ਥਾਈਲੈਂਡ ਦੇ ਰਾਜਾ ਨੇ ਆਪਣੀ ਬੌਡੀਗਾਰਡ ਨਾਲ ਰਚਾਇਆ ਵਿਆਹ, ਤਸਵੀਰਾਂ

05/02/2019 4:12:29 PM

ਬੈਂਕਾਕ (ਬਿਊਰੋ)— ਆਪਣੇ ਅਧਿਕਾਰਕ ਰਾਜਤਿਲਕ ਤੋਂ ਕੁਝ ਦਿਨ ਪਹਿਲਾਂ ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਨੇ ਬੁੱਧਵਾਰ ਨੂੰ ਆਪਣੀ ਨਿੱਜੀ ਫੋਰਸ ਦੀ ਡਿਪਟੀ ਹੈੱਡ ਨਾਲ ਵਿਆਹ ਕਰ ਲਿਆ। ਉਨ੍ਹਾਂ ਨੇ ਆਪਣੀ ਪਤਨੀ ਨੂੰ ਰਾਣੀ ਸੁਥਿਦਾ ਦੀ ਉਪਾਧੀ ਦੇ ਦਿੱਤੀ। ਰੋਇਲ ਗਜਟ ਵਿਚ ਇਸ ਦਾ ਐਲਾਨ ਕਰ ਦਿੱਤਾ ਗਿਆ। ਬੁੱਧਵਾਰ ਨੂੰ ਵਿਆਹ ਸਮਾਰੋਹ ਨਾਲ ਸਬੰਧਤ ਫੁਟੇਜ ਟੀ.ਵੀ. ਚੈਨਲਾਂ 'ਤੇ ਪ੍ਰਸਾਰਿਤ ਕੀਤੀ ਗਈ। 

PunjabKesari

ਥਾਈਲੈਂਡ ਦੇ ਲੋਕ ਅਚਾਨਕ ਹੋਏ ਇਸ ਵਿਆਹ ਕਾਰਨ ਹੈਰਾਨ ਹਨ। 66 ਸਾਲਾ ਵਜੀਰਾਲੋਂਗਕੋਰਨ ਨੂੰ ਰਾਜਾ ਰਾਮ ਐਕਸ ਵੀ ਕਿਹਾ ਜਾਂਦਾ ਹੈ। ਉਹ ਆਪਣੇ ਪਿਤਾ ਰਾਜਾ ਭੂਮੀਬੋਲ ਅਦੁਲਿਯਾਦੇਜ ਦੀ ਅਕਤੂਬਰ 2016 ਵਿਚ ਮੌਤ ਦੇ ਬਾਅਦ ਸੰਵਿਧਾਨਿਕ ਸਮਰਾਟ ਬਣੇ ਸਨ। ਉਨ੍ਹਾਂ ਦੇ ਪਿਤਾ ਨੇ ਗੱਦੀ 'ਤੇ 70 ਸਾਲ ਤੱਕ ਸ਼ਾਸਨ ਕੀਤਾ। ਵਜੀਰਾਲੋਂਗਕੋਰਨ ਨੂੰ ਸ਼ਨੀਵਾਰ ਨੂੰ ਬੌਧ ਅਤੇ ਬ੍ਰਾਹਮਣ ਸਮਾਰੋਹ ਦੇ ਬਾਅਦ ਅਧਿਕਾਰਕ ਰੂਪ ਨਾਲ ਤਾਜ ਪਵਾਇਆ ਜਾਵੇਗਾ। ਇਸ ਦੇ ਅਗਲੇ ਦਿਨ ਪੂਰੇ ਬੈਂਕਾਕ ਵਿਚ ਇਕ ਜਲੂਸ ਕੱਢਿਆ ਜਾਵੇਗਾ। 

