editor

Related News