ਮੈਰੀਲੈਂਡ ਦਾ ''ਪੰਜਾਬਣਾਂ ਦਾ ਮੇਲਾ'' ਬੜੀ ਧੂਮ ਧਾਮ ਨਾਲ ਸੰਪੰਨ (ਤਸਵੀਰਾਂ)

Thursday, Aug 29, 2024 - 11:26 AM (IST)

ਮੈਰੀਲੈਂਡ (ਰਾਜ ਗੋਗਨਾ)- ਹਰ ਸਾਲ ਸਾਵਣ ਦੇ ਮਹੀਨੇ ਮੈਰੀਲੈਂਡ ਵਿਖੇ 'ਪੰਜਾਬਣਾਂ ਦਾ ਮੇਲਾ' ਬਹੁਤ ਹੀ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਮੇਲਾ ਪੰਜਾਬਣਾਂ ਦਾ -2024 ਦਾ ਆਯੋਜਨ ਮੈਰੀਲੈਂਡ ਵਿੱਖੇ ਆਯੋਜਿਤ ਕੀਤਾ ਗਿਆ ਜੋ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਕੀਤਾ ਬੜੀ ਧੂਮ ਧਾਮ ਨਾਲ ਸੰਪੰਨ ਹੋਇਆ। ਜਿਸ ਦੀਆਂ ਧੂੰਮਾਂ ਵਰਜੀਨੀਆ ਮੈਰੀਲੈਂਡ ਅਤੇ ਵਾਸ਼ਿੰਗਟਨ ਡੀ.ਵੀ. ਤੱਕ ਵੀ ਸੁਣਨ ਨੂੰ ਮਿਲੀਆਂ।

PunjabKesari

‘ਮੇਲਾ ਪੰਜਾਬਣਾਂ ਦਾ-2024' ਪਹਿਲਾਂ ਨਾਲੋਂ ਵੀ ਵੱਧ ਕਾਮਯਾਬ ਹੋ ਕੇ ਨਿਬੜਿਆ ਅਤੇ ਬਾਕੀ ਮੇਲਿਆਂ ਨਾਲੋਂ ਵੱਖਰਾ ਅਤੇ ਬੀਬੀਆਂ ਦਾ ਭਰਵਾਂ ਇਕੱਠ ਰਿਹਾ। ਇਸ ਮੇਲੇ ਦੌਰਾਨ ਛੋਟੀਆਂ-ਛੋਟੀਆਂ ਬੱਚੀਆਂ, ਜਵਾਨ ਅਤੇ ਬਜ਼ੁਰਗ ਔਰਤਾਂ ਪੰਜਾਬੀ ਪਹਿਰਾਵੇ ਵਿੱਚ ਦਿਖਾਈ ਦਿੱਤੀਆਂ। ਇਸ ਮੇਲੇ ਦੌਰਾਨ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਪੰਜਾਬ ਦੇ ਸੱਭਿਆਚਾਰਚਾਰ ਨੂੰ ਅਮਰੀਕਾ ਵਿਖੇ ਮੁੜ ਸੁਰਜੀਤ ਕਰ ਦਿੱਤਾ ਗਿਆ ਹੈ। ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਵਾਲੀਆਂ ਪੁਰਾਤਨ ਵਸਤਾਂ ਨੌਜਵਾਨ ਬੱਚੀਆਂ ਨੂੰ ਦੱਸੀਆਂ ਗਈਆਂ, ਜੋ ਚੀਜ਼ਾਂ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਅਲੋਪ ਹੋ ਗਈਆਂ ਹਨ, ਜਿਸ ਵਿੱਚ ਚਰਖਾ, ਮਧਾਣੀ, ਪੀੜ੍ਹੀ, ਸਗੀ ਫੁੱਲ, ਗਾਗਰਾਂ, ਛੱਜ, ਡੋਲੂ, ਬਾਲਟੀਆਂ, ਛੰਨੇ, ਕੜੇ ਵਾਲੇ ਗਲਾਸ, ਪੱਖੀਆਂ ਸ਼ਾਮਲ ਸਨ.।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਯੂਰਪੀਅਨ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਵਿਸ਼ੇਸ਼ ਮੀਟਿੰਗ

ਇਸ ਮੇਲੇ ਦੇ ਆਰਗੇਨਾਈਜ਼ਰ ਅਮੇਜਿੰਗ ਟੀ.ਵੀ.ਦੀ  ਜਸਵੀਰ ਕੌਰ ਨੇ ਮੇਲੇ ਵਿੱਚ ਆਈਆਂ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ ਅਤੇ ਡਾ. ਗਗਨਦੀਪ ਕੌਰ ਨੇ ਸਟੇਜ ਸ੍ਰੈਕ੍ਰਟਰੀ ਦੀ ਸੇਵਾ ਸੰਭਾਲੀ। ਇਸ ਮੇਲੇ ਦੇ ਸਪਾਂਸਰ ਅਤੇ ਸਪੋਰਟਰ ਸਿੱਖਸ ਆਫ ਅਮਰੀਕਾ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ, ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜੋੜਨ ਲਈ ਹਮੇਸ਼ਾਂ ਉਪਰਾਲੇ ਕਰਦਾ ਰਹਿੰਦਾ ਹੈ। ਡਾਇਰੈਕਟਰ ਵਰਿੰਦਰ ਸਿਘ ਵੱਲੋਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅੱਗੇ ਤੋਂ ਵੀ ਅਸੀ ਇਸੇ ਤਰ੍ਹਾਂ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਮੇਲੇ ਕਰਵਾਉਂਦੇ ਰਹਾਂਗਾ ਤਾਂ ਜੋ ਸਾਡੀ ਪੀੜ੍ਹੀ ਆਪਣੇ ਮਹਾਨ ਸਭਿਆਚਾਰ ਦੀ ਵਿਰਾਸਤ ਨੂੰ ਜਾਣਿਆ ਜਾ ਸਕੇ। ਅਤੇ ਨਸ਼ੇ ਰਹਿਤ ਰਹਿ ਕੇ ਆਪਣੀ ਕਮਿਊਨਿਟੀ ਨੂੰ ਆਪਸ ਵਿੱਚ ਜੋੜੀ ਰੱਖਣ ਦਾ ਸੰਦੇਸ਼ ਦਿੱਤਾ। ਇਸ ਤਰ੍ਹਾਂ ‘ਮੇਲਾ ਪੰਜਾਬਣਾਂ ਦਾ -2024 ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਬੜੀ ਧੂਮ ਧਾਮ ਨਾਲ ਸ਼ੰਪੰਨ ਹੋਇਆ। ਅਤੇ ਮੁੜ ਅਗਲੇ ਵਰ੍ਹੇ ਆਉਣ ਦਾ ਸੱਦਾ ਦਿੰਦਾ ਹੋਇਆ ਬਹੁਤ ਹੀ ਸ਼ਾਨਦਾਰ ਤੇ ਪ੍ਰਭਾਵੀ ਢੰਗ ਨਾਲ ਸਮਾਪਤ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News