ਪਾਕਿਸਤਾਨ ''ਚ ਅੱਤਵਾਦੀ ਹਮਲਾ, ਯਾਤਰੀ ਬੱਸ ''ਤੇ ਤਾਬੜਤੋੜ ਫਾਇਰਿੰਗ ''ਚ 8 ਲੋਕਾਂ ਦੀ ਮੌਤ

12/03/2023 1:30:39 AM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਗਿਲਗਿਤ ਬਾਲਟਿਸਤਾਨ ਦੇ ਕੋਲ ਇਕ ਅੱਤਵਾਦੀ ਹਮਲਾ ਹੋਇਆ ਹੈ। ਇਹ ਹਮਲਾ ਗਿਲਗਿਤ ਬਾਲਟਿਸਤਾਨ ਦੇ ਚਿਲਾਸ ਕੋਹਿਸਤਾਨ ਦੇ ਰਸਤੇ 'ਤੇ ਕਰੀਬ 15 ਕਿਲੋਮੀਟਰ ਦੂਰ ਇਕ ਯਾਤਰੀ ਬੱਸ 'ਤੇ ਹੋਇਆ। ਇੱਥੇ ਬੱਸ 'ਤੇ ਹੋਈ ਗੋਲ਼ੀਬਾਰੀ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 26 ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਬੱਸ 'ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ ਸੀ, ਫਿਲਹਾਲ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ।

ਇਹ ਵੀ ਪੜ੍ਹੋ : AI ਨੂੰ ਮਾਡਲ ਸਮਝ ਕੰਪਨੀ ਕਰ ਬੈਠੀ ਵੱਡੀ ਭੁੱਲ, ਹਰ ਮਹੀਨੇ ਦੇਣੀ ਪੈ ਰਹੀ ਲੱਖਾਂ ਰੁਪਏ ਸੈਲਰੀ

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਆਮਰ ਆਰਿਫ ਅਹਿਮਦ ਨੇ ਦੱਸਿਆ ਕਿ ਬੱਸ 'ਤੇ ਹੋਏ ਹਮਲੇ 'ਚ 2 ਸੁਰੱਖਿਆ ਕਰਮਚਾਰੀਆਂ ਸਮੇਤ ਕੁਲ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕ ਸਿਵਲ ਡਿਫੈਂਸ ਅਧਿਕਾਰੀ ਸਮੇਤ 26 ਲੋਕ ਜ਼ਖ਼ਮੀ ਹੋਏ ਹਨ। ਡੀਸੀ ਮੁਤਾਬਕ ਇਹ ਘਟਨਾ ਸ਼ਨੀਵਾਰ ਸ਼ਾਮ 6:30 ਵਜੇ ਚਿਲਾਸ ਦੇ ਹਦੂਰ ਇਲਾਕੇ ਵਿੱਚ ਵਾਪਰੀ।

ਇਹ ਵੀ ਪੜ੍ਹੋ : 7.5 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਫਿਲੀਪੀਨਜ਼, ਸੁਨਾਮੀ ਦੀ ਚਿਤਾਵਨੀ ਜਾਰੀ

ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਗਿਜਰ ਦੇ ਗਹਿਕੂਚ ਤੋਂ ਜਾ ਰਹੀ ਇਕ ਬੱਸ ਨੂੰ ਨਿਸ਼ਾਨਾ ਬਣਾ ਕੇ ਕਾਇਰਤਾ ਭਰੀ ਕਾਰਵਾਈ ਕੀਤੀ ਗਈ ਹੈ। ਬੱਸ ਨੂੰ ਨਿਸ਼ਾਨਾ ਬਣਾਉਂਦਿਆਂ ਗੋਲ਼ੀਬਾਰੀ ਕੀਤੀ ਗਈ, ਜਿਸ ਕਾਰਨ ਇਹ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 5 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ, ਜਦਕਿ 3 ਦੀ ਪਛਾਣ ਹੋਣੀ ਬਾਕੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News