PunjabKesari

ਸਾਲ 2014 ਵਿਚ ਵਜੀਰਾਲੋਂਗਕੋਰਨ ਨੇ ਪਹਿਲਾਂ ਥਾਈ ਏਅਰਵੇਜ਼ ਵਿਚ ਫਲਾਈਟ ਅਟੈਡੈਂਟ ਰਹਿ ਚੁੱਕੀ ਸੁਥਿਦਾ ਤਿਥਜਈ ਨੂੰ ਬੌਡੀਗਾਰਡ ਯੂਨਿਟ ਦੀ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਸੀ। ਕੁਝ ਸ਼ਾਹੀ ਲੋਕਾਂ ਅਤੇ ਵਿਦੇਸ਼ੀ ਮੀਡੀਆ ਨੇ ਕਈ ਵਾਰ ਰਾਜਾ ਵਜੀਰਾਲੋਂਗਕੋਰਨ ਦਾ ਨਾਮ ਸੁਥਿਦਾ ਦੇ ਨਾਲ ਜੋੜਿਆ ਸੀ।

PunjabKesari

ਭਾਵੇਂਕਿ ਇਸ ਤੋਂ ਪਹਿਲਾਂ ਰਾਜਮਹਿਲ ਨੇ ਕਦੇ ਵੀ ਦੋਹਾਂ ਵਿਚਾਲੇ ਸੰਬੰਧਾਂ ਨੂੰ ਸਵੀਕਾਰ ਨਹੀਂ ਕੀਤਾ ਸੀ। ਦਸੰਬਰ 2016 ਵਿਚ ਵਜੀਰਾਲੋਂਗਕੋਰਨ ਨੇ ਸੁਥਿਦਾ ਨੂੰ ਰੋਇਲ ਥਾਈ ਆਰਮੀ ਦਾ ਫੁੱਲ ਜਨਰਲ ਬਣਾ ਦਿੱਤਾ। ਇਸ ਦੇ ਬਾਅਦ ਸੁਥਿਦਾ ਨੂੰ 2017 ਵਿਚ ਰਾਜਾ ਦੇ ਨਿੱਜੀ ਸੁਰੱਖਿਆ ਬਲ ਦਾ ਡਿਪਟੀ ਕਮਾਂਡਰ ਬਣਾਇਆ ਗਿਆ। 

PunjabKesari

ਇੱਥੇ ਦੱਸ ਦਈਏ ਕਿ ਵਜੀਰਾਲੋਂਗਕੋਰਨ ਇਸ ਤੋਂ ਪਹਿਲਾਂ ਤਿੰਨ ਵਿਆਹ ਕਰ ਚੁੱਕੇ ਹਨ। ਜਿਸ ਤੋਂ ਉਨ੍ਹਾਂ ਦੇ 7 ਬੱਚੇ ਹਨ। ਵਿਆਹ ਵਿਚ ਮੌਜੂਦ ਮਹਾਨ ਲੋਕਾਂ ਵਿਚ ਪ੍ਰਥੁਥ ਚਾਨ-ਓਖਾ ਮੌਜੂਦ ਸਨ। ਉਹ ਮਿਲਟਰੀ ਜੁੰਟਾ ਦੇ ਨੇਤਾ ਹਨ ਜੋ ਸਾਲ 2014 ਦੇ ਫੌਜ ਦੇ ਤਖਤਾ ਪਲਟ ਦੇ ਬਾਅਦ ਤੋਂ ਥਾਈਲੈਂਡ ਨੂੰ ਚਲਾ ਰਹੇ ਹਨ।

PunjabKesari

ਇਸ ਦੇ ਇਲਾਵਾ ਵਿਆਹ ਵਿਚ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਅਤੇ ਮਹਿਲ ਦੇ ਸਲਾਹਕਾਰ ਵੀ ਮੌਜੂਦ ਸਨ। ਰਾਜਾ ਨੇ ਆਪਣੇ ਪਿਤਾ ਦੀ ਮੌਤ ਦੇ ਬਾਅਦ ਰਾਜਗੱਦੀ ਸੰਭਾਲੀ ਸੀ। ਪਰ ਉਨ੍ਹਾਂ ਦਾ ਰਸਮੀ ਰਾਜਤਿਲਕ ਰਾਜਾ ਭੂਮੀਬੋਲ ਦੀ ਮੌਤ ਦੀ ਸੋਗ ਦੀ ਮਿਆਦ ਪੂਰੀ ਹੋਣ ਦੇ ਬਾਅਦ ਪਿਛਲੇ ਸਾਲ ਹੋਇਆ।


Vandana

Content Editor

Related News