ਟੈੱਕਸਾਸ ''ਚ ਮੁੜ ਗੋਲੀਬਾਰੀ, ਟ੍ਰੈਫਿਕ ਜਾਂਚ ਦੌਰਾਨ ਪੁਲਸ ਅਧਿਕਾਰੀ ''ਤੇ ਅਣਪਛਾਤੇ ਨੇ ਕੀਤੀ ਫਾਇਰਿੰਗ
Wednesday, Apr 14, 2021 - 11:41 PM (IST)
ਬਰਲੇਸਨ - ਅਮਰੀਕਾ ਦੇ ਟੈੱਕਸਾਸ ਵਿਚ ਇਕ ਪੁਲਸ ਅਧਿਕਾਰੀ ਨੂੰ ਬੁੱਧਵਾਰ ਤੜਕੇ ਟ੍ਰੈਫਿਕ ਜਾਂਚ ਦੌਰਾਨ ਅਣਪਛਾਤੇ ਵੱਲੋਂ ਕਈ ਗੋਲੀਆਂ ਮਾਰੀਆਂ ਗਈਆਂ। ਪੁਲਸ ਸ਼ੱਕੀ ਦੀ ਭਾਲ ਕਰ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਵਿਭਾਗ ਨੇ ਟਵਿੱਟਰ 'ਤੇ ਕਿਹਾ ਕਿ ਗੋਲੀਬਾਰੀ ਬੁੱਧਵਾਰ ਸਵੇਰੇ ਕਰੀਬ 4 ਵਜ ਕੇ 15 ਮਿੰਟ ਡੱਲਾਸ ਤੋਂ ਲਗਭਗ 45 ਮੀਲ (70 ਕਿਲੋਮੀਟਰ) ਦੱਖਣੀ-ਪੱਛਮੀ ਸਥਿਤ ਬਰਲੇਸਨ ਵਿਖੇ ਹੋਈ।
ਇਹ ਵੀ ਪੜੋ - ਅਡਾਨੀ ਦੀ ਕੰਪਨੀ ਨੂੰ ਵੱਡਾ ਝਟਕਾ, ਨਿਊਯਾਰਕ ਸਟਾਕ ਐਕਸਚੇਂਜ ਨੇ ਦਿਖਾਇਆ ਬਾਹਰ ਦਾ ਰਾਹ
ਪੁਲਸ ਨੇ ਦੱਸਿਆ ਕਿ ਅਧਿਕਾਰੀ ਨੂੰ ਫੋਰਟ ਵਰਥ ਹਸਪਤਾਲ ਲਿਜਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਾਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਹਾਲ ਹੀ ਦੇ ਹਫਤਿਆਂ ਵਿਚ ਟੈੱਕਸਾਸ ਵਿਚ ਗੋਲੀਬਾਰੀ ਦੀ ਇਹ ਚੌਥੀ ਘਟਨਾ ਹੈ। ਆਸਟਿਨ ਦੇ ਇਕ ਪੁਲਸ ਅਧਿਕਾਰੀ ਨੂੰ ਸ਼ੁੱਕਰਵਾਰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਮੁਲਕ ਵਿਚ ਬੀਤੇ ਮਾਰਚ ਮਹੀਨੇ ਦੌਰਾਨ 10 ਤੋਂ 15 ਗੋਲੀਬਾਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਜਿਨ੍ਹਾਂ 'ਤੇ ਐਕਸ਼ਨ ਲੈਂਦੇ ਹੋਏ ਰਾਸ਼ਟਰਪਤੀ ਜੋ ਬਾਈਡੇਨ ਨੇ ਇਸ 'ਤੇ ਸਖਤ ਕਾਨੂੰਨ ਲਿਆਉਣ ਦੀ ਗੱਲ ਆਖੀ ਸੀ।
ਇਹ ਵੀ ਪੜੋ - ਲੇਜਰ ਲਾਈਟ ਨਾਲ 'ਜੋੜਾਂ ਦੇ ਦਰਦ' ਤੋਂ ਨਿਜਾਤ ਦਿਵਾ ਰਹੇ ਸਾਇੰਸਦਾਨ, ਇੰਝ ਹੁੰਦਾ ਹੈ ਇਲਾਜ