ਥਾਈਲੈਂਡ ''ਚ ਯਾਤਰੀ ਟਰੇਨ ''ਤੇ ਡਿੱਗੀ ਕਰੇਨ, 22 ਲੋਕਾਂ ਦੀ ਮੌਤ, ਜ਼ਿਆਦਾਤਰ ਵਿਦਿਆਰਥੀ ਸਨ ਸਵਾਰ
Wednesday, Jan 14, 2026 - 11:41 AM (IST)
ਇੰਟਰਨੈਸ਼ਨਲ ਡੈਸਕ- ਥਾਈਲੈਂਡ ਦੇ ਨਾਖੋਂ ਰਤਚਾਸਿਮਾ (Nakhon Ratchasima) ਸੂਬੇ 'ਚ ਬੁੱਧਵਾਰ ਸਵੇਰੇ ਇਕ ਬਹੁਤ ਹੀ ਦਰਦਨਾਕ ਰੇਲ ਹਾਦਸਾ ਵਾਪਰਿਆ ਹੈ। ਬੈਂਕਾਕ ਤੋਂ ਲਗਭਗ 230 ਕਿਲੋਮੀਟਰ ਦੂਰ ਵਾਪਰੇ ਇਸ ਹਾਦਸੇ 'ਚ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ 79 ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਲਗਭਗ 9:05 ਵਜੇ ਵਾਪਰਿਆ। ਇਕ ਰੇਲ ਪੁਲ ਦੀ ਉਸਾਰੀ 'ਚ ਵਰਤੀ ਜਾ ਰਹੀ ਕ੍ਰੇਨ ਅਚਾਨਕ ਤੇਜ਼ ਰਫ਼ਤਾਰ ਯਾਤਰੀ ਟਰੇਨ 'ਤੇ ਜਾ ਡਿੱਗੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੇਨ ਦੇ ਡਰਾਈਵਰ ਨੂੰ ਬ੍ਰੇਕ ਲਗਾਉਣ ਦਾ ਮੌਕਾ ਵੀ ਨਹੀਂ ਮਿਲਿਆ। ਕ੍ਰੇਨ ਦਾ ਮਲਬਾ ਟਰੇਨ 'ਤੇ ਡਿੱਗਣ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਉਨ੍ਹਾਂ ਨੂੰ ਭਿਆਨਕ ਅੱਗ ਲੱਗ ਗਈ।
ਸਕੂਲੀ ਵਿਦਿਆਰਥੀ ਸਨ ਸਵਾਰ
ਅਧਿਕਾਰੀਆਂ ਨੇ ਦੱਸਿਆ ਹੈ ਕਿ ਟਰੇਨ ਦੇ ਕੋਚਾਂ 'ਚ ਸਵਾਰ ਜ਼ਿਆਦਾਤਰ ਯਾਤਰੀ ਸਕੂਲੀ ਵਿਦਿਆਰਥੀ ਸਨ। ਟੱਕਰ ਕਾਰਨ ਟਰੇਨ ਦੇ ਸ਼ੀਸ਼ੇ ਟੁੱਟ ਗਏ ਅਤੇ ਬਹੁਤ ਸਾਰੇ ਯਾਤਰੀ ਡੱਬਿਆਂ ਦੇ ਅੰਦਰ ਹੀ ਫਸ ਗਏ।
ਬਚਾਅ ਕਾਰਜ ਅਤੇ ਜਾਂਚ
ਹਾਦਸੇ ਤੋਂ ਕੁਝ ਮਿੰਟਾਂ ਬਾਅਦ ਹੀ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਰਾਹਤ ਕਰਮੀਆਂ ਵੱਲੋਂ ਕੱਟਣ ਅਤੇ ਫੈਲਾਉਣ ਵਾਲੇ (cutting and spreading) ਉਪਕਰਣਾਂ ਦੀ ਮਦਦ ਨਾਲ ਮਲਬੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਹੁਣ ਤੱਕ 12 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਸਥਾਨਕ ਲੋਕ ਅਤੇ ਪੀੜਤ ਪਰਿਵਾਰ ਇਸ ਘਟਨਾ ਕਾਰਨ ਡੂੰਘੇ ਸਦਮੇ 'ਚ ਹਨ। ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕ੍ਰੇਨ ਕਿਉਂ ਡਿੱਗੀ ਅਤੇ ਕੀ ਉੱਥੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਅਜੇ ਵੀ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
