ਮੈਲਬੌਰਨ ਕਾਰ ਹਮਲਾ: ਹਮੇਸ਼ਾ ਖੁਸ਼ ਰਹਿਣ ਵਾਲੀ ਥਾਲੀਆ ਦੇ ਮਾਪਿਆਂ ''ਤੇ ਟੁੱਟਿਆ ਦੁੱਖਾਂ ਦਾ ਪਹਾੜ

01/21/2017 6:00:25 PM

ਮੈਲਬੌਰਨ— ਮੈਲਬੌਰਨ ਦੇ ਬੁਰਕੇ ਸਟਰੀਟ ਮਾਲ ਖੇਤਰ ''ਚ ਇਕ ਸਿਰਫਿਰੇ 26 ਸਾਲਾ ਨੌਜਵਾਨ ਵਲੋਂ ਲੋਕਾਂ ''ਤੇ ਕਾਰ ਚੜ੍ਹਾ ਦਿੱਤੀ ਗਈ ਸੀ। ਜਿਸ ''ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਰਨ ਵਾਲਿਆਂ ''ਚ ਇਕ 10 ਸਾਲਾ ਥਾਲੀਆ ਹਾਕਿਨ ਨਾਂ ਦੀ ਪਿਆਰੀ ਜਿਹੀ ਬੱਚੀ ਵੀ ਸ਼ਾਮਲ ਹੈ। ਥਾਲੀਆ ਦੀ 9 ਸਾਲਾ ਭੈਣ ਮੈਗੀ ਅਤੇ ਮਾਂ ਦਾ ਹਸਪਤਾਲ ''ਚ ਇਲਾਜ ਚਲ ਰਿਹਾ ਹੈ, ਜੋ ਕਿ ਜ਼ਖਮੀ ਹੋਏ ਦਰਜਨਾਂ ਲੋਕਾਂ ''ਚ ਸ਼ਾਮਲ ਹੈ। 
ਥਾਲੀਆ ਤੋਂ ਇਲਾਵਾ ਇਸ ਘਟਨਾ ''ਚ 25 ਸਾਲਾ ਵਿਅਕਤੀ, 32 ਸਾਲਾ ਔਰਤ ਅਤੇ ਇਕ 33 ਸਾਲਾ ਵਿਅਕਤੀ ਦੀ ਬੀਤੀ ਰਾਤ ਹਸਪਤਾਲ ''ਚ ਮੌਤ ਹੋ ਗਈ। ਹਮੇਸ਼ਾ ਖੁਸ਼ ਰਹਿਣ ਵਾਲੀ ਪਿਆਰੀ ਥਾਲੀਆ ਆਪਣੇ ਮਾਪਿਆਂ ਨੂੰ ਇਕ ਡੂੰਘਾ ਦੁੱਖ ਦੇ ਗਈ ਹੈ। ਉਸ ਦੀ ਮਾਂ ਅਤੇ ਭੈਣ ਲਈ ਥਾਲੀਆ ਦੀ ਮੌਤ ਦੀ ਖਬਰ ਇਕ ਡੂੰਘੇ ਦੁੱਖ ਵਾਂਗ ਹੈ। ਇਸ ਘਟਨਾ ''ਚ ਮਾਰੀ ਗਈ ਬੱਚੀ ਅਤੇ ਬਾਕੀ ਲੋਕਾਂ ਨੂੰ ਗੁਲਦਸਤਿਆਂ ਨਾਲ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਲੋਕਾਂ ਨੇ ਭਿੱਜੀਆਂ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ।
ਦੱਸਣ ਯੋਗ ਹੈ ਕਿ ਬੀਤੇ ਵੀਰਵਾਰ ਨੂੰ ਜਿੰਮੀ ਨਾਂ ਦੇ ਸਿਰਫਿਰੇ ਨੌਜਵਾਨ ਨੇ ਆਪਣੀ ਕਾਰ ਨੂੰ ਅੰਨ੍ਹੇਵਾਹ ਚਲਾਉਂਦਿਆਂ ਸੜਕ ਨਾਲ ਬਣੇ ਫੁੱਟਪਾਥ ''ਤੇ ਜਾ ਰਹੇ ਪੈਦਲ ਲੋਕਾਂ ਨੂੰ ਕੁਚਲ ਦਿੱਤਾ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ''ਚ ਜ਼ਖਮੀ ਹੋਏ 5 ਲੋਕਾਂ ਅਤੇ ਤਿੰਨ ਮਹੀਨਿਆਂ ਦੇ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ।

Tanu

News Editor

Related News