13 ਸਾਲਾ ਗਰਭਵਤੀ ਕੁੜੀ ਨਾਲ 6 ਲੋਕਾਂ ਨੇ ਕੀਤਾ ਗੈਂਗਰੇਪ, ਕੀਤੀ ਖੁਦਕੁਸ਼ੀ

Tuesday, Nov 19, 2019 - 01:48 PM (IST)

13 ਸਾਲਾ ਗਰਭਵਤੀ ਕੁੜੀ ਨਾਲ 6 ਲੋਕਾਂ ਨੇ ਕੀਤਾ ਗੈਂਗਰੇਪ, ਕੀਤੀ ਖੁਦਕੁਸ਼ੀ

ਬੈਂਕਾਕ (ਬਿਊਰੋ): ਇਕ 13 ਸਾਲ ਦੀ ਗਰਭਵਤੀ ਕੁੜੀ ਨਾਲ ਹੈਵਾਨੀਅਤ ਕਰਨ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਅਸਲ ਵਿਚ ਕੁੜੀ ਨੂੰ 6 ਲੋਕਾਂ ਨੇ ਬੰਧਕ ਬਣਾ ਕੇ ਰੱਖਿਆ ਅਤੇ ਉਸ ਨਾਲ ਗੈਂਗਰੇਪ ਕੀਤਾ। ਘਟਨਾ ਦੇ ਬਾਅਦ ਕੁੜੀ ਨੇ ਸ਼ੁੱਕਰਵਾਰ ਰਾਤ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਰੂਹ ਕੰਬਾ ਦੇਣ ਵਾਲਾ ਇਹ ਮਾਮਲਾ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦਾ ਹੈ। 

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਛੱਤ ਤੋਂ ਛਾਲ ਮਾਰਨ ਤੋਂ ਠੀਕ ਪਹਿਲਾਂ ਕੁੜੀ ਨੇ ਆਪਣੇ ਬੁਆਏਫਰੈਂਡ ਨੂੰ ਮੈਸੇਜ ਭੇਜਦਿਆਂ ਲਿਖਿਆ,''ਮੈਂ ਜਾਣ ਵਾਲੀ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।'' ਜਾਣਕਾਰੀ ਮੁਤਾਬਕ ਕੁੜੀ ਕਰੀਬ ਇਕ ਮਹੀਨੇ ਪਹਿਲਾਂ ਗਰਭਵਤੀ ਹੋਈ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕੁੜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਕਈ ਪੋਸਟਾਂ ਪਾਈਆਂ ਸਨ। ਇਕ ਪੋਸਟ ਵਿਚ ਉਸ ਨੇ ਲਿਖਿਆ ਸੀ,''ਜੇਕਰ ਮੈਂ ਗਰਭਵਤੀ ਨਾ ਹੁੰਦੀ ਤਾਂ ਮੈਂ ਪਹਿਲਾਂ ਹੀ ਇਹ ਫੈਸਲਾ ਲੈ ਚੁੱਕੀ ਹੁੰਦੀ।'' 

ਮ੍ਰਿਤਕ ਕੁੜੀ ਦੀ 45 ਸਾਲਾ ਮਾਂ ਨੇ ਸਮੂਹਿਕ ਬਲਾਤਕਾਰ ਦੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ,''ਮੇਰੀ ਧੀ ਨੂੰ 11 ਨਵੰਬਰ ਦੀ ਰਾਤ ਇਕ ਫਲੈਟ ਵਿਚ ਬੰਧਕ ਬਣਾ ਕੇ ਰੱਖਿਆ ਗਿਆ ਸੀ।'' ਮਾਂ ਨੇ ਆਪਣੀ ਧੀ ਨੂੰ ਖੁਦਕੁਸ਼ੀ ਕਰਨ ਤੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀ। ਮਾਂ ਨੇ ਪੁਲਸ ਨੂੰ ਦੱਸਿਆ ਕਿ ਘਟਨਾ ਦੇ ਬਾਅਦ ਤੋਂ ਉਹ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਸੀ। ਮੇਰੇ ਇੰਨੀ ਵਾਰ ਸਮਝਾਉਣ ਦੇ ਬਾਵਜੂਦ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। 

ਪੁਲਸ ਦੇ ਬੁਲਾਰੇ ਕ੍ਰਿਸਨ ਪੈਟਨਚਰੋਨ ਨੇ ਕੁੜੀ ਦੇ ਨਾਲ ਜਿਨਸੀ ਸ਼ੋਸ਼ਣ ਦੀ ਗੱਲ  ਸਵੀਕਾਰ ਕੀਤੀ ਹੈ। ਪੁਲਸ ਨੇ ਕਿਹਾ ਹੈ ਕਿ ਘਟਨਾ ਵਿਚ ਸ਼ਾਮਲ ਦੋ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਕੁੜੀ ਘਟਨਾ ਵਾਲੀ ਰਾਤ ਸ਼ੱਕੀ ਨੂੰ ਮਿਲਣ ਲਈ ਗਈ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਫੜਨ ਵਿਚ ਜੁਟੀ ਹੋਈ ਹੈ।


author

Vandana

Content Editor

Related News