ਥਾਈਲੈਂਡ :ਬੰਦੂਕਧਾਰੀ ਵੱਲੋਂ ਮਾਲ ''ਚ ਗੋਲੀਬਾਰੀ, ਬੱਚੇ ਸਮੇਤ 3 ਲੋਕਾਂ ਦੀ ਮੌਤ

01/10/2020 10:31:20 AM

ਬੈਂਕਾਕ (ਭਾਸ਼ਾ): ਮੱਧ ਥਾਈਲੈਂਡ ਦੇ ਸ਼ਾਪਿੰਗ ਮਾਲ ਵਿਚ ਲੁੱਟ ਦੇ ਇਰਾਦੇ ਨਾਲ ਦਾਖਲ ਹੋਏ ਇਕ ਨਕਾਬਪੋਸ਼ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ ਵਿਚ 2 ਸਾਲ ਦੇ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਬੰਦੂਕਧਾਰੀ ਮਾਲ ਵਿਚ ਸਥਿਤ ਇਕ ਜ਼ਿਊਲਰੀ ਦੁਕਾਨ ਲੁੱਟ ਕੇ ਫਰਾਰ ਹੋ ਗਿਆ। ਬੈਂਕਾਕ ਦੇ ਉੱਤਰ ਵਿਚ ਲੱਗਭਗ 145 ਕਿਲੋਮੀਟਰ (90ਮੀਲ) ਦੀ ਦੂਰੀ 'ਤੇ ਲੋਪਬੁਰੀ ਸੂਬੇ ਦੇ ਰੌਬਿਨਸਨ ਮਾਲ ਦੇ ਸੀ.ਸੀ.ਟੀ.ਵੀ. ਫੁਟੇਜ ਵਿਚ ਰਾਤ 8 ਵਜੇ ਦੇ ਕਰੀਬ ਬੰਦੂਕਧਾਰੀ ਨੂੰ ਕਾਊਂਟਰ 'ਤੇ ਤੁਰਦੇ ਹੋਏ ਦਿਖਾਇਆ ਗਿਆ ਹੈ।

ਜ਼ਿਊਲਰੀ ਕਾਊਂਟਰ 'ਤੇ ਲੁੱਟ ਤੋਂ ਪਹਿਲਾਂ ਬੰਦੂਕਧਾਰੀ ਨੇ ਇਕ ਵਿਕਰੇਤਾ ਅਤੇ ਇਕ ਹੋਰ ਪੀੜਤ ਨੂੰ ਗੋਲੀ ਮਾਰ ਦਿੱਤੀ ਸੀ। ਖੇਤਰੀ ਪੁਲਸ ਕਮਾਂਡਰ ਲੈਫਟੀਨੈਂਟ ਜਨਰਲ ਅਮੋਲ ਬੁਰੂਪਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਸ਼ਖਸ ਇਕੱਲਾ ਮਾਲ ਵਿਚ ਆਇਆ ਅਤੇ ਉਸ ਨੇ ਇਕ ਸੁਰੱਖਿਆ ਗਾਰਡ 'ਤੇ ਗੋਲੀਆਂ ਚਲਾਈਆਂ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ।

ਗੋਲੀਬਾਰੀ ਵਿਚ ਮਾਰੇ ਗਏ ਬੱਚੇ ਦੇ ਮਾਤਾ-ਪਿਤਾ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਸੋਗ ਸੰਦੇਸ਼ ਪੋਸਟ ਕੀਤਾ । ਇਸ ਸੰਦੇਸ਼ ਵਿਚ ਲਿਖਿਆ ਸੀ,''ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਸਾਨੂੰ ਅਫਸੋਸ ਹੈ ਕਿ ਅਸੀਂ ਤੁਹਾਡੀ ਰੱਖਿਆ ਨਹੀਂ ਕਰ ਪਾਏ। ਸਾਡੀ ਪਰੀ ਨੂੰ ਸ਼ਾਂਤੀ ਮਿਲੇ।''


Vandana

Content Editor

Related News