ਪਾਕਿ 'ਚ ਵਿਰੋਧੀਆਂ ਦੇ ਹਮਲਿਆਂ ਤੋਂ ਖ਼ੌਫ਼ 'ਚ ਇਮਰਾਨ, ਰੈਲੀ ਰੋਕਣ ਲਈ ਵਿਖਾ ਰਿਹੈ ਅੱਤਵਾਦੀ ਹਮਲੇ ਦਾ ਡਰ
Tuesday, Nov 03, 2020 - 01:54 PM (IST)

ਇਸਲਾਮਾਬਾਦ: ਪਾਕਿਸਤਾਨ ਦੀ ਸੈਨਾ ਅਤੇ ਉਸ ਦੀ ਕਠਪੁਤਲੀ ਇਮਰਾਨ ਖ਼ਾਨ ਸਰਕਾਰ ਦੇ ਖ਼ਿਲਾਫ਼ ਲੜਾਈ ਛੇੜ ਚੁੱਕੇ 11 ਵਿਰੋਧੀ ਪਾਰਟੀਆਂ ਦੇ ਸਾਂਝੇ ਦਲ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਨੇ ਸਰਕਾਰ ਦੀ ਨੀਂਹ ਹਿਲਾ ਕੇ ਰੱਖ ਦਿੱਤੀ ਹੈ। ਆਪਣੀ ਕੁਰਸੀ ਬਚਾਉਣ 'ਚ ਜੁਟੇ ਇਮਰਾਨ ਖਾਨ ਹੁਣ ਸੈਨਾ ਅਤੇ ਆਈ.ਐੱਸ.ਆਈ. ਦਾ ਸਹਾਰਾ ਲੈ ਰਹੇ ਹਨ। ਉਧਰ ਸੰਯੁਕਤ ਵਿਰੋਧੀਆਂ ਨੇ ਵੀ 22 ਨਵੰਬਰ ਨੂੰ ਪੇਸ਼ਾਵਰ 'ਚ ਆਪਣੀ ਅਗਲੀ ਸਰਕਾਰ ਵਿਰੋਧੀ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਵਿਰੋਧੀਆਂ ਦੀਆਂ ਪਹਿਲੀਆਂ ਦੋ ਰੈਲੀਆਂ 'ਚ ਇਕੱਠੀ ਭੀੜ ਨਾਲ ਸਹਿਮੀ ਪਾਕਿਸਤਾਨ ਸਰਕਾਰ ਹੁਣ ਰੈਲੀਆਂ 'ਤੇ ਅੱਤਵਾਦੀ ਹਮਲੇ ਦਾ ਡਰ ਦਿਖਾ ਰਹੀ ਹੈ।
ਪਾਕਿਸਤਾਨ ਨੇ ਖੈਬਰ ਪੁਖਤੂਨਖਵਾ ਸਰਕਾਰ ਦੇ ਪ੍ਰਾਂਤ ਦੇ ਲੇਬਰ ਅਤੇ ਸੰਸਕ੍ਰਿਤ ਮੰਤਰੀ ਸ਼ੌਕਤ ਯੂਸੁਫਜਈ ਨੇ ਵਿਰੋਧੀ ਦਲਾਂ ਦੇ ਇਕ ਗਠਬੰਧਨ ਨੂੰ ਪੇਸ਼ਾਵਰ 'ਚ ਆਪਣੀ ਅਗਲੀ ਰੈਲੀ ਅੱਤਵਾਦੀ ਹਮਲੇ ਦੇ ਖਦਸ਼ੇ ਦੇ ਚੱਲਦੇ ਮੁਅੱਤਲ ਕਰਨ ਦੀ ਅਪੀਲ ਕੀਤੀ ਹੈ। ਪੀ.ਡੀ.ਐੱਮ. ਦੇ ਨੇਤਾਵਾਂ ਨੇ ਲੇਬਰ ਮੰਤਰੀ ਦੇ ਅਨੁਰੋਧ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਯੂਸੁਫਜਈ ਦਾ ਕੱਦ ਉਸ ਤਰ੍ਹਾਂ ਦਾ ਨਹੀਂ ਹੈ ਕਿ ਉਹ ਵਿਰੋਧੀ ਨੇਤਾਵਾਂ ਨਾਲ ਰੈਲੀ ਨੂੰ ਮੁਅੱਤਲ ਕਰਨ ਦੇ ਲਈ ਕਹੇ। ਪਾਕਿਸਤਾਨ ਦੀਆਂ 11 ਵਿਰੋਧੀ ਪਾਰਟੀਆਂ ਨੇ ਇਮਰਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਨਾਂ ਨਾਲ ਇਕ ਸੰਯੁਕਤ ਗਠਬੰਧਨ ਬਣਾਇਆ ਹੈ।
ਇਸ ਗਠਬੰਧਨ ਨੇ ਇਮਰਾਨ ਖਾਨ ਨੂੰ ਹਟਾਉਣ ਲਈ ਇਕ ਕਾਰਜ ਯੋਜਨਾ ਦੇ ਤਹਿਤ ਤਿੰਨ ਪੜਾਵਾਂ ਵਾਲਾ ਇਕ ਸਰਕਾਰ ਵਿਰੋਧੀ ਅੰਦੋਲਨ ਸ਼ੁਰੂ ਕੀਤਾ ਹੈ। ਪੀ.ਡੀ.ਐੱਮ. ਨੇ ਇਸ ਤੋਂ ਪਹਿਲਾ ਗੁਜਰਾਂਵਾਲਾ, ਕਰਾਚੀ ਅਤੇ ਕਵੇਟਾ 'ਚ ਰੈਲੀਆਂ ਕੀਤੀਆਂ ਸਨ। ਹੁਣ ਉਨ੍ਹਾਂ ਦੀ ਯੋਜਨਾ 22 ਨਵੰਬਰ ਨੂੰ ਪੇਸ਼ਾਵਰ 'ਚ ਆਪਣਾ ਅਗਲਾ ਪ੍ਰਦਰਸ਼ਨ ਕਰਨ ਦੀ ਹੈ। ਵਿਰੋਧੀ ਗਠਬੰਧਨ ਨੇ ਦੋਸ਼ ਲਗਾਇਆ ਹੈ ਕਿ ਸੈਨਾ ਨੇ ਦੋ ਸਾਲ ਪਹਿਲਾ ਚੋਣਾਂ 'ਚ ਧਾਂਦਲੀ ਕਰਕੇ ਖਾਨ ਨੂੰ ਸੱਤਾ 'ਚ ਬਿਠਾਇਆ ਸੀ। ਪਾਕਿਸਤਾਨ ਦੀ ਸੈਨਾ ਨੇ ਰਾਜਨੀਤੀ 'ਚ ਦਖਲਅੰਦਾਜ਼ੀ ਤੋਂ ਮਨ੍ਹਾ ਕੀਤਾ ਹੈ। ਉੱਧਰ ਇਮਰਾਨ ਖਾਨ ਨੇ ਇਸ ਗੱਲ ਤੋਂ ਵੀ ਮਨ੍ਹਾ ਕੀਤਾ ਕਿ ਸੈਨਾ ਨੇ ਉਨ੍ਹਾਂ ਨੂੰ ਚੋਣਾਂ ਜਿੱਤਣ 'ਚ ਮਦਦ ਕੀਤੀ। ਉਨ੍ਹਾਂ ਨੇ ਵਿਰੋਧੀ ਪਾਰਟੀਆਂ 'ਤੇ ਸੈਨਾ ਅਤੇ ਆਈ.ਸੀ.ਆਈ.ਸੀ.ਆਈ. 'ਤੇ ਹਮਲਾ ਕਰਨ ਨੂੰ ਲੈ ਕੇ ਪਲਟਵਾਰ ਵੀ ਕੀਤਾ ਹੈ